ਮੀਡੀਆ ਉਡੀਕਦਾ ਰਹਿ ਗਿਆ ਕਲਾਕਾਰ ਮੱਥਾ ਟੇਕ ਵਾਪਸ ਵੀ ਆ ਗਏ

0
108

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ ‘ਤੇ ਬੁਲਾਇਆ ਜਾਂਦਾ ਹੈ ਤਾਂ ਜੋ ਕਲਾਕਾਰ ਦੇ ਮੱਥਾ ਟੇਕਣ ਦੀ ਵੀ ਖ਼ਬਰ ਬਣ ਸਕੇ। ਪੰਜਾਬੀ ਫਿਲਮ ਜੂਨੀਅਰ ਦਾ ਹੀਰੋ ਅਮੀਕ ਵਿਰਕਅਤੇ ਹੀਰੋਇਨ ਸਿਸ਼੍ਰਟੀ ਜੈਨ ਵੀ ਫਿਲਮ ਦੀ ਸਫਲਤਾ ਲਈ ਅਰਦਾਸ ਕਰਨ ਸ਼੍ਰੀ ਦਰਬਾਰ ਸਾਹਿਬ ਪੁਹੰਚੇ ਪਰ ਬਿਨਾਂ ਕਿਸੇ ਮੀਡੀਆ ਨੂੰ ਭਿਣਕ ਲੱਗੇ। ਦੋਵੇਂ ਕਲਾਕਾਰਾਂ ਦੀ ਭਾਵੇਂ ਪਹਿਲੀ ਫਿਲਮ ਹੈ ਅਤੇ ਦੋਵਾਂ ਨੂੰ ਹੀ ਵੱਡੀ ਪਹਿਚਾਣ ਦੀ ਲੋੜ ਹੈ ਪਰ ਇਸ ਦੇ ਬਾਵਜੂਦ ਦੋਵਾਂ ਨੇ ਗੁਰੂ ਘਰ ਨੂੰ ਪਬਲੀਸਿਟੀ ਦਾ ਕੇਂਦਰ ਨਹੀਂ ਬਣਾਇਆ । ਦੋਵਾਂ ਨੇ ਬਿਨਾਂ ਕਿਸੇ ਲਾਮ ਲਸ਼ਕਰ ਦੇ ਚੁੱਪ ਚੁਪੀਤੇ ਮੱਥਾ ਟੇਕਿਆ ਅਤੇ ਯਾਦਗਾਰ ਵਜੋਂ ਆਪਣੀ ਫੋਟੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਜਿਸ ਦੌਰਾਨ ਦੋਵੇ ਜਣੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਸਨ ਉਸ ਵਕਤ ਮੀਡੀਆ ਦਰਬਾਰ ਸਾਹਬ ਦੇ ਬਾਹਰ ਦੋਵਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਦੋਵਾਂ ਨੇ ਪੂਰੀ ਸ਼ਰਧਾ ਨਾਲ ਬਿਨਾਂ ਕਿਸੇ ਪਬਲੀਸਟੀ ਦੇ ਮੱਥਾ ਟੇਕਿਆ ਅਤੇ 18 ਅਗਸਤ ਨੂੰ ਰਿਲੀਜ ਹੋ ਰਹੀ ਆਪਣੀ ਪੰਜਾਬੀ ਫਿਲਮ “ਜੂਨੀਅਰ” ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here