ਫਿਲਮ ‘ਮੌੜ’ ਦਾ ਪਹਿਲਾ ਗੀਤ ‘ਫਰਾਰ’ ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਹੋਇਆ ਰਿਲੀਜ਼

0
120

ਪੰਜਾਬੀ ਅਦਾਕਾਰ ਐਮੀ ਵਿਰਕ ਇੱਕ ਤੋਂ ਬਾਅਦ ਇੱਕ ਫਿਲਮ ਇੰਡਸਟਰੀ ਵਿੱਚ ਵੱਡਾ ਧਮਾਕਾ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਤੋਂ ਬਾਅਦ ਐਮੀ ਆਪਣੀ ਫਿਲਮ ‘ਮੌੜ’ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੇ ਫਿਲਮ ਟੀਜ਼ਰ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਫਿਲਮ ਵਿੱਚ ਐਮੀ ਵਿਰਕ ਦੇ ਨਾਲ-ਨਾਲ ਦੇਵ ਖਰੌੜ ਨੇ ਖੂਬ ਵਾਹੋ ਵਾਹੀ ਖੱਟੀ। ਇਸ ਵਿਚਕਾਰ ਕਲਾਕਾਰ ਵੱਲੋਂ ਫਿਲਮ ਦੇ ਪਹਿਲਾ ਗੀਤ ‘ਫਰਾਰ’ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਅੱਜ ਰਿਲੀਜ਼ ਵੀ ਹੋ ਗਿਆ ਹੈ ਜਿਸਦੀ ਜਾਣਕਾਰੀ ਦੇਵ ਖਰੌੜ ਵਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ । ਦਸ ਦਈਏ ਕਿ ਇਸ ਗੀਤ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਦਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸਿਮਰਨ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ। ਦਿਲਜੀਤ ਅਤੇ ਨਿਮਰਤ ਦੀ ਫਿਲਮ ਲਈ ਗੀਤ ਗਾ ਸਿਮਰਨ ਦੀ ਕਿਸਮਤ ਖੁੱਲ੍ਹ ਚੁੱਕੀ ਹੈ ਜੀ ਹਾਂ ਅਸੀ ਇਹ ਤਾਂ ਕਹਿ ਰਹੇ ਹਾਂ ਕਿਉਂ ਕਿ ਸਿਮਰਨ ਕੌਰ ਧਾਂਦਲੀ ਨੇ ਇਸ ਫਿਲਮ ‘ਮੌੜ’ ਦੇ ਪਹਿਲੇ ਗੀਤ ‘ਫਰਾਰ’ ਨੂੰ ਆਪਣੀ ਆਵਾਜ਼ ਵਿੱਚ ਗਾਇਆ ਹੈ ।

ਇਸ ਫਿਲਮ ਦੇ ਟੀਜ਼ਰ ਦੀ ਗੱਲ ਕਰਿਏ ਤਾਂ ਉਹ ਬੇਹੱਦ ਧਮਾਕੇਦਾਰ ਹੈ। ਜਿਸਦੀ ਸ਼ੂਰੁਆਤ ਇੱਕ ਜਬਰਦਸਤ ਡਾਇਲੌਗ ਨਾਲ ਹੁੰਦੀ ਹੈ। ਜਿਸ ਨੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਲਿਆ ਦੱਸ ਦੇਈਏ ਕਿ ਇਹ ਫਿਲਮ 9 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਫਿਲਮ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ‘ਚੋਂ ਇਕ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ ‘ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here