ਫਿਲਮ ਮਾਈਨਿੰਗ – ਰੇਤੇ ਤੇ ਕਬਜ਼ਾ ਪੰਜਾਬ ਦੇ ਰੇਤ ਮਾਫੀਆ ਦੇ ਕਾਰੋਬਾਰ ‘ਤੇ ਆਧਾਰਿਤ ਹੈ, ਜੋ ਗੈਰ-ਕਾਨੂੰਨੀ ਮਾਈਨਿੰਗ ਦੀ ਸਮੱਸਿਆ ਨੂੰ ਉਜਾਗਰ ਕਰਦੀ ਹੈ।

0
123

ਇਹ ਫਿਲਮ ਰਨਿੰਗ ਹਾਰਸਜ਼ ਫਿਲਮਾਂ ਅਤੇ ਗਲੋਬਲ ਟਾਈਟਨਜ਼ ਹੇਠ ਬਣਾਈ ਗਈ ਹੈ ਫਿਲਮ ਵਿੱਚ ਸਿੰਗਾ, ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ, ਅਤੇ ਪ੍ਰਦੀਪ ਰਾਵਤ ਆਦਿ ਕਲਾਕਾਰ ਹਨ|

ਇਹ ਫਿਲਮ ਅੱਜ ਕੱਲ ਦੇ ਚੱਲ ਰਹੇ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਤੇ ਅਧਾਰਿਤ ਹੈ। ਇਹ ਇੱਕ ਮੁੰਡੇ ਅਤੇ ਕੁੜੀ ਦੀ ਪ੍ਰੇਮ ਕਹਾਣੀ ਦੇ ਆਲੇ ਦੁਆਲੇ ਘੁੰਮਦੀਆਂ ਰੋਮਾਂਸ ਦੀਆਂ ਰੂੜ੍ਹੀਵਾਦੀ ਫਿਲਮਾਂ ਤੋਂ ਵੱਖਰੀ ਹੈ। ਫਿਲਮ ਦਾ ਕੇਂਦਰੀ ਵਿਚਾਰ ਪੰਜਾਬ ਰਾਜ ਵਿੱਚ ਰੇਤ ਮਾਫੀਆ ਦੀ ਸਮੱਸਿਆ ‘ਤੇ ਕੇਂਦਰਿਤ ਹੈ।

ਇਹ ਫਿਲਮ ਕਾਮੇਡੀ ਪੰਜਾਬੀ ਫਿਲਮਾਂ ਦੇ ਆਮ ਰੁਝਾਨ ਨੂੰ ਤੋੜਦੀ ਹੈ ਅਤੇ ਇੱਕ ਬਹੁਤ ਜ਼ਰੂਰੀ ਮੁੱਦੇ ਬਾਰੇ ਜੋ ਕਿ ਭਾਰਤ ਦੇ ਕਈ ਰਾਜਾਂ ਵਿੱਚ ਪ੍ਰਚਲਿਤ ਹੈ ਨੂੰ ਬਿਆਨ ਕਰਦੀ ਹੈ| ਇਹ ਆਪਣੇ ਮੁੱਦੇ ਕਾਰਣ ਪੰਜਾਬ ਦੀਆਂ ਹੋਰ ਫਿਲਮਾਂ ਤੋਂ ਵੱਖਰੀ ਹੈ। ਇਸ ਤਰ੍ਹਾਂ ਦਾ ਮੁੱਦਾ ਹੁਣ ਤੱਕ ਫ਼ਿਲਮਾਂ ਵਿੱਚ ਨਹੀਂ ਚੁਣਿਆ ਗਿਆ ਹੈ| ਫਿਲਮ ਦੇ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਨੇ ਇਸ ਵਿਸ਼ੇ ਨੂੰ ਫਿਲਮ ਦੇ ਰੂਪ ਵਿੱਚ ਪੇਸ਼ ਕਰਨ ਦਾ ਸਾਹਸਿਕ ਕਦਮ ਚੁੱਕਿਆ ਹੈ|

ਇਹ ਫਿਲਮ ਇਸ ਸਾਲ 28 ਅਪ੍ਰੈਲ ਨੂੰ 4 ਵੱਖ-ਵੱਖ ਭਾਸ਼ਾਵਾਂ ਹਿੰਦੀ, ਪੰਜਾਬੀ, ਤਾਮਿਲ, ਤੇਲਗੂ ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।

LEAVE A REPLY

Please enter your comment!
Please enter your name here