‘ਟੋਕਰਾ ਟੀ ਵੀ’ ਵਾਲੇ ਸ਼ਰਨ ਨੇ ‘ਮੈਂ ਤੇ ਬਾਪੂ’ ਫਿਲਮ ਦੇ ਜ਼ਰੀਏ ਕੀਤਾ ਪਾਲੀਵੁੱਡ ਡੈਬਿਊ

0
249

ਹਾਲ ਹੀ ਦੇ ਵਿਚ ਫਿਲਮ ‘ਮੈਂ ਤੇ ਬਾਪੂ’ ਸਿਨੇਮਾ ਘਰਾਂ ਵਿਚ ਰਿਲੀਜ਼ ਹੋਕੇ ਲੱਗ ਚੁਕੀ ਹੈ | ਇਸ ਫਿਲਮ ਦੇ ਵਿਚ ਲੀਡ ਰੋਲੇ ਤੇ ਪਰਮੀਸ਼ ਵਰਮਾ, ਸਤੀਸ਼ ਵਰਮਾ, ਸੰਜੀਦਾ ਸ਼ੇਖ ਤੇ ਸੁਨੀਤਾ ਧਿਰ ਨਜ਼ਰ ਆ ਰਹੇ ਨੇ | ਦੱਸ ਦੀਏ ਕਿ ਇਸ ਫਿਲਮ ਦੇ ਜ਼ਰੀਏ ਯੂ ਟਿਯੂਬ ਤੇ ਪੋਪੁਲਰ ਚੈੱਨਲ ਟੋਕਰਾ ਟੀ ਵੀ ਦੇ ਸ਼ਰਨ ਕਾਕਾ ਨੇ ਪੋਲੀਵੁਡ ਇੰਡਸਟ੍ਰੀ ਵਿਚ ਡੇਬਿਯੁ ਵੀ ਕੀਤਾ ਹੈ | ਸ਼ਰਨ ਨੂੰ ਇਸ ਫਿਲਮ ਦੇ ਵਿਚ ਭਾਵੇਂ ਹੀ ਸਕਰੀਨ ਟਾਈਮ ਘਟ ਮਿਲਿਆ ਹੋਵੇ ਪਰ ਓਹਨਾ ਨੂੰ ਜਿੰਨਾ ਵੀ ਸਮਾਂ ਮਿਲਿਆ ਉਸ ਵਿਚ ਉਹ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਿਚ ਕਾਮਯਾਬ ਰਹੇ | ਓਹਨਾ ਦੀ ਸਕਰੀਨ ਪ੍ਰੇਸੇੰਸ ਕਮਾਲ ਦੀ ਸੀ |

ਪਰ ਜ਼ਿਕਰਯੋਗ ਗੱਲ ਹੈ ਕਿ ਸ਼ਰਨ ਦੇ ਲੁਕ ਟੈਸਟ ਤੋਂ ਦੂਸਰੇ ਦਿਨ ਹੀ ਓਹਨਾ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਓਹਨਾ ਨੂੰ ਭਿਆਨਕ ਲੈੱਗ ਇੰਜਰੀ ਹੋ ਗਈ ਸੀ ਅਤੇ ਉਹ ਚਲ ਵੀ ਨਹੀਂ ਸੀ ਸਕਦੇ | ਐਕਟਿੰਗ ਦੇ ਜੁਨੂਨ ਅਤੇ ਪਹਿਲੀ ਮਿਲੀ ਫਿਲਮ ਨੂੰ ਹੱਥੋਂ ਨਾ ਗਵਾਉਣ ਦੀ ਚਾਹ ਵਿਚ ਉਹ ਇੰਜਰੀ ਦੇ ਬਾਵਜੂਦ ਵੀ ਸੈੱਟ ਤੇ ਪਹੁੰਚ ਗਏ | ਜਿਸ ਮਗਰੋਂ ਓਹਨਾ ਦੀ ਡੇਡੀਕਸ਼ਨ ਨੂੰ ਦੇਖ ਕੇ ਡਾਇਰੈਕਟਰ ਨੇ ਵੀ ਉਸਨੂੰ ਚਾਂਸ ਦਿੱਤਾ ਅਤੇ ਕੁਝ ਸੀਨਜ਼ ਨੂੰ ਕੱਟ ਕੇ ਸਿਰਫ ਓਹੀ ਸੀਨ ਰੱਖੇ ਗਏ ਸੀ ਜਿਸ ਵਿਚ ਸ਼ਰਨ ਨੂੰ ਖੜੇ ਨਾ ਹੋਣਾ ਪਵੇ, ਜਿਸ ਕਾਰਨ ਸ਼ਰਨ ਦੇ ਹਿੱਸੇ ਆਉਣ ਵਾਲਾ ਸਕਰੀਨ ਟਾਈਮ ਹੋਰ ਘਟ ਹੋ ਗਿਆ ਪਰ ਓਹਨਾ ਦੀ ਅਦਾਕਾਰੀ ਨੇ ਇੰਨੇ ਕੁ ਸਕਰੀਨ ਟਾਈਮ ਵਿਚ ਵੀ ਦਰਸ਼ਕਾਂ ਦਾ ਧਿਆਨ ਖਿੱਚ ਲਿਆ |

ਦੱਸ ਦੀਏ ਕਿ ਹੁਣ ਆਉਣ ਵਾਲੇ ਸਮੇਂ ਵਿਚ ਸ਼ਰਨ ਪੋਲੀਵੁਡ ਦੀਆ ਹੋਰ ਵੀ ਫ਼ਿਲਮਾਂ ਵਿਚ ਨਜ਼ਰ ਆਉਣ ਵਾਲੇ ਨੇ | ਦੱਸਣਯੋਗ ਗੱਲ ਇਹ ਵੀ ਹੈ ਕਿ ਸ਼ਰਨ ਨੇ ਆਪਣੀ ਪੋਸਟ ਗ੍ਰਜੂਏਸ਼ਨ ਏਕੋਨੋਮਿਕ੍ਸ ਵਿਚ ਕੀਤੀ ਹੈ ਪਰ ਐਕਟਿੰਗ ਦੇ ਮੋਹ ਨੇ ਓਹਨਾ ਨੂੰ ਰੰਗਮੰਚ ਦੀ ਦੁਨੀਆ ਨਾਲ ਜੋੜ ਦਿੱਤਾ | ਓਹਨਾ ਨੇ ਯੂਥ ਫ਼ੇਸ੍ਟਿਵਲਸ ਵਿਚ ਭਾਗ ਲੈਣ ਦੇ ਨਾਲ ਨਾਲ ਨਾਟਕ ਵੀ ਸਿਖਿਆ ਹੈ | ਇਸੇ ਸਭ ਦੇ ਦੌਰਾਨ ਓਹਨਾ ਦੀ ਮੁਲਕਾਤ ਹਰਜੀਤ ਨਾਲ ਹੋਈ ਜਿਹਨਾਂ ਨਾਲ ਮਿਲਕੇ ਓਹਨਾ ਇੱਕ ਵੀਡੀਓ ਬਣਾਈ ਜਿਸਨੂੰ ਚੰਗਾ ਰਿਸਪੌਂਸ ਮਿਲਣ ਕਾਰਨ ਓਹਨਾ ਇਹ ਸਫ਼ਰ ਜਾਰੀ ਰੱਖਿਆ ਅਤੇ ਯੂ ਟਿਯੂਬ ਤੇ ‘ਟੋਕਰਾ ਟੀ ਵੀ ‘ ਦੀ ਸ਼ੁਰੂਆਤ ਕੀਤੀ | ਇਸ ਚੈਨਲ ਨੂੰ ਸਾਫ ਸੁਥਰੀ ਅਤੇ ਲਾਈਟ ਹਾਰਟੇਡ ਕੌਮੇਡੀ ਕਾਰਨ ਦਰਸ਼ਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ | ਸ਼ਰਨ ਦੇ ਨਾਲ ਵੀਡੀਓਜ਼ ਚ ਨਜ਼ਰ ਆਉਣ ਵਾਲੇ ਹਰਜੀਤ ਵੀ ਸਾਨੂੰ ਜਲਦ ਹੀ ਪੰਜਾਬੀ ਫ਼ਿਲਮਾਂ ਚ ਨਜ਼ਰ ਆਉਣਗੇ | ਜੇਕਰ ਤੁਸੀ ਵੀ ਟੋਕਰਾ ਟੀ ਵੀ ਤੇ ਇਹਨਾਂ ਦੀਆਂ ਵੀਡਿਓਜ਼ ਦੇਖਦੇ ਹੋ ਤਾਂ ਜ਼ਰੂਰ ਦੱਸੋ ਕਮੈਂਟ ਸੈਕਸ਼ਨ ਚ ਅਤੇ ਇਹ ਦੱਸਣਾ ਵੀ ਨਾ ਭੁਲਣਾ ਕਿ ਤੁਸੀ ‘ਮੈਂ ਤੇ ਬਾਪੂ’ ਫਿਲਮ ਚ ਓਹਨਾ ਦੀ ਅਦਾਕਾਰੀ ਕਿੰਨੀ ਕੁ ਪਸੰਦ ਕੀਤੀ ?…………

LEAVE A REPLY

Please enter your comment!
Please enter your name here