IMDB ਦੀ ਲਿਸਟ ਵਿੱਚ ਪਹੁੰਚਿਆ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਿਰਦੇਸ਼ਕ ‘ਸਿਮਰਜੀਤ ਸਿੰਘ’ ਦਾ ਨਾਂ

0
136

ਭਾਰਤੀ ਫਿਲਮ ਉਦਯੋਗ ਵਿਭਿੰਨਤਾ ਦੀ ਸੱਚੀ ਉਦਾਹਰਣ ਹੈ ਜਿੱਥੇ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਕਿਸਮ ਦੇ ਸੱਭਿਆਚਾਰ ਦੇਖੇ ਜਾ ਸਕਦੇ ਹਨ। ਨਿਰਦੇਸ਼ਕਾਂ ਦੁਆਰਾ ਕੀਤੇ ਗਏ ਯਤਨਾਂ ਨੂੰ ਸਵੀਕਾਰ ਕਰਨ ਲਈ, ਆਈ.ਐੱਮ.ਬੀ.ਡੀ ਨੇ ਹਾਲ ਹੀ ਵਿੱਚ ਆਈ.ਐੱਮ.ਬੀ.ਡੀ ਪੋਰਟਲ ‘ਤੇ ਉਪਲਬਧ ਭਾਰਤੀ ਫਿਲਮ ਰੇਟਿੰਗਾਂ ਦੇ ਅਧਾਰ ‘ਤੇ ਚੋਟੀ ਦੇ 25 ਫਿਲਮ ਨਿਰਦੇਸ਼ਕਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਨਾਲ ਸਬੰਧਤ ਨਿਰਦੇਸ਼ਕ ਹਨ, ਇਹ ਸਿਰਫ਼ ਇੱਕ ਭਾਸ਼ਾ ਦੀਆਂ ਫ਼ਿਲਮਾਂ ਨੂੰ ਹੀ ਉਜਾਗਰ ਨਹੀਂ ਕਰਦਾ। ਇਸ ਵਿੱਚ ਰਾਜ ਕੁਮਾਰ ਹਿਰਾਨੀ, ਜੀਠੂ ਜੋਸੇਫ, ਨਿਤੀਸ਼ ਤਿਵਾੜੀ, ਸੁਕੁਮਾਰ, ਐਸਐਸ ਰਾਜਾਮੌਲੀ ਅਤੇ ਪ੍ਰਿਯਦਰਸ਼ਨ ਸ਼ਾਮਲ ਹਨ। ਮਾਣ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਸਾਡੇ ਪੰਜਾਬੀ ਫਿਲਮ ਨਿਰਦੇਸ਼ਕ ਸਿਮਰਜੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ ਜੋ ਕਈ ਹਿੱਟ ਪੰਜਾਬੀ ਫਿਲਮਾਂ ਜਿਵੇਂ ਅੰਗਰੇਜ਼ (2015) ਅਤੇ ਨਿੱਕਾ ਜ਼ੈਲਦਾਰ (2017) ਆਦਿ, ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ। ਜੇਕਰ ਵਿਸ਼ਵਵਿਆਪੀ ਰੈਂਕਿੰਗ ਦੀ ਗੱਲ ਕਰੀਏ ਤਾਂ ਇਹ 86ਵੇਂ ਸਥਾਨ ‘ਤੇ ਹੈ ਅਤੇ ਆਈ.ਐੱਮ.ਬੀ.ਡੀ ਰੇਟਿੰਗ ਦੇ ਅਨੁਸਾਰ ਸਿਮਰਜੀਤ ਸਿੰਘ 859 ਰੇਟਿੰਗ ਅੰਕਾਂ ਨਾਲ 15ਵੇਂ ਸਥਾਨ ‘ਤੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿੱਚ ਸਿਮਰਜੀਤ ਸਿੰਘ ਦੁਆਰਾ ਹਰ ਕੋਈ ਫਿਲਮਾਂ ਰਾਹੀਂ ਕੀਤੇ ਗਏ ਕੰਮ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਜਿਸ ਨਾਲ ਅਸੀਂ ਸਮੁੱਚੇ ਭਾਈਚਾਰੇ ਵਿੱਚ ਖੁਸ਼ੀ ਮਹਿਸੂਸ ਕਰ ਸਕਦੇ ਹਾਂ ਕਿ ਪੰਜਾਬੀ ਨਿਰਦੇਸ਼ਕ ਅਤੇ ਪੰਜਾਬੀ ਫ਼ਿਲਮਾਂ ਨੂੰ ਆਈ.ਐੱਮ.ਬੀ.ਡੀ ਰੇਟਿੰਗ ਹੇਠ ਸੂਚੀਬੱਧ ਕੀਤਾ ਗਿਆ ਹੈ ਜੋ ਅਸਲ ਵਿੱਚ ਇੱਕ ਵੱਡੀ ਸਫਲਤਾ ਹੈ। ਅਸੀਂ ਸਿਮਰਜੀਤ ਸਿੰਘ ਨੂੰ ਇਸ ਸ਼ਾਨਦਾਰ ਸਫਲਤਾ ਲਈ ਦਿਲੋਂ ਵਧਾਈ ਦਿੰਦੇ ਹਾਂ।
ਸੂਚੀ ਹੇਠਾਂ ਦਿੱਤੇ ਲਿੰਕ ‘ਤੇ ਉਪਲਬਧ ਹੈ:
https://www.imdb.com/list/ls057092582/?ref_=nm_bio_rls_1

LEAVE A REPLY

Please enter your comment!
Please enter your name here