ਪੰਜਾਬੀ ਫਿਲਮ ਇੰਡਸਟਰੀ ਵਿੱਚ ਲਗਾਤਾਰ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਅਤੇ ਹੁਣ ਅਜਿਹੀ ਹੀ ਇੱਕ ਆਉਣ ਵਾਲੀ ਫਿਲਮ ਹੈ ‘ਵ੍ਹਾਈਟ ਪੰਜਾਬ’ ਜਿਸ ਫਿਲਮ ਵਿੱਚ ਕਰਤਾਰ ਚੀਮਾ, ਕਾਕਾ ਅਤੇ ਰੱਬੀ ਕੰਦੋਲਾ ਮੁੱਖ ਭੂਮਿਕਾਵਾਂ ਵਿੱਚ ਹਨ। ਕਰਤਾਰ ਚੀਮਾ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ, ਜਿਸ ਨੇ ‘ਸਿਕੰਦਰ’, ਅਤੇ ‘ਯਾਰ ਅਣਮੁੱਲੇ’ ਵਰਗੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਹੈ। ਦੂਜੇ ਪਾਸੇ ਕਾਕਾ ਇੱਕ ਪ੍ਰਸਿੱਧ ਪੰਜਾਬੀ ਗਾਇਕ ਹੈ ਜਿਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਤੇ ਹੁਣ ਫਿਲਮ ‘ਵ੍ਹਾਈਟ ਪੰਜਾਬ’ ਨੂੰ ਲੈਕੇ ਨਵੀ ਖ਼ਬਰ ਸਾਮਣੇ ਆਈ ਹੈ ਕਿ ‘ਵ੍ਹਾਈਟ ਪੰਜਾਬ’ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ ਅਤੇ ਇਸ ਫਿਲਮ ਦੀ ਸ਼ੂਟਿੰਗ ਦੀਆ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ
ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ‘ਵ੍ਹਾਈਟ ਪੰਜਾਬ’ ਗੈਂਗਸਟਰਾਂ ਦੀ ਜ਼ਿੰਦਗੀ ‘ਤੇ ਆਧਾਰਿਤ ਹੋਣ ਵਾਲੀ ਹੈ ਫਿਲਮ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਉਜਾਗਰ ਕਰਦੀ ਹੈ ਅਤੇ ਰੰਗਲਾ ਪੰਜਾਬ ਦੇ ਮੁੜ ਨਿਰਮਾਣ ਵਿੱਚ ਨੌਜਵਾਨ ਕਿਵੇਂ ਵੱਡੀ ਭੂਮਿਕਾ ਨਿਭਾ ਸਕਦੇ ਹਨ ਤੁਹਾਨੂੰ ਇਸ ਫਿਲਮ ਵਿੱਚ ਉਹ ਸਭ ਦਿਖਾਇਆ ਜਾਵੇਗਾ ਅਤੇ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਕਰਤਾਰ ਚੀਮਾ, ਕਾਕਾ ਅਤੇ ਰੱਬੀ ਕੰਦੋਲਾ ਤੋਂ ਇਲਾਵਾਂ ਸਮੂਏਲ ਜੌਹਨ , ਇੰਦਰਜੀਤ , ਸੁਪਨੀਤ ਸਿੰਘ , ਦਕਸ਼ ਅਜੀਤ ਸਿੰਘ ਅਤੇ ਦੀਪਕ ਨਿਆਜ਼ ਸਣੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਕਰੈਡਿਟ ਦੀ ਗੱਲ ਕਰੀਏ ਤਾਂ ‘The Theatre Army Films’ ਵਲੋਂ ਇਸ ਫਿਲਮ ਨੂੰ ਪੇਸ਼ ਕੀਤਾ ਗਿਆ ਹੈ । ਇਸ ਫਿਲਮ ਨੂੰ ਗੱਬਰ ਸੰਗਰੂਰ ਨੇ ਡਾਇਰੈਕਟ ਕੀਤਾ ਹੈ ਇਹਨਾਂ ਹੀ ਨਹੀਂ ਬਲਕਿ ਇਸ ਫਿਲਮ ਨੂੰ ਲਿਖਿਆ ਵੀ ਗੱਬਰ ਸੰਗਰੂਰ ਵਲੋਂ ਹੀ ਗਿਆ ਹੈ । ਫਿਲਮ ਦੀ ਸਿਨੇਮੈਟੋਗ੍ਰਾਫੀ ਸੋਨੀ ਸਿੰਘ ਨੇ ਕੀਤੀ ਹੈ ।
ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਦੀ ਹੀ ਪਰਦੇ ‘ਤੇ ਆਵੇਗੀ