ਗੁਰਨਾਮ ਭੁੱਲਰ ਦੀ ਨਵੀਂ ਫਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ਦੇ ਟ੍ਰੇਲਰ ਨੂੰ ਲੋਕਾਂ ਵਲੋਂ ਖੂਬ ਦਿੱਤਾ ਜਾ ਰਿਹਾ ਭਰਮਾਂ ਹੁੰਗਾਰਾਂ

0
96

ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿਨ੍ਹਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਐਕਟਰ ਵੀ ਹੈ। ਇਸ ਦਾ ਪਤਾ ਗੁਰਨਾਮ ਭੁੱਲਰ ਦੀ ਨਵੀਂ ਫਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ ਫਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ਦਾ ਟ੍ਰੇਲਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਦਰਸ਼ਕਾਂ ਦਾ ਕਾਫੀ ਪਿਆਂਰ ਮਿਲ ਰਿਹਾ ਹੈ। ਦਸ ਦਈਏ ਸਿਨੇਮਾਘਰਾਂ ‘ਚ ਜਲਦ ਹੀ ਰਿਲੀਜ਼ ਹੋਣ ਵਾਲੀ ‘ਇਹ ਫਿਲਮ ਕਈ ਕਾਰਨਾਂ ਕਰਕੇ ਚਰਚਾ ‘ਚ ਹੈ। ‘ਰੋਜ਼ ਰੋਜ਼ੀ ਤੇ ਗੁਲਾਬ’ ਵਿੱਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਹੀਆ ਮੁੱਖ ਭੂਮਿਕਾਵਾਂ ਵਿੱਚ ਹਨ। ਦੂਜਾ ਕਾਰਨਾਂ ਇਹ ਵੀ ਹੈ ਕਿ ਪੰਜਾਬੀ ਸਿਨੇਮਾ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਵੀ ਫਿਲਮ ਦੀ ਸਟਾਰ ਕਾਸਟ ਨੇ ਆਪਣੀ ਫਿਲਮ ਦੇ ਟ੍ਰੇਲਰ ਨੂੰ ਇੰਨੇ ਵੱਡੇ ਪੱਧਰ ‘ਤੇ ਲਾਂਚ ਕਰਨ ਲਈ ਪੰਜਾਬ ਭਰ ਦੇ 4 ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕੀਤੀ ਹੈ। ਦਸ ਦਈਏ ਇਸ ਫਿਲਮ ਦੇ ਕਈ ਗੀਤ ਰਿਲੀਜ਼ ਹੋ ਚੁਕੇ ਨੇ ਜੋ ਲੋਕਾਂ ਵਲੋਂ ਖੂਬ ਪਸੰਦ ਕੀਤੇ ਜਾ ਰਹੇ ਨੇ ।

ਟ੍ਰੇਲਰ ਦੀ ਗੱਲ ਕਰੀਏ ਤਾਂ ‘ਰੋਜ਼ ਰੋਜ਼ੀ ਤੇ ਗੁਲਾਬ’ ਇੱਕ ਮਜ਼ੇਦਾਰ ਪ੍ਰੇਮ ਕਹਾਣੀ ਹੈ ਜੋ 3 ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਨ੍ਹਾਂ ਦੀ ਪ੍ਰੇਮ ਜ਼ਿੰਦਗੀ ਇੱਕ ਅਸਾਧਾਰਨ ਸਥਿਤੀ ਵਿੱਚ ਉਲਝੀ ਹੋਈ ਹੈ। ਇਹ ਤਿੱਕੜੀ ਪਰਦੇ ‘ਤੇ ਆਪਣੀ ਮੌਜੂਦਗੀ ਨਾਲ ਤੁਹਾਡਾ ਦਿਲ ਜਿੱਤਣ ਲਈ ਤਿਆਰ ਹੈ। ਦੇਖਣਾ ਹੋਵੇਗਾ ਕਿ ਹੁਣ ਇਹ ਤਿੱਕੜੀ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੁੰਦੀ ਹੈ ਆ ਨਹੀਂ । ਸਟਾਰ ਕਾਸਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ , ਮਾਹੀ ਸ਼ਰਮਾ ਅਤੇ ਹਰਿਆਣ ਵੀ ਗਾਇਕਾ ਪ੍ਰਾਂਜਲ ਦਹੀਆ ਪਿਛਲੇ ਸਾਲ ਪੰਜਾਬੀ ਸਿੰਗਰ ਮਨਕੀਰਤ ਔਲਖ ਨਾਲ ਪੰਜਾਬੀ ਗਾਣੇ ‘ਕੋਕਾ’ ‘ਚ ਨਜ਼ਰ ਆਈ ਸੀ। ਇਸ ਗਾਣੇ ਨੂੰ ਜਨਤਾ ਨੇ ਖੂਬ ਪਿਆਰ ਦਿੱਤਾ ਸੀ। ਯੂਟਿਊਬ ‘ਤੇ ਇਸ ਗਾਣੇ ਨੂੰ 100 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਅਤੇ ਹੁਣ ਇਸ ਸੁਪਰਹਿੱਟ ਗਾਣੇ ਨੇ ਪ੍ਰਾਂਜਲ ਦਹੀਆ ਲਈ ਪੰਜਾਬੀ ਇੰਡਸਟਰੀ ਦੇ ਦਰਵਾਜ਼ੇ ਖੋਲ ਦਿੱਤੇ ਹਨ। ਇਹਨਾਂ ਤੋਂ ਅਲਾਵਾ ਇਸ ਫਿਲਮ ਵਿਚ ਹਾਰਬੀ ਸੰਘਾ, ਅੰਮ੍ਰਿਤ ਅੰਬੀ, ਸ਼ਰਨ ਟੋਕਰਾ , ਅਨੀਤਾ ਸ਼ਬਦੀਸ਼ , ਨੂਰ , ਸਤਿੰਦਰ ਕੌਰ , ਧਰਮਿੰਦਰ ਕੌਰ , ਰਮਨਦੀਪ ਜੱਗਾ ਵਰਗੇ ਕਲਾਕਾਰ ਨਜ਼ਰ ਆਉਣਗੇ

ਕਰੈਡਿਟ ਦੀ ਗੱਲ ਕਰੀਏ ‘ਓਮ ਜੀ ਸਿਨੇ-ਵਰਲਡ’ ਅਤੇ ‘ਡਾਇਮੰਡ ਸਟਾਰ’ ਵਰਲਡ ਵਾਈਡ ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅੰਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਹਨ, ਜਦਕਿ ਨਿਰਦੇਸ਼ਨ ਮਨਵੀਰ ਬਰਾੜ ਵੱਲੋਂ ਕੀਤਾ ਗਿਆ ਹੈ, ਜੋ ਇਸ ਬਿੱਗ ਸੈਟਅੱਪ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗੀਤਕਾਰ ਪ੍ਰੀਤ ਸੰਘਰੇੜੀ ਵੱਲੋਂ ਲਿਖੀ ਗਈ ਇਹ ਰੁਮਾਂਟਿਕ ਡਰਾਮਾ ਅਤੇ ਕਾਮੇਡੀ ਫਿਲਮ 24 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here