Shava Ni Girdhari Lal coming soon in cinema halls

0
348

ਟਰੈਂਡਸੇਟਰ ਗਿੱਪੀ ਗਰੇਵਾਲ ਨੇ ਇੱਕ ਸਮੇ ਤੇ 16 ਪੋਸਟਰ ਸਾਂਝੇ ਕਰਦਿਆਂ ਆਪਣੀ ਅਗਲੀ ਰਿਲੀਜ਼ ਦਾ ਐਲਾਨ ਕੀਤਾ: ‘ਸ਼ਾਵਾ ਨੀ ਗਿਰਧਾਰੀ ਲਾਲ’

| 29 ਨਵੰਬਰ 2021 | ਫਿਲਮ ‘ਵਾਰਨਿੰਗ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੰਬਲ ਮੋਸ਼ਨ ਪਿਕਚਰਜ਼ ਨੇ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਆਪਣੀ ਸਭ ਤੋਂ ਵਿਲੱਖਣ ਨਵੀਂ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਐਲਾਨ ਕੀਤਾ। ਫਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਨੇ ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਅੱਜ ਇਸ ਫਿਲਮ ਦੇ ਸਾਰੇ ਕਲਾਕਾਰਾਂ ਨੇ ਨਾ ਸਿਰਫ ਇਸ ਫਿਲਮ ਦੇ ਪੋਸਟਰ ਨੂੰ ਆਪਣੇ ਆਪਣੇ ਡਿਜੀਟਲ ਪਲੇਟਫਾਰਮ ‘ਤੇ ਦਰਸ਼ਕਾਂ ਨਾਲ ਸਾਂਝਾ ਕੀਤਾ, ਬਲਕਿ ਇਹ ਦੱਸਣ ਦਾ ਇੱਕ ਤਰੀਕਾ ਵੀ ਸੀ ਕਿ ਇਸ ਫਿਲਮ ਵਿੱਚ ਕਿਹੜੇ-ਕਿਹੜੇ ਕਲਾਕਾਰ ਮੌਜੂਦ ਹਨ। ਸ਼ਾਵਾ ਨੀ ਗਿਰਧਾਰੀ ਲਾਲ ਦੀ ਕਹਾਣੀ ਗਿਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੀ ਹੈ। ਇਸ ਫਿਲਮ ਵਿੱਚ ਪੰਜਾਬੀ ਫਿਲਮ ਜਗਤ ਦੀਆਂ ਸੱਤ ਅਦਾਕਾਰਾਂ ਨੀਰੂ ਬਾਜਵਾ, ਯਾਮਿਨੀ ਗੌਤਮ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੁ ਗਰੇਵਾਲ, ਸਾਰਾ ਗੁਰਪਾਲ ਅਤੇ ਪਾਯਲ ਰਾਜਪੂਤ ਨੂੰ ਪੇਸ਼ ਕਰ ਕੇ ਇੱਕ ਨਾਵਾਂ ਇਤਿਹਾਸ ਰਚਿਆ ਹੈ।

ਸਤਿੰਦਰ ਸਰਤਾਜ ਅਤੇ ਹੈਪੀ ਰਾਏਕੋਟੀ ਦੁਆਰਾ ਲਿਖੇ ਗੀਤਾਂ ਵਿੱਚ ਜਤਿੰਦਰ ਸ਼ਾਹ ਨੇ ਆਪਣੇ ਸੰਗੀਤ ਦਾ ਤੱਤ ਰਲਾਇਆ ਹੈ। ਫਿਲਮ ਨੂੰ ਰੋਹਿਤ ਧੀਮਾਨ ਵਿਜ਼ੂਅਲ ਪ੍ਰਮੋਸ਼ਨਜ਼, ਹੈਸ਼ਟੈਗ # ਸਟੂਡੀਓਜ਼ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਫਿਲਮ ਦੇ ਕਾਰਜਕਾਰੀ ਨਿਰਮਾਤਾ ਭਾਨਾ ਐਲ.ਏ ਅਤੇ ਲਾਈਨ ਨਿਰਮਾਤਾ ਹਰਦੀਪ ਦੁੱਲਟ ਹਨ ਅਤੇ ਪ੍ਰੋਜੈਕਟ ਹੈੱਡ ਵਿਨੋਦ ਅਸਵਾਲ ਹਨ।

ਗਿੱਪੀ ਗਰੇਵਾਲ ਨੇ ਕਿਹਾ, “ਵਾਰਨਿੰਗ ਫਿਲਮ ਵਿੱਚ ਸਾਡੀ ਮਿਹਨਤ ਲਈ ਦਰਸ਼ਕ ਸਾਡੀ ਬੇਅੰਤ ਪ੍ਰਸ਼ੰਸਾ ਕਰ ਰਹੇ ਹਨ, ਸਾਰੀ ਟੀਮ ਸਾਰਿਆਂ ਦੇ ਆਸ਼ੀਰਵਾਦ ਲਈ ਧੰਨਵਾਦੀ ਹੈ। ਇਸ ਵਾਰ ਅਸੀਂ ਇੱਕ ਬਿਲਕੁਲ ਨਵੇਂ ਸੰਕਲਪ ਅਤੇ ਕਹਾਣੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਾਂਗੇ, ਅੱਜ ਤਕ ਇਹ ਕਦੀ ਨਹੀਂ ਹੋਇਆ ਕੇ ਕਿਸੀ ਫਿਲਮ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਸੱਤ ਅਭਿਨੇਤਰੀਆਂ ਮੁੱਖ ਭੂਮਿਕਾ ਵਿੱਚ ਸ਼ਾਮਿਲ ਹੋਣ ਅਤੇ ਸਾਨੂੰ ਉਮੀਦ ਹੈ ਕਿ ਹਰ ਕੋਈ ਇਸਨੂੰ ਪਸੰਦ ਕਰੇਗਾ।

ਓਮਜੀ ਸਟਾਰ ਸਟੂਡੀਓਜ਼ ਦੇ ਨਿਰਦੇਸ਼ਕ ਮੁਨੀਸ਼ ਸਾਹਨੀ ਨੇ ਕਿਹਾ, “ਅਸੀਂ ਪੰਜਾਬ ਵਿੱਚ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਅਤੇ ਵੰਡ ਕੀਤਾ ਹੈ ਪਰ ਇਸ ਵਾਰ ਦਾ ਪ੍ਰੋਜੈਕਟ ਬਹੁਤ ਵੱਖਰਾ ਹੈ ਕਿਉਂਕਿ ਇੱਕ ਫਿਲਮ ਵਿੱਚ ਪੰਜਾਬੀ ਇੰਡਸਟਰੀ ਦੀਆਂ ਸੱਤ ਖੂਬਸੂਰਤ ਅਭਿਨੇਤਰੀਆਂ ਨੂੰ ਪੇਸ਼ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਜੋ ਕਿ ਪਹਿਲਾਂ ਕਦੇ ਕਿਸੇ ਪੰਜਾਬੀ ਫਿਲਮ ਵਿੱਚ ਨਹੀਂ ਕੀਤਾ ਗਿਆ, ਇਹ ਫਿਲਮ ਸਾਲ ਦੀ ਸਭ ਤੋਂ ਵੱਡੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਸਕਾਰਾਤਮਕ ਤੌਰ ‘ਤੇ ਇੱਕ ਬੈਂਚਮਾਰਕ ਸਥਾਪਤ ਕਰੇਗੀ।

‘ਸ਼ਾਵਾ ਨੀ ਗਿਰਧਾਰੀ ਲਾਲ’ ਥੋੜੜੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ 17 ਦਸੰਬਰ 2021 ਨੂੰ ਦਸਤਕ ਦੇਣ ਆ ਰਹੀ ਹੈ।

LEAVE A REPLY

Please enter your comment!
Please enter your name here