‘ਦੀਵਾਨਾ’ ਐਲਬਮ ਨਾਲ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਆ ਰਹੇ ਹਨ ਗੁਰਸ਼ਬਦ ਸਿੰਘ

0
339

ਸੰਗੀਤ ਜਿਨ੍ਹਾਂ ਦੀ ਰੂਹ ਵਿੱਚ ਵੱਸਦਾ ਹੋਵੇ ਉਹ ਰੱਬ ਦੇ ਬਸ਼ਿੰਦੇ ਹੁੰਦੇ ਨੇ ਜਾਂ ਕਹਿ ਲਓ ਉਹਨਾਂ ਉੱਪਰ ਰੱਬ ਦੀ ਮਿਹਰ ਹੁੰਦੀ ਹੈ ਤੇ ਗੁਰਸ਼ਬਦ ਸਿੰਘ ਅਜਿਹੇ ਹੀ ਇੱਕ ਪੰਜਾਬੀ ਗਾਇਕ ਹਨ ਜਿਨ੍ਹਾਂ ਦੀ ਰੂਹ ਵਿੱਚ ਸੰਗੀਤ ਵੱਸਦਾ ਹੈ ਜੋ ਕਿਸੇ ਨੂੰ ਵੀ ਗਾਉਣ ਤੇ ਨੱਚਣ ਲਾ ਦਿੰਦੇ ਹਨ। ਹੁਣ ਤੱਕ ਗੁਰਸ਼ਬਦ ਨੇ ਸ੍ਰੋਤਿਆਂ ਨੂੰ ਆਪਣੇ ਅਨੇਕਾਂ ਹਿੱਟ ਗਾਣਿਆਂ ਨਾਲ ਮੋਹਿਆ ਹੈ ਤੇ ਹੁਣ ਜਲਦ ਹੀ ਉਹ ਆਪਣੀ ਨਵੀਂ ਐਲਬਮ ‘ਦੀਵਾਨਾ’ ਨਾਲ ਆਪਣੇ ਦਰਸ਼ਕਾਂ ਵਿੱਚ ਫਿਰ ਤੋਂ ਧਮਾਲ ਪਾਉਣ ਆ ਰਹੇ ਹਨ ਜਿਸਦੇ ਪ੍ਰਡੀਊਸਰ ਯੁਵਰਾਜ ਤੁੰਗ ਤੇ ਰਤਨ ਅਮੋਲ ਸਿੰਘ ਹਨ। ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਣ ਵਾਲੇ ਗੁਰਸ਼ਬਦ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਸਾਲ 2015 ਵਿੱਚ ਸਭ ਤੋਂ ਪਹਿਲਾਂ ਗਾਇਕ ਵਜੋਂ ਵਾਰ ਭਗਤ ਸਿੰਘ ਗਾਈ ਤੇ ਇਸੇ ਸਾਲ ਗੁਰਸ਼ਬਦ ਬਤੌਰ ਅਦਾਕਾਰ ਵੀ ਪੰਜਾਬੀ ਫ਼ਿਲਮ ਅੰਗ੍ਰੇਜ਼ ਵਿੱਚ ਨਜ਼ਰ ਆਏ।

ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਅਦਾਕਾਰ ਵੀ ਹਨ ਤੇ ਹੁਣ ਤੱਕ ਉਹ ਪੰਜ ਪੰਜਾਬੀ ਫ਼ਿਲਮਾਂ; ਅੰਗ੍ਰੇਜ਼, ਗੋਲਕ ਬੁਗਨੀ ਬੈਂਕ ਤੇ ਬਟੂਆ, ਅੱਸ਼ਕੇ, ਚੱਲ ਮੇਰਾ ਪੁੱਤ ਤੇ ਚੱਲ ਮੇਰਾ ਪੁੱਤ 2 ਵਿੱਚ ਆਪਣੀ ਬਿਹਤਰੀਨ ਅਦਾਕਾਰੀ ਕਰਦੇ ਦੇਖੇ ਗਏ ਹਨ। ਜਿੱਥੇ ਦਰਸ਼ਕਾਂ ਨੇ ਉਨ੍ਹਾਂ ਨੂੰ ਗਾਇਕ ਵਜੋਂ ਪਸੰਦ ਕੀਤਾ ਉੱਥੇ ਹੀ ਇੱਕ ਅਦਾਕਾਰ ਵਜੋਂ ਵੀ ਖੂਬ ਸਰਾਹਿਆ। ਗੁਰਸ਼ਬਦ ਸਿੰਘ ਅੰਮ੍ਰਿਤਸਰ ਦੇ ਪਿੰਡ ਰਾਮਪੁਰ ਭੂਤਵਿੰਡ ਪਿੰਡ ਨਾਲ ਸਬੰਧ ਰੱਖਦੇ ਹਨ, ਪਿਛੋਕੜ ਪਿੰਡ ਤੋਂ ਹੋਣ ਕਰਕੇ ਉਹਨਾਂ ਦੀ ਹਮੇਸ਼ਾ ਰੁਚੀ ਪੰਜਾਬੀ ਲੋਕ ਗੀਤਾਂ ਵੱਲ ਜ਼ਿਆਦਾ ਰਹੀ ਹੈ ਤੇ ਲੋਕ ਗੀਤ ਦੀ ਝਲਕ ਉਹਨਾਂ ਦੇ ਅੰਦਾਜ਼ ਤੇ ਆਵਾਜ਼ ਵਿੱਚ ਵੀ ਝਲਕਦੀ ਹੈ।

ਆਪਣੇ ਦਮ ‘ਤੇ ਮਿਹਨਤ ਕਰਕੇ ਪੰਜਾਬੀ ਇੰਡਸਟਰੀ ਵਿੱਚ ਇੱਕ ਨਾਮਵਰ ਤੇ ਕਾਬਿਲ ਸ਼ਖਸੀਅਤ ਵਜੋਂ ਆਪਣਾ ਨਾਮ ਬਣਾਉਣ ਵਾਲੇ ਗੁਰਸ਼ਬਦ ਨੇ ਹਮੇਸ਼ਾ ਨੀਅਤ ਸਾਫ਼ ਨਾਲ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਿਆ ਤੇ ਇਹੀ ਵਜ੍ਹਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਜਿੱਥੇ ਆਪਣੀ ਆਵਾਜ਼ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਉੱਥੇ ਹੀ ਆਪਣੀ ਨੇਕ ਸ਼ਖਸੀਅਤ ਨਾਲ ਹਰ ਇੱਕ ਨੂੰ ਟੁੰਬਿਆ ਵੀ। ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਹੁਣ ਤੱਕ ਗੁਰਸ਼ਬਦ ਦੇ ਗੀਤ ਨੂੰ ਪਿਆਰ ਦਿੱਤਾ ਹੈ ਉਹ ਉਹਨਾਂ ਦੀ ਆਉਣ ਵਾਲੀ ਦੀਵਾਨਾ ਐਲਬਮ ਨੂੰ ਵੀ ਖੂਬ ਪਿਆਰ ਦੇਣਗੇ।

LEAVE A REPLY

Please enter your comment!
Please enter your name here