ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਟ੍ਰੇਲਰ ਹੋਇਆ ਰਿਲੀਜ਼, ਗਿੱਪੀ ਗਰੇਵਾਲ ਅਤੇ ਹਿਨਾ ਖਾਨ ਦੀ ਕੈਮਿਸਟ੍ਰੀ ਨੂੰ ਲੋਕਾਂ ਵਲੋਂ ਕੀਤਾ ਜਾ ਰਿਹਾ ਖੂਬ ਪਸੰਦ।

0
128

ਅਦਾਕਾਰ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਗਿੱਪੀ ਗਰੇਵਾਲ ਆਪਣੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਵੱਡੇ ਪਰਦੇ ਉਤੇ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ । ਦਸ ਦਈਏ ਟ੍ਰੇਲਰ ਵਿੱਚ ਤੁਸੀਂ ਗਿੱਪੀ ਗਰੇਵਾਲ ਤੇ ਹਿਨਾ ਖਾਨ ਦੇ ਨਾਲ ਸ਼ਿੰਦਾ ਗਰੇਵਾਲ ਨੂੰ ਮਸਤੀ ਕਰਦੇ ਹੋਏ ਤੇ ਪਿਉਂ ਪੁੱਤ ਦੀ ਖੂਬਸੂਰਤ ਬਾਂਡਿੰਗ ਨੂੰ ਵੇਖ ਸਕਦੇ ਹੋ ਇਹਨਾਂ ਹੀ ਨਹੀਂ ਤੁਸੀਂ ਸ਼ਿੰਦਾ ਗਰੇਵਾਲ ਤੇ ਗਿੱਪੀ ਗਰੇਵਾਲ ਵਿਚਾਲੇ ਬੜੇ ਹੀ ਦਿਲਚਸਪ ਡਾਇਲਾਗਸ ਵੀ ਸੁਣ ਸਕਦੇ ਹੋ ਜੋ ਤੁਹਾਨੂੰ ਹੱਸਾ ਹੱਸਾ ਟਿੱਡੀ ਪੀੜਾ ਪਾ ਦੇਣਗੇ । ਦੱਸ ਦੇਈਏ ਕਿ ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਉਸਦੇ ਕਿਊਟਨੇਸ ਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

‘ਸ਼ਿੰਦਾ-ਸ਼ਿੰਦਾ ਨੋ ਪਾਪਾ’ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਅਤੇ ਹਿਨਾ ਖਾਨ, ਤੋਂ ਇਲਾਵਾ ਇਸ ਫਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ ਇਕ ਵੱਖਰੇ ਕਿਰਦਾਰ ਵਿਚ ਨਜ਼ਰ ਆਉਣਗੇ ਤੇ ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਗੁਰੀ ਘੁੰਮਣ, ਰਘਵੀਰ ਬੋਲੀ, ਹਰਦੀਪ ਗਿੱਲ, ਸੀਮਾ ਕੌਸ਼ਲ, ਹਰਿੰਦਰ ਭੁੱਲਰ ਅਤੇ ਏਕੋਮ ਗਰੇਵਾਲ ਵਰਗੇ ਸ਼ਾਨਦਾਰ ਕਲਾਕਾਰ ਅਦਾਕਾਰੀ ਨਿਭਾਉਂਦੇ ਹੋਏ ਨਜ਼ਰ ਆਉਣਗੇ । ਕਰੈਡਿਟ ਬਾਰੇ ਤੁਹਾਨੂੰ ਦਸ ਦਈਏ ਕਿ ਪੰਜਾਬੀ ਫਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’, ‘ਯਾਰ ਮੇਰਾ ਤਿਤਲੀਆਂ ਵਾਰਗਾ’ ਅਤੇ ‘ਹਨੀਮੂਨ’ ਵਰਗੀਆਂ ਕਈ ਹੋਰ ਸੁਪਰਹਿੱਟ ਫ਼ਿਲਮਾਂ ਦੀਆਂ ਕਹਾਣੀਆਂ ਲਿੱਖ ਚੁੱਕੇ ਨਰੇਸ਼ ਕਥੂਰੀਆ ਵਲੋਂ ਹੀ ਇਸ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ ,ਅਮਰਪ੍ਰੀਤ ਜੀ ਛਾਬੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ , ਵਿਕਰਮ ਮਹਿਰਾ ,ਅਤੇ ਸਿਧਾਰਥ ਆਨੰਦ ਕੁਮਾਰ, Co-producers ਨੇ ਭਾਨਾ , ਵਿਨੋਦ ਅਸਵਾਲ ਅਤੇ ਸਾਹਿਲ ਸ ਸ਼ਰਮਾ। ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ‘ਸ਼ਾਹ ਏ ਨ ਸ਼ਾਹ’ , ‘ਬਾਦਸ਼ਾਹ’ , ‘ਐਵੀ ਸਰਾ ‘ ਦੇ ਗੀਤ ਤੁਹਾਨੂੰ ਸੁਣਨ ਨੂੰ ਮਿਲਣਗੇ ।

ਫਿਲਮ ਦੇ ਇਸ ਟ੍ਰੇਲਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫਿਲਮ ‘ਚ ਕਾਮੇਡੀ ਦਾ ਫੁੱਲ ਤੜਕਾ ਲੱਗਣ ਵਾਲਾ ਹੈ।ਦੱਸ ਦਈਏ ਕਿ ਇਸ ਫਿਲਮ ਦਾ ਟ੍ਰੇਲਰ ਯੂਟਿਊਬ ਉਥੇ ੨ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਇਸ ਫਿਲਮ ਦਾ ਟਾਈਟਲ ਟਰੈਕ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਖੇਰ ‘ਸ਼ਿੰਦਾ ਸ਼ਿੰਦਾ ਨੋ ਪਾਪਾ’ 10 ਮਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਜਿਸ ਨੂੰ ਵੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ ਤੇ ਬੜੀ ਹੀ ਬੇਸਬਰੀ ਨਾਲ ਇਸ ਫਿਲਮ ਦੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।

LEAVE A REPLY

Please enter your comment!
Please enter your name here