ਫਿਲਮ ‘warning 2’ ਸਿਨੇਮਾ ਘਰਾਂ ‘ਚ ਹੋਈ ਰਿਲੀਜ਼ , ਪੰਜਾਬੀ ਸਿਨੇਮਾ ਦੀ ਬਣੀ ਬੈਸਟ ਐਕਸ਼ਨ ਫਿਲਮ

0
66

ਇੰਤਜ਼ਾਰ ਖਤਮ ਹੋ ਗਿਆ ਹੈ। ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਫਿਲਮ ‘ਵਾਰਨਿੰਗ 2’ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਸਿਨੇਮਾ ਘਰਾਂ ‘ਚ ਦੇਖ ਕੇ ਤੁਹਾਨੂੰ ਸਾਊਥ ਫਿਲਮਾਂ ਵਾਲੀ ਫੀਲੰਗ ਆਵੇਗੀ। ਕਿਉਂਕਿ ਫਿਲਮ ‘ਚ ਐਕਸ਼ਨ ਸਾਊਥ ਫਿਲਮਾਂ ਵਰਗਾ ਹੀ ਹੈ ਅਤੇ ਐਕਸ਼ਨ ਦਾ ਫੁੱਲ ਡੋਜ਼ ਵੀ ਤੁਹਾਨੂੰ ਇਸ ਫਿਲਮ ‘ਚ ਦੇਖਣ ਨੂੰ ਮਿਲੇਗਾ। ਦਸ ਦਈਏ ਫਿਲਮ ਦੀ ਕਹਾਣੀ ਵਾਰਨਿੰਗ 1 ਦੇ climax ਤੋਂ ਹੀ ਸ਼ੁਰੂ ਹੁੰਦੀ ਹੈ ਪੰਮਾ ਯਾਨੀ ਪ੍ਰਿੰਸ ਕੰਵਲਜੀਤ ਸਿੰਘ ਨੂੰ ਮਾਰਨ ਲਈ ਗੇਜਾ ਯਾਨੀ ਗਿੱਪੀ ਗਰੇਵਾਲ ਜੇਲ ਤਾ ਜਾਂਦਾ ਹੀ ਹੈ ਪਰ ਗੇਜਾ ਨੂੰ ਮਾਰਨ ਲਈ ਹੋਰ ਵੀ ਕਈ ਲੋਕ ਓਥੇ ਹੁੰਦੇ ਹਨ ਪਰ ਹਰ ਕੋਈ ਗੇਜਾ ਤੋਂ ਡਰਦਾ ਹੈ ਹੁਣ ਇਹ ਤਾ ਤੁਹਾਨੂੰ ਸਿਨੇਮਾ ਚ ਜਾਕੇ ਪਤਾ ਲਗੇਗਾ ਕਿ ਗੇਜਾ ਪੰਮਾ ਨੂੰ ਮਾਰਦਾ ਹੈ ਜਾਂ
ਪੰਮਾ ਗੇਜਾ ਨੂੰ ਇਸ ਤੋਂ ਇਲਾਵਾ ਫਿਲਮ ਚ ਜੈਸਮੀਨ ਭਸੀਨ ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ। ਉਹ ਫਿਲਮ ‘ਚ ਗਿੱਪੀ ਯਾਨੀ ਗੇਜਾ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਕਿ ਓਹਨਾ ਦਾ ਪਿਆਰ ਸਿਰੇ ਜਾਂਦਾ ਹੈ ਜਾਂ ਨਹੀਂ ਇਹ ਵੀ ਤੁਹਾਨੂੰ ਸਿਨੇਮਾ ਚ ਹੀ ਪਤਾ ਲਗੇਗਾ ।

ਉਥੇ ਹੀ ਫਿਲਮ ਦੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੀ ਫਿਲਮ ‘ਚ ਗੇਜਾ ਯਾਨਿ ਗਿੱਪੀ ਗਰੇਵਾਲ ਹੀ ਛਾਏ ਹੋਏ ਹਨ। ਗਿੱਪੀ ਗਰੇਵਾਲ ਨੇ ਜਿਸ ਖੂਬਸੂਰਤੀ ਨਾਲ ਗੇਜਾ ਦਾ ਕਿਰਦਾਰ ਨਿਭਾਇਆ ਹੈ, ਉਹ ਸਿੱਧਾ ਤੁਹਾਡੇ ਦਿਲਾਂ ‘ਚ ਉੱਤਰ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਪੂਰੀ ਫਿਲਮ ਵਿਚ ਬਿਨਾ ਬੋਲੇ ਗਿੱਪੀ ਗਰੇਵਾਲ ਨੇ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਹੈਰਾਨ ਤਾ ਕੀਤਾ ਹੈ ਬਲਕਿ ਉਹ ਬਿਨਾ ਬੋਲੇ ਹੀ ਪੂਰੀ ਫਿਲਮ ਚ ਸਭ ਉਤੇ ਭਾਰੀ ਪੈਂਦੇ ਹਨ । ਇੱਥੇ ਇਹ ਵੀ ਕਹਿਣਾ ਚਾਹਾਂਗੇ ਕਿ ਇਸ ਫਿਲਮ ‘ਚ ਪ੍ਰਿੰਸ ਕੰਵਲਜੀਤ ਸਿੰਘ ਦਾ ਕਿਰਦਾਰ ਜ਼ਬਰਦਸਤ ਹੈ ਹਾਲਾਂਕਿ ਗਿੱਪੀ ਗੇਜਾ ਦੇ ਕਿਰਦਾਰ ‘ਚ ਖਤਰਨਾਕ ਤੇ ਖੂੰਖਾਰ ਲੱਗਦੇ ਹਨ, ਪਰ ਪ੍ਰਿੰਸ ਕੰਵਲਜੀਤ ਸਿੰਘ ਦੀ ਸ਼ਾਨਦਾਰ ਐਕਟਿੰਗ ਦਾ ਕੋਈ ਤੋੜ ਨਹੀਂ ਹੈ। ਫਿਲਮ ‘ਚ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਖਤਰਨਾਕ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ ਓਹਨਾ ਨੇ ਵੀ ਆਪਣੇ ਕਿਰਦਾਰ ਨਾਲ ਹਰ ਕਿਸੇ ਦੇ ਦਿੱਲ ਚ ਇੱਕ ਵਖਰੀ ਛਾਪ ਛੱਡ ਦਿਤੀ ਹੈ ਇਸ ਤੋਂ ਇਲਾਵਾ ਜੈਸਮੀਨ ਭਸੀਨ ,ਰਘਵੀਰ ਬੋਲੀ, ਧੀਰਜ ਕੁਮਾਰ, ਜੱਗੀ ਸਿੰਘ ਵਰਗੇ ਸਾਰੇ ਕਲਾਕਾਰਾਂ ਨੇ ਬਾਖ਼ੂਬੀ ਅਦਾਕਾਰੀ ਨੂੰ ਨਿਭਾਇਆ ਹੈ ।

ਮਿਊਜ਼ਿਕ ਦੀ ਗੱਲ ਕਰੀਏ ਤਾਂ ਫਿਲਮ ਦੇ ਵਿਚ ਬੈਕਗਰਾਉਂਡ ਮਿਊਜ਼ਿਕ ਅਤੇ ਗੀਤਾਂ ਨੂੰ ਬਹੁਤ ਹੀ ਵੱਡੀਆਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਫਿਲਮ ਦੇ ਕਰੈਡਿਟ ਬਾਰੇ ਦਸ ਦਈਏ ਕਿ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸ ਵੀ ਖ਼ੁਦ ਗਿੱਪੀ ਗਰੇਵਾਲ ਨੇ ਕੀਤਾ ਹੈ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੈੱਲ ਕੁੱਲ ਮਿੱਲਾਂ ਕੇ ਤੁਹਾਨੂੰ ਦਸ ਦਈਏ ਕਿ ਇਹ ਪੰਜਾਬੀ ਸਿਨੇਮਾ ਦੀ ਬੈਸਟ ਐਕਸ਼ਨ ਫਿਲਮ ਹੈ ਜੇਕਰ ਤੁਸੀਂ ਇਸ ਫਿਲਮ ਨੂੰ ਹਾਲੇ ਵੀ ਸਿਨੇਮਾ ਚ ਨਹੀਂ ਦੇਖਿਆ ਤਾਂ ਜਲਦੀ ਆਪਣੇ ਸਿਨੇਮਾ ਘਰਾਂ ਚ’ ਜਾਕੇ ਇਸ ਫਿਲਮ ਨੂੰ ਦੇਖੋ ।

LEAVE A REPLY

Please enter your comment!
Please enter your name here