ਪੰਜਾਬੀ ਫਿਲਮ ‘ਵਾਰਨਿੰਗ 2’ ਦਾ ਟ੍ਰੇਲਰ ਹੋਇਆ ਰਿਲੀਜ਼,ਲੋਕਾਂ ਨੂੰ ਆ ਰਿਹਾ ਖੂਬ ਪਸੰਦ

0
91

ਅਦਾਕਾਰ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਪੰਜਾਬੀ ਫਿਲਮ ‘ਵਾਰਨਿੰਗ 2’ ਦਾ ਬਹੁਤ ਹੀ ਉਡੀਕਿਆ ਟ੍ਰੇਲਰ ਆਖਰਕਾਰ ਅੱਜ 13 ਜਨਵਰੀ ਨੂੰ ਲੋਹੜੀ ਉਤੇ ਰਿਲੀਜ਼ ਹੋ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਅਤੇ ਉਮੀਦਾਂ ਨੂੰ ਜਗਾਇਆ ਹੈ। ਟ੍ਰੇਲਰ ਸਾਨੂੰ ਇੱਕ ਐਕਸ਼ਨ ਨਾਲ ਭਰੀ ਹੋਈ ਯਾਤਰਾ ਉਤੇ ਲੈ ਜਾਂਦਾ ਹੈ, ਜਿਸ ਨਾਲ ਦਰਸ਼ਕ ਦੋ ਪਾਵਰਫੁੱਲ ਅਦਾਕਾਰਾਂ ਵਿਚਕਾਰ ਆਨ-ਸਕਰੀਨ ਟਕਰਾਅ ਨੂੰ ਦੇਖਣ ਲਈ ਉਤਸੁਕ ਹਨ। ਟ੍ਰੇਲਰ ਦੀ ਸ਼ੁਰੂਆਤ ਵਿਸਫੋਟਕ ਸੰਗੀਤ ਅਤੇ ਖੂਨ ਵਾਲੇ ਦ੍ਰਿਸ਼ਾਂ ਨਾਲ ਹੁੰਦੀ ਹੈ, ਜੋ ਦਰਸ਼ਕਾਂ ਨੂੰ ਸਿੱਧੇ ਐਕਸ਼ਨ ਵਿੱਚ ਲੈ ਜਾਂਦੀ ਹੈ। ਟ੍ਰੇਲਰ ਵਿੱਚ ਕਾਫੀ ਸਾਰੇ ਗੋਲੀਬਾਰੀ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲੇ ਹਨ। ਦੂਜੇ ਪਾਸੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਇੱਕ ਰਹੱਸਮਈ ਅਤੇ ਦਿਲਚਸਪ ਸ਼ਖਸੀਅਤ ਉਤੇ ਚਾਨਣਾ ਪਵਾਉਂਦਾ ਹੈ। ਟ੍ਰੇਲਰ ਜਿੱਥੇ ਐਕਸ਼ਨ ਅਤੇ ਸਸਪੈਂਸ ਉਤੇ ਬਹੁਤ ਜ਼ਿਆਦਾ ਫੋਕਸ ਕਰਦਾ ਹੈ, ਉੱਥੇ ਅਸੀਂ ਟ੍ਰੇਲਰ ਵਿੱਚ ਪੰਜਾਬੀ ਰਵਾਇਤੀ ਸੰਗੀਤ ਅਤੇ ਪੁਸ਼ਾਕਾਂ ਵੀ ਦੇਖ ਸਕਦੇ ਹਾਂ,

ਟ੍ਰੇਲਰ ਦੇਖ ਕੇ ਇਹ ਕਹਿਣਾ ਤਾਂ ਬਣਦਾ ਹੈ ਕਿ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੋਵਾਂ ਦਾ ਖੂੰਖਾਰ ਤੇ ਐਕਸ਼ਨ ਅਵਤਾਰ ਤੁਹਾਡੇ ਰੌਂਗਟੇ ਖੜੇ ਕਰ ਸਕਦਾ ਹੈ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ‘ਵਾਰਨਿੰਗ 2’ ‘ਚ ਪਹਿਲੇ ਪਾਰਟ ਨਾਲੋਂ ਜ਼ਿਆਦਾ ਐਕਸ਼ਨ ਹੈ। ਟ੍ਰੇਲਰ ਵਿੱਚ ਅੰਤ ਉਤੇ ਅਸੀਂ ਜੈਸਮੀਨ ਨੂੰ ਗਿੱਪੀ ਨਾਲ ਲਾਲ ਜੋੜੇ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਨੇ ਖੁਦ ਪਹਿਲੀ ਵਾਰ ਪੰਜਾਬੀ ਵਿੱਚ ਡਬਿੰਗ ਕੀਤੀ ਹੈ।ਉਲੇਖਯੋਗ ਹੈ ਕਿ ਟ੍ਰੇਲਰ ਤੋਂ ਪਹਿਲਾਂ ਟੀਜ਼ਰ ਵੀ ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਰਿਹਾ ਸੀ, ਹੁਣ ਟ੍ਰੇਲਰ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਹੈ।

ਦੱਸ ਦਈਏ ਕਿ ਵਾਰਨਿੰਗ 2 ‘ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਰਾਹੁਲ ਦੇਵ , ਰਘਵੀਰ ਬੋਲੀ ,ਧੀਰਜ ਕੁਮਾਰ , ਜੱਗੀ ਸਿੰਘ ਵੀ ਨਜ਼ਰ ਆਉਣਗੇ । ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਵੀ ਖ਼ੁਦ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਫੈਨਜ਼ ਗਿੱਪੀ ਗਰੇਵਾਲ ਦੀ ਇਸ ਨਵੀਂ ਫਿਲਮ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

LEAVE A REPLY

Please enter your comment!
Please enter your name here