Surbhi Das of Colors’ Nima Denjongappa arrives in Chandigarh

0
212

ਕਲਰਸ ਦੇ ਮਸ਼ਹੂਰ ਸ਼ੋਅ ‘ਨੀਮਾ ਡੇਂਜੋਂਗੱਪਾ’ ਬਹੁਤ ਸਾਰੇ ਡਰਾਮਾ ਅਤੇ ਹੈਰਤਅੰਗਰੇਜ ਟਵਿਸਟ ਨਾਲ ਭਰਪੂਰ ਆਪਣੀ ਮਜੇਦਾਰ ਕਹਾਣੀ ਨਾਲ ਹਰ ਹਫਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ‘ਨੀਮਾ ਡੇਂਜੋਂਗੱਪਾ’ (ਸੁਰਭੀ ਦਾਸ ਵੱਲੋਂ ਅਦਾਕਾਰੀ) ਦੀ ਕਹਾਣੀ ਉਨ੍ਹਾਂ ਸੰਘਰਸ਼ਾਂ, ਅਣਚਾਹੀਆਂ ਪ੍ਰਤੀਕ੍ਰਿਆਵਾਂ ਅਤੇ ਪੁਰਾਣੀਆਂ ਧਾਰਣਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਦਰਸਾਉਂਦੀ ਹੈ, ਜਿਸਦਾ ਸਾਹਮਣਾ ਇੱਕ ਔਰਤ ਨੂੰ ਕਰਨਾ ਪੈਂਦਾ ਹੈ। ਹਾਲ ਹੀ ਐਪੀਸੋਡਸ ਵਿਚ, ਨੀਮਾ ਦੋ ਸਮੇਂ ਦੀ ਰੋਟੀ ਇਕੱਠੀ ਕਰਨ ਅਤੇ ਆਪਣੀਆਂ ਛੋਟੀਆਂ ਛੋਟੀਆਂ ਤਿੰਨ ਬੇਟੀਆਂ ਦੀ ਪਰਵਰਿਸ਼ ਕਰਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਦੇ ਲਈ ਗੋਇਨਕਾ ਦੇ ਘਰ ਤੇ ਨੌਕਰਾਣੀ ਦਾ ਕੰਮ ਕਰਨ ਲੱਗਦੀ ਹੈ। ਬੇਟੀ ਸੀਆ (ਸੁਸ਼ਮਿਤਾ ਸ਼ਿੰਦੇ ਵੱਲੋਂ ਅਦਾਕਾਰੀ) ਨੂੰ ਸ਼ਿਵ (ਚਿਤਰਾਂਸ਼ ਰਾਜ ਵੱਲੋਂ ਅਦਾਕਾਰੀ) ਦੇ ਵਿਆਹ ਦੇ ਵਾਅਦੇ ਵਿਚ ਪਤਾ ਲੱਗਦਾ ਹੈ, ਜਿਸ ਨਾਲ ਉਹ ਬਹੁਤ ਪਿਆਰ ਕਰਦੀ ਸੀ ਅਤੇ ਉਹ ਆਪਣੀ ਮਾਂ ਤੋਂ ਨਰਾਜ ਹੈ, ਕਿਉਂਕਿ ਉਸਨੇ ਉਸ ਕੋਲੋਂ ਇਹ ਗੱਲ ਲੁਕਾਈ ਸੀ। ਇਯ ਡਰਾਮਾ ਨੂੰ ਹੋਰ ਵੀ ਵਧਾਉਣ ਦੇ ਲਈ ਤੁਲਿਕਾ (ਸ਼ਰਮਿਲਾ ਸ਼ਿੰਦੇ ਵੱਲੋਂ ਅਦਾਕਾਰੀ) ਅਤੇ ਆਈ (ਊਸ਼ਾ ਨਾਇਕ ਵੱਲੋਂ ਅਦਾਕਾਰੀ) ਉਨ੍ਹਾਂ ਦੇ ਵਿਚਕਾਰ ਦੀ ਇਸ ਅਣਬਣ ਨੂੰ ਹੋਰ ਵੀ ਵਧਾਉਣ ਦੀ ਯੋਜਨਾ ਬਣਾਉਂਦੇ ਹਨ।

ਇਸ ਸ਼ੋਅ ਦੇ ਬਾਰੇ ਵਿਚ ਗੱਲਬਾਤ ਕਰਨ ਅਤੇ ਆਪਣੇ ਪ੍ਰਸ਼ੰਸਕਾਂ ਕੋਲੋਂ ਮਿਲੀ ਸਪੋਰਟ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਸੁਰਭੀ ਦਾਸ, ਜੋ ਕਿ ਇਸ ਸ਼ੋਅ ਵਿਚ ਨੀਮਾ ਦਾ ਕਿਰਦਾਰ ਨਿਭਾ ਰਹੀ ਹੈ, ਖੂਬਸੂਰਤ ਸ਼ਹਿਰ ਚੰਡੀਗੜ੍ਹ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ ਸ਼ੋਅ ਵਿਚ ਅੱਗੇ ਆਉਣ ਵਾਲੀ ਕਹਾਣੀ ਅਤੇ ਨਵੇਂ ਟਵਿਸਟ ਜਿਨ੍ਹਾਂ ਦੀ ਆਸ ਦਰਸ਼ਕ ਕਰ ਸਕਦੇ ਹਨ, ਦੇ ਬਾਰੇ ਵਿਚ ਗੱਲਬਾਤ ਕੀਤੀ, ਸਗੋਂ ਸ਼ਹਿਰ ਦੀਆਂ ਕੁਝ ਖੂਬਸੂਰਤ ਥਾਵਾਂ ਤੇ ਵੀ ਘੁੰਮੀ।

ਚੰਡੀਗੜ੍ਹ ਦੀ ਆਪਣੀ ਯਾਤਰਾ ਦੇ ਬਾਰੇ ਵਿਚ ਦੱਸਦੇ ਹੋਏ ਸੁਰਭੀ ਨੇ ਕਿਹਾ, ‘ਚੰਡੀਗੜ੍ਹ ਮੇਰੀ ਪਸੰਦੀਦਾ ਥਾਂਵਾਂ ’ਚੋਂ ਇੱਕ ਹੈ, ਜਿੱਥੇ ਮੈਂ ਘੁੰਮਣਾ ਚਾਹੁੰਦੀ ਸੀ। ਇਹ ਸ਼ਹਿਰ ਮੈਨੂੰ ਮੇਰੇ ਘਰ ਜਿਹਾ ਲੱਗਦਾ ਹੈ। ਚੰਡੀਗੜ੍ਹ ਵਿਚ ਮੈਂ ਜਿਸ ਤਰ੍ਹਾਂ ਦੀ ਐਨਰਜੀ ਮਹਿਸੂਸ ਕੀਤੀ, ਵਾਕਿਆ ਬਹੁਤ ਕਮਾਲ ਦੀ ਸੀ।’ ਉਨ੍ਹਾਂ ਨੇ ਸ਼ੋਅ ਅਤੇ ਆਪਣੇ ਕਿਰਦਾਰ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਕਿਹਾ, ‘ਨੀਮਾ ਦੇ ਸਫਰ ਨੇ ਕਈ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ, ਉਸਨੂੰ ਦੇਖ ਕੇ ਮੈਂ ਹੈਰਾਨ ਹਾਂ। ਮੈਂ ਇਸ ਕਿਰਦਾਰ ਤੋਂ ਕਾਫੀ ਕੁਝ ਸਿੱਖਿਆ ਹੈ। ਉਸਦੀ ਹਿੰਮਤ ਦਰਸਾਉਂਦੀ ਹੈ ਕਿ ਕੋਈ ਔਰਤ ਜੇਕਰ ਠਾਣ ਲਵੇ, ਤਾਂ ਕੁਝ ਵੀ ਕਰ ਸਕਦੀ ਹੈ ਅਤੇ ਮੈਂ ਹਰ ਦਿਨ ਨੀਮਾ ਤੋਂ ਪ੍ਰੇਰਿਤ ਹੁੰਦੀ ਰਹਿੰਦੀ ਹਾਂ।’

ਇਸ ਸ਼ੋਅ ਦੀ ਮੌਜੂਦਾ ਕਹਾਣੀ ਵਿਚ ਇੱਕ ਦਿਲਚਸਪ ਮੋੜ ਆਇਆ ਹੈ, ਜਿਸ ਨੇ ਨੀਮਾ ਨੂੰ ਇੱਕ ਉਲਝਣ ਭਰੀ ਸਥਿਤੀ ਵਿਚ ਪਾ ਦਿੱਤਾ ਹੈ। ਆਉਣ ਵਾਲੇ ਐਪੀਸੋਡਸ ਵਿਚ ਅਸੀਂ ਦੇਖਾਂਗੇ ਕਿ ਸੀਆ ਆਪਣੇ ਪਾਪਾ ਸੁਰੇਸ਼ (ਅਕਸ਼ੇ ਕੇਲਕਰ ਵੱਲੋਂ ਅਦਾਕਾਰੀ) ਦੇ ਨਾਲ ਬਹੁਤ ਵਧੀਆ ਸਮਾਂ ਬਿਤਾ ਰਹੀ ਹੈ ਅਤੇ ਉਹ ਨੀਮਾ ਤੇ ਸ਼ਿਵ ਅਤੇ ਸੁਰੇਸ਼ ਨੂੰ ਉਸ ਤੋਂ ਦੂਰ ਕਰਨ ਦਾ ਇਲਜਾਮ ਲਗਾਉਂਦੀ ਹੈ। ਬਾਅਦ ਵਿਚ, ਉਸਨੂੰ ਪਤਾ ਲੱਗਦਾ ਹੈ ਕਿ ਨੀਮਾ ਇੱਕ ਦੰਗੇ ਵਿਚ ਫਸ ਗਈ ਹੈ ਅਤੇ ਉਸ ਤੇ ਵਿਰੋਧੀਆਂ ਵੱਲੋਂ ਹਮਲਾ ਕੀਤਾ ਜਾਣ ਵਾਲਾ ਹੈ। ਕੀ ਸੀਆ ਸਭ ਕੁਝ ਭੁਲਾ ਕੇ ਨੀਮਾ ਨੂੰ ਬਚਾਏਗੀ ਅਤੇ ਦੋਵਾਂ ਦੇ ਰਿਸ਼ਤੇ ਫਿਰ ਤੋਂ ਪਹਿਲਾਂ ਜਿਹੇ ਹੋ ਜਾਣਣੇ? ਕੀ ਨੀਮਾ ਫਿਰ ਤੋਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕੇਗੀ।?

ਜਾਣਨ ਦੇ ਲਈ ਦੇਖਦੇ ਰਹੋ ‘ਨੀਮਾ ਡੇਂਜੋਂਗੱਪਾ’ ਹਰ ਸੋਮਵਾਰ ਤੋਂ ਸ਼ੁੱਕਰਵਾਰ, ਰਾਤੀ 9 ਵਜੇ ਸਿਰਫ ਕਲਰਸ ਤੇ।

LEAVE A REPLY

Please enter your comment!
Please enter your name here