ਕੀ! ਜੇ.ਕੇ. ਨੇ ਗੀਤ ਨੂੰ ਇਹ ਕੀ ਬੋਲ ਦਿੱਤਾ?

0
248

| 22 ਅਪ੍ਰੈਲ 2022 | ਗੀਤ ਦੀ ਜ਼ਿੰਦਗੀ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮੋੜ ਆਵੇਗਾ, ਪਰ ਇਸ ਵਾਰ ਚੰਗੇ ਲਈ ਉਸਦੀ ਜ਼ਿੰਦਗੀ ਬਦਲ ਜਾਵੇਗੀ ਕਿਓਂਕਿ ਜੇਕੇ ਢੋਲ ਮੁਕਾਬਲਾ ਜਿੱਤਣ ਲਈ ਉਸਦਾ ਸਮਰਥਨ ਦੇਵੇਗਾ। ਪੂਰਾ ਪਰਿਵਾਰ ਇਹ ਦੇਖ ਕੇ ਖੁਸ਼ ਹੈ ਕਿ ਜੇਕੇ ਨੇ ਢੋਲ ਲਈ ਗੀਤ ਦੇ ਜਨੂੰਨ ਨੂੰ ਸਵੀਕਾਰ ਕਰ ਲਿਆ ਹੈ। ਇਹ ਚੰਗੀਆਂ ਭਾਵਨਾਵਾਂ ਦੀ ਲਹਿਰ ਖੁਸ਼ੀਆਂ ਭਰੀ ਹੋਵੇਗੀ ਕਿਓਂਕਿ ਇਹ ਸਬ ਜਾਣਦੇ ਨੇ ਕਿ ਜੇ.ਕੇ. ਇੱਕ ਸਮੇਂ ਤੇ ਸੰਗੀਤ ਅਤੇ ਗੀਤ ਨਾਲ ਕਿੰਨੀ ਨਫ਼ਰਤ ਕਰਦਾ ਸੀ, ਹੁਣ ਉਸਨੂੰ ਆਪਣੇ ਘਰ ਵਿੱਚ ਢੋਲ ਦਾ ਅਭਿਆਸ ਕਰਨ ਲਈ ਉਤਸਾਹਿਤ ਕਰੇਗਾ।

ਪਰ ਵੱਡਾ ਸਵਾਲ ਇਹ ਹੈ ਕਿ, ਕੀ ਜੇ.ਕੇ. ਦਾ ਅਸਲ ਵਿੱਚ ਵੀ ਉਹ ਹੀ ਮਤਲਬ ਸੀ ਜੋ ਉਸਨੇ ਕਿਹਾ, ਜਾਂ ਇਹ ਸਭ ਇੱਕ ਧੋਖਾ ਹੈ? ਖੈਰ, ਗੀਤ ਢੋਲੀ ਦੇ ਨਿਰਮਾਤਾ ਦਰਸ਼ਕਾਂ ਨੂੰ ਮਨੋਰੰਜਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ। ਇਸ ਲਈ, ਡਰਾਮਾ ‘ਚ ਕੀ ਹੁੰਦਾ ਹੈ, ਇਹ ਦੇਖਣ ਲਈ ਰਾਤ 8 ਵਜੇ ਜ਼ੀ ਪੰਜਾਬੀ ਨਾਲ ਜੁੜੋ।

ਇਸ ਤੋਂ ਇਲਾਵਾ ਉਹਨਾਂ ਦੇ ਇੱਕ ਹੋਰ ਸ਼ੋਅ ‘ਨਯਨ-ਜੋ ਵੇਖੇ ਅਣਵੇਖਾ’ ਵਿੱਚ, ਦੇਵਾਂਸ਼ ਨਯਨ ਨੂੰ ਹਮੇਸ਼ਾ ਲਈ ਛੱਡਣ ਲਈ ਉਸਦੇ ਪਿੰਡ ਵਾਪਸ ਲੈ ਜਾਂਦਾ ਹੈ। ਪਰ ਉਨ੍ਹਾਂ ਦਾ ਸਫਰ ਇੱਕ ਰੋਮਾਂਸ ਨਾਲ ਭਰ ਜਾਂਦਾ ਹੈ ਕਿਓਂਕਿ ਇਸ ਦੌਰਾਨ ਇਹ ਜੋੜਾ ਆਪਣੀਆਂ ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਭੁੱਲ ਜਾਂਦਾ ਹੈ ਤੇ ਇੱਕ ਦੂੱਜੇ ਵਿਚ ਖ਼ੋ ਜਾਂਦੇ ਹਨ। ਅੱਗੇ ਕੀ ਹੋਵੇਗਾ? ਕੀ ਇਸ ਪਿਆਰੇ ਸਫਰ ਦਾ ਦੇਵਾਂਸ਼ ਦੇ ਦਿਲ ਤੇ ਕੋਈ ਅਸਰ ਹੋਵੇਗਾ? ਹੋਰ ਜਾਣਨ ਲਈ ਜ਼ੀ ਪੰਜਾਬੀ ‘ਤੇ ਅੱਜ ਰਾਤ 8.30 ਵਜੇ ‘ਨਯਨ-ਜੋ ਵੇਖੇ ਅਣਵੇਖਾ’ ਦੇਖੋ।

LEAVE A REPLY

Please enter your comment!
Please enter your name here