ਪੰਜਾਬੀ ਫਿਲਮ ‘ਜੋੜੀ’ ਦਾ ਚੌਥਾ ਗੀਤ ‘ਚੰਨ ਵਰਗੀ’ ਹੋਇਆ ਰਿਲੀਜ਼ , ਗੀਤ ਸਭ ਨੂੰ ਖੂਬ ਆ ਰਿਹਾ ਹੈ ਪਸੰਦ

0
89

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਾਦੂ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇੱਕ ਪਾਸੇ ਦਿਲਜੀਤ ਨੇ ‘ਕੋਚੈਲਾ ‘ ‘ਚ ਆਪਣੀ ਪਰਫਾਰਮੈਂਸ ਦੇ ਕੇ ਇਤਿਹਾਸ ਰੱਚ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਜੋੜੀ’ ਨੂੰ ਲੈ ਕੇ ਸੁਰਖੀਆਂ ‘ਚ ਹਨ ਜੀ ਹਾਂ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ ‘ਜੋੜੀ’ ਦਾ ਪਹਿਲਾ ਗੀਤ ‘ਜਿਗਰਾ ਤਾਂ ਲੈ ਜਾ ਗੱਬਰੂਆ’ ਰਿਲੀਜ਼ ਹੋਇਆ ਸੀ ਉਸਤੋਂ ਬਾਅਦ ਦੂਜਾ ਗੀਤ ‘ਟਕੂਏ ਚਲਾਉਣ ਨੀ ਮੈਂ ਜਾਣਦਾ’ , ਟਾਈਟਲ ਗੀਤ ‘ਜੋੜੀ ਤੇਰੀ ਮੇਰੀ’ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ ਤੇ ਹੁਣ ਇਕ ਵਾਰ ਫਿਰ ਤੋਂ ਇਸ ਫਿਲਮ ਦਾ ਚੌਥਾ ਗੀਤ ‘ਚੰਨ ਵਰਗੀ’ ਰਿਲੀਜ਼ ਹੋ ਗਿਆ ਹੈ ਜੋ ਕਿ ਇੱਕ ਰੋਮਾਂਟਿਕ ਗੀਤ ਆ ਇਸ ਗੀਤ ਵਿੱਚ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਦਿਖਾਉਂਦੇ ਹੋਏ ਗੀਤ ਵਿੱਚ ਸੰਗੀਤ, ਰੋਮਾਂਸ ਦੇ ਨਾਲ ਪੂਰਾ ਭਰਭੂਰ ਹੈ । ‘ਜੋੜੀ’ ਫ਼ਿਲਮ ਦਾ ਇਹ ਗੀਤ ਸਭ ਨੂੰ ਖੂਬ ਪਸੰਦ ਆ ਰਿਹਾ ਹੈ । ਇਸ ਗੀਤ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੇ ਗਾਇਆ ਹੈ। ਗੀਤ ਦਾ ਸੰਗੀਤ ਟਰੂ ਸਕੂਲ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਦੇ ਬੋਲ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ‘ਤੇ ਰਿਲੀਜ਼ ਕੀਤਾ ਗਿਆ ਹੈ ।

ਕਾਬਿਲੇਗ਼ੌਰ ਹੈ ਕਿ ‘ਜੋੜੀ’ ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ‘ਚ ਪ੍ਰੇਮ ਕਹਾਣੀ ਤੇ ਗਾਇਕੀ ਦੇ ਸਫਰ ਨੂੰ ਦਿਖਾਇਆ ਗਿਆ ਹੈ। ਉਥੇ ਹੀ ਜੇਕਰ ਫਿਲਮ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ ਜੋੜੀ ਦੀ ਕਹਾਣੀ, ਅਤੇ ਡਾਇਲਾਗ ਅੰਬਰਦੀਪ ਸਿੰਘ ਦੁਆਰਾ ਲਿਖੇ ਗਏ ਹਨ। ਥਿੰਦ ਮੋਸ਼ਨ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ ਅਤੇ ਇਸ ਨੂੰ ਦਲਜੀਤ ਥਿੰਦ ਅਤੇ ਕਾਰਜ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਤੋਂ ਇਲਾਵਾ ਇਸ ਫਿਲਮ ਵਿੱਚ ਤੁਹਾਨੂੰ ਹਰਸਿਮਰਨ, ਦ੍ਰਿਸ਼ਟੀ ਗਰੇਵਾਲ , ਹਰਦੀਪ ਗਿੱਲ, ਰਵਿੰਦਰ ਮੰਡ ਸਣੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਵੈੱਲ ਦੋਸਤੋ ਇਸ ਫਿਲਮ ਦੇ ਗੀਤਾਂ ਤੇ ਟ੍ਰੇਲਰ ਨੂੰ ਤਾਂ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਪਰ ਤੁਹਾਨੂੰ ਇਸ ਫਿਲਮ ਦਾ ਚੌਥਾ ਗੀਤ ‘ਚੰਨ ਵਰਗੀ’ ਕਿਵੇਂ ਦਾ ਲਗਾ ਸਾਨੂੰ ਆਪਣੇ ਵਿਚਾਰ ਦੇਣਾ ਨਾ ਭੁਲਣਾ

LEAVE A REPLY

Please enter your comment!
Please enter your name here