‘Carry On Jatta 3’ ਦੀ ਸਟਾਰਕਾਸਟ ਸ਼੍ਰੀ ਦਰਬਾਰ ਸਾਹਿਬ ਹੋਈ ਨੱਤਮਸਤਕ !

0
116

‘Carry On Jatta 3’ ਫਿਲਮ ਦੀ ਪ੍ਰੋਮੋਸ਼ਨ ਬੜੀ ਹੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ , ਓਥੇ ਹੀ ਲੋਕਾਂ ਨੂੰ ਵੀ ਉੰਨੀ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਦਾ | ਹਾਲ ਹੀ ਦੇ ਵਿਚ ਇਸ ਫਿਲਮ ਦੀ ਟੀਮ ਅੰਮ੍ਰਿਤਸਰ ਪਹੁੰਚੀ ਜਿਥੇ ਉਹਨਾਂ ਫ਼ਿਲਮ ਦੀ ਪ੍ਰੋਮੋਸ਼ਨ ਕੀਤੀ। ਫਿਲਮ ਦੀ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣ ਪਹੁੰਚੀ। ਗਿਪੀ ਗਰੇਵਾਲ ਤੇ ਬਿੰਨੂ ਢਿੱਲੋਂ ਦੀ ਤਸਵੀਰ ਵੀ ਸਾਹਮਣੇ ਆਈ ਹੈ |

ਇਸ ਤੋਂ ਪਹਿਲਾਂ ਫਿਲਮ ਦੀ ਟੀਮ ਚੰਡੀਗੜ੍ਹ ਪਹੁੰਚੀ, ਜਿਥੇ ਫਿਲਮ ਦੀ ਸਟਾਰਕਾਸਟ ਤੇ ਡਾਇਰੈਕਟਰ ਦੇ ਵੱਲੋਂ ਮੀਡਿਆ ਦੇ ਨਾਲ ਗੱਲ ਬਾਤ ਕੀਤੀ ਗਈ ਤੇ ਫਿਲਮ ਦੇ ਬਾਰੇ ਕਈ ਗੱਲਾਂ ਦੱਸੀਆਂ। ਇਸ ਮੀਡੀਆ ਇੰਟਰੈਕਸ਼ਨ ਤੋਂ ਬਾਅਦ ਫਿਲਮ ਦੀ ਟੀਮ ਚੰਡੀਗੜ੍ਹ ਦੇ ਸੈਕਟਰ 17 ਵਿਚ ਪਹੁੰਚੀ | ਜਿਥੇ ਟੀਮ ਵੱਲੋਂ ਪ੍ਰਫਰੋਮ ਵੀ ਕੀਤਾ ਗਿਆ ਤੇ ਦਰਸ਼ਕਾਂ ਨਾਲ ਮਿਲਕੇ ਵਰਲਡ ਮਿਯੂਜ਼ਿਕ ਡੇ ਵੀ ਮਨਾਇਆ ਗਿਆ |

ਇਹ ਫਿਲਮ ਪੰਜਾਬੀ ਇੰਡਸਟ੍ਰੀ ਦੀ ਸਭ ਤੋਂ ਮਹਿੰਗੇ ਬੱਜਟ ਵਾਲੀ ਤੇ ਵੱਡੀ ਫਿਲਮ ਮੰਨੀ ਜਾ ਰਹੀ ਹੈ | ਫਿਲਮ ਦੀ ਪ੍ਰੋਮੋਸ਼ਨ ਲਈ ਟੀਮ ਵੱਖੋ-ਵੱਖਰੇ ਦੇਸ਼ਾਂ ਵਿਚ ਵੀ ਜਾ ਚੁੱਕੀ ਹੈ ਤੇ ਮੁੰਬਈ ਦੇ ਵਿਚ ਇਸਦੇ ਟਰੇਲਰ ਨੂੰ ਲੌਂਚ ਕੀਤਾ ਗਿਆ ਹੈ | ਫਿਲਮ ਦੀ ਟੀਮ ‘ਦ ਕਪਿਲ ਸ਼ਰਮਾ ਸ਼ੋ’ ਵਿਚ ਵੀ ਪਹੁੰਚੀ | ਫਿਲਮ ਦੇ ਪ੍ਰੋਕਸ਼ਨ ਲੈਵਲ ਦਾ ਅੰਦਾਜ਼ਾ ਅਸੀਂ ਇਸਦੇ ਟ੍ਰੇਲਰ ਤੋਂ ਲਗਾ ਸਕਦੇ ਹਾਂ ਜਿਸ ਵਿਚ ਸਾਨੂੰ ਕਮਾਲ ਦੀ ਸਟਾਰਕਾਸਟ ਤੇ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਨਜ਼ਰ ਆ ਰਹੀਆਂ ਹਨ | ਫਿਲਮ ਨੂੰ ਲੰਡਨ ਦੇ ਵਿਚ ਸ਼ੂਟ ਕੀਤਾ ਗਿਆ ਹੈ | ਫਿਲਮ ਦੇ ਗੀਤ ਵੀ ਵੱਖਰਾ ਵੱਖਰਾ ਫਲੇਵਰ ਦੇ ਰਹੇ ਨੇ ਤੇ ਇਹਨਾਂ ਗੀਤਾਂ ਨੂੰ ਨਾਮੀ ਕਲਾਕਾਰਾਂ ਦੇ ਵੱਲੋਂ ਗਾਇਆ ਗਿਆ ਹੈ | ਗਾਣਿਆਂ ਦੇ ਮਿਯੂਜ਼ਿਕ ਦਾ ਸੇਹਰਾ ਜਾਨੀ ਨੂੰ ਜਾਂਦਾ ਹੈ |

ਇਹ ਫਿਲਮ 29 ਜੂਨ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਵਿਚ ਸਾਨੂੰ ਗਿਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਬੀ ਏਨ ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਜਸਵਿੰਦਰ ਭੱਲਾ, ਸ਼ਿੰਦਾ ਗਰੇਵਾਲ ਤੇ ਨਾਸਿਰ ਚਿਨਿਯੋਟੀ ਨਜ਼ਰ ਆਉਣਗੇ | ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੇ ਵੱਲੋਂ ਕੀਤਾ ਗਿਆ ਹੈ | ਫਿਲਮ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ | ਫਿਲਮ ਨੂੰ ਵੇਖਣ ਲਈ ਕਿੰਨੇ ਉਤਸੁਕ ਹੋ ਕਾਮੈਂਟ ਸੈਕਸ਼ਨ ਵਿਚ ਦੱਸ ਸਕਦੇ ਹੋ | ਹੋਰ ਉਪਡੇਟਸ ਲਈ ਜੁੜੇ ਰਹੋ ਫੇਮਸ ਪੰਜਾਬ ਟੀ ਵੀ ਦੇ ਨਾਲ।

LEAVE A REPLY

Please enter your comment!
Please enter your name here