‘ਕੈਰੀ ਆਨ ਜੱਟਾ 3’ ਦਾ ਰੋਮਾਂਟਿਕ ਗੀਤ ‘ਫਰਿਸ਼ਤੇ’ ਹੋਇਆ ਰਿਲੀਜ਼

0
125

ਪੰਜਾਬੀ ਜਗਤ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਗਿਪੀ ਗਰੇਵਾਲ ਲਗਾਤਾਰ ਸੁਰਖੀਆਂ ਵਿਚ ਨੇ ਤੇ ਉਹਨਾ ਦੀ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਰਿਲੀਜ਼ ਹੋਣ ਲਈ ਵੀ ਤਿਆਰ ਹੈ। ਇਸ ਤੋਂ ਪਹਿਲਾਂ ਹਾਲ ਹੀ ‘ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਦੇ ਨਾਲ ਨਾਲ ਫਿਲਮ ਦਾ ਟਾਈਟਲ ਟਰੈਕ ‘ਕੈਰੀ ਆਨ ਜੱਟਾ’ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਤੋਂ ਬਾਅਦ ਹੁਣ ਫਿਲਮ ਦਾ ਰੋਮਾਂਟਿਕ ਦੂਜਾ ਗੀਤ ‘ਫਰਿਸ਼ਤੇ’ ਵੀ ਰਿਲੀਜ਼ ਹੋ ਗਿਆ ਹੈ । ਦੱਸ ਦਈਏ ਕਿ ਇਸ ਗਾਣੇ ਨੂੰ ਬੀ ਪਰਾਕ ਨੇ ਆਪਣੀ ਅਵਾਜ਼ ਦਿੱਤੀ ਹੈ ਤੇ ਇਸ ਦੇ ਬੋਲ ਗਾਇਕ ਜਾਨੀ ਨੇ ਲਿੱਖੇ ਹਨ। ਇਸ ਦੇ ਨਾਲ ਨਾਲ ਗੀਤ ਨੂੰ ਗਿੱਪੀ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਹੋਰ ਜ਼ਿਆਦਾ ਰੋਮਾਂਟਿਕ ਬਣਾ ਰਹੀ ਹੈ ਅਤੇ ਫੈਨਜ਼ ਸੋਨਮ ਦੇ ਹੋਟਨੈੱਸ ਦੀ ਕਾਫੀ ਤਾਰੀਫ ਕਰ ਰਹੇ ਹਨ।

ਕਾਬਿਲੇਗ਼ੌਰ ਹੈ ਕਿ ‘ਕੈਰੀ ਆਨ ਜੱਟਾ 3’ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਇਹ 2012 ਤੇ 2018 ‘ਚ ਰਿਲੀਜ਼ ਹੋਈਆਂ ‘ਕੈਰੀ ਆਨ ਜੱਟਾ’ ਤੇ ‘ਕੈਰੀ ਆਨ ਜੱਟਾ 2’ ਦਾ ਅਗਲਾ ਭਾਗ ਹੈ। ਸਟਾਰਕਾਸਟ ਦੀ ਗੱਲ ਕੀਤੀ ਜਾਏ ਤਾਂ ਇਸ ਫਿਲਮ ‘ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੇ ਨਾਲ ਨਾਲ ਗੁਰਪ੍ਰੀਤ ਘੁੱਗੀ, ਨਰੇਸ਼ ਕਥੂਰੀਆ, ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ ਤੇ ਸ਼ਿੰਦਾ ਗਰੇਵਾਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਸ਼ਿੰਦੇ ਨੇ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਫਿਲਮ ਵੱਖੋ ਵੱਖ ਭਾਰਤੀ ਭਾਸ਼ਾਵਾਂ ‘ਚ ਡੱਬ ਹੋਵੇਗੀ ਅਤੇ ਗਿੱਪੀ ਗਰੇਵਾਲ ਅਤੇ ਰਵਨੀਰ ਕੌਰ ਗਰੇਵਾਲ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ । ਸਮੀਪ ਕੰਗ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ । ਖੈਰ ਦੋਸਤੋ ਪੂਰੇ ਦੇਸ਼ ‘ਚ ਫਿਲਮ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਸਾਊਥ ਸਿਨੇਮਾ ‘ਚ ਤਾਂ ਇਸ ਫਿਲਮ ਦਾ ਰੀਮੇਕ ਵੀ ਬਣਾਇਆ ਗਿਆ ਸੀ। ਹੁਣ ਇਸ ਫਿਲਮ ਦਾ ਤੀਜਾ ਭਾਗ ਕਿਵੇਂ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾਉਦਾ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਸਾਬਿਤ ਹੋਵੇਗਾ।

LEAVE A REPLY

Please enter your comment!
Please enter your name here