ਜ਼ੀ ਪੰਜਾਬੀ ਨੇ ਮੀਸ਼ਾ ਸ਼ੇਰੋਵਾਲ ਦੁਆਰਾ ਹੋਸਟ ਕੀਤੇ ਜਾਣ ਵਾਲੇ ਆਪਣੇ ਨਵੇਂ ਸ਼ੋਅ “ਮਾਣ ਪੰਜਾਬ ਦੇ” ਦੀ ਘੋਸ਼ਣਾ ਕੀਤੀ, ਜੋ 26 ਨਵੰਬਰ ਨੂੰ ਹਰ ਸ਼ਨੀ-ਐਤਵਾਰ ਸ਼ਾਮ 5:30 ਵਜੇ ਸ਼ੁਰੂ ਹੋਵੇਗਾ।

0
125

ਦਰਸ਼ਕਾਂ ਨੂੰ ਸਮਾਜ ਦੇ ਅਣਜਾਣੇ ਨਾਇਕਾਂ ਤੋਂ ਜਾਣੂ ਕਰਵਾਉਣ ਲਈ ਜ਼ੀ ਪੰਜਾਬੀ ਆਪਣੇ ਬਿਲਕੁਲ ਨਵੇਂ ਚੈਟ ਸ਼ੋ “ਮਾਣ ਪੰਜਾਬ ਦੇ” ਦਾ ਪ੍ਰੀਮੀਅਰ ਕਰਨ ਲਈ ਤਿਆਰ ਹੈ।

ਜ਼ੀ ਪੰਜਾਬੀ ਨੇ ਹਾਲ ਹੀ ਵਿੱਚ “ਮਾਣ ਪੰਜਾਬ ਦੇ” ਸਿਰਲੇਖ ਦੇ ਇੱਕ ਨਵੇਂ ਪ੍ਰੋਮੋ ਵੀਡੀਓ ਰਾਹੀਂ ਆਪਣੀ ਨਵੀਂ ਪੇਸ਼ਕਸ਼ ਦੀ ਘੋਸ਼ਣਾ ਕੀਤੀ ਹੈ, ਜਿਸਦੀ ਮੇਜ਼ਬਾਨੀ ਮੀਸ਼ਾ ਸਰੋਵਾਲ ਕਰੇਗੀ ਅਤੇ ਇਸ ਮੰਚ ‘ਤੇ ਆਪਣੇ ਮਹਿਮਾਨਾਂ ਦਾ ਸਵਾਗਤ ਕਰੇਗੀ। ਇਸ ਵਿਸ਼ੇਸ਼ ਸ਼ੋਅ ਰਾਹੀਂ ਦਰਸ਼ਕਾਂ ਨੂੰ ਪੰਜਾਬ ਦੀਆਂ ਕੁਝ ਵਿਸ਼ੇਸ਼ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲੇਗਾ ਜੋ ਸਮਾਜ ਦੀ ਭਲਾਈ ਲਈ ਕੜੀ ਮੇਹਨਤ ਕਰਦੇ ਹਨ ਪਰ ਆਮ ਲੋਕਾਂ ਦੁਆਰਾ ਚੰਗੀ ਤਰ੍ਹਾਂ ਜਾਣੂ ਨਹੀਂ ਹਨ। ਅਜਿਹੀਆਂ ਸ਼ਖ਼ਸੀਅਤਾਂ ਆਪਣੀਆਂ ਅਣਸੁਣੀ ਕਹਾਣੀਆਂ ਦਰਸ਼ਕਾਂ ਨਾਲ ਇਸ ਮੰਚ ਤੇ ਸਾਂਝੀਆਂ ਕਰਨਗੇ।

ਇਹਨਾਂ ਬੇਮਿਸਾਲ ਵਿਅਕਤੀਆਂ ਦੀਆਂ ਕਹਾਣੀਆਂ ਸੁਣਨ ਅਤੇ ਜਾਨਣ ਲਈ 26 ਨਵੰਬਰ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 5:30 ਵਜੇ “ਮਾਣ ਪੰਜਾਬ ਦੇ” ਲਈ ਜ਼ੀ ਪੰਜਾਬੀ ‘ਤੇ ਟਿਊਨ ਇਨ ਕਰੋ।

LEAVE A REPLY

Please enter your comment!
Please enter your name here