Ranveer Singh Leading Multi-Starer ’83’s Teaser Out ! Ammy Virk and Hardy Sadhu are all set to Rock in Bollywood Movie

0
272

ਜੇਕਰ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤੇ 1983 ਦੀ ਇਤਿਹਾਸਕ ਜਿੱਤ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਤੇ ਭਾਰਤ ਨੇ ਕ੍ਰਿਕਟ ਵਿੱਚ ਆਪਣਾ ਪਹਿਲਾ ਵਰਲਡ ਕੱਪ 25 ਜੂਨ 1983 ਨੂੰ ਲੰਡਨ ਦੀ ਧਰਤੀ ਤੇ ਆਪਣੇ ਨਾਮ ਕੀਤਾ ਸੀ । ਇਸ ਇਤਿਹਾਸਕ ਜਿੱਤ ਨੂੰ ਕਬੀਰ ਖ਼ਾਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ’83’ ਦੇ ਵਿਚ ਦਿਖਾਇਆ ਜਾਵੇਗਾ । ਜਿਸ ਦਾ ਟੀਜ਼ਰ ਹਾਲ ਹੀ ਦੇ ਵਿੱਚ ਸਾਹਮਣੇ ਆ ਚੁੱਕਿਆ ਹੈ । ਇਹ ਫ਼ਿਲਮ ਬੌਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਵਿਚ ਸਭ ਤੋਂ ਵੱਧ ਉਡੀਕੀਆ ਜਾਣ ਵਾਲੀਆਂ ਫਿਲਮਾਂ ਵਿੱਚੋਂ ਹੈ । ਇਸ ਫ਼ਿਲਮ ਦੇ ਵਿਚ ਸਾਨੂੰ ਭਾਰਤ ਵੱਲੋਂ 1983 ਵਿੱਚ ਜਿੱਤੇ ਗਏ ਵਰਲਡ ਕੱਪ ਦੇ ਬਾਰੇ ਚ ਦਿਖਾਇਆ ਜਾਵੇਗਾ ਤੇ ਇਸ ਫ਼ਿਲਮ ਨੂੰ ਕਬੀਰ ਖ਼ਾਨ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ।
ਇਸ ਫਿਲਮ ਦੇ ਵਿੱਚ 1983 ਦੀ ਇਤਿਹਾਸਕ ਜਿੱਤ ਨੂੰ ਬਿਆਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਨੂੰ ਟੀਜ਼ਰ ਦੇ ਵਿਚ ਵੀ ਇਹ ਸਭ ਦਿਖਾਈ ਦੇ ਰਿਹਾ ਹੈ । ਜੇਕਰ ਸਟਾਰਕਾਸਟ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਵਿਚ ਸਾਨੂੰ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਰਣਵੀਰ ਸਿੰਘ ਦੀ ਝਲਕ ਵੀ ਸਾਨੂੰ ਟੀਜ਼ਰ ਵਿੱਚ ਵੇਖਣ ਨੂੰ ਮਿਲ ਚੁੱਕੀ ਹੈ ਤੇ ਇਹ ਫ਼ਿਲਮ ਪੰਜਾਬੀਆਂ ਲਈ ਤੇ ਪੰਜਾਬੀ ਸਿਨਮਾ ਦੇਖਣ ਵਾਲਿਆਂ ਲਈ ਖਾਸ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਸਾਨੂੰ ਐਮੀ ਵਿਰਕ ਤੇ ਹਾਰਡੀ ਸੰਧੂ ਨਜ਼ਰ ਆਉਣ ਵਾਲੇ ਨੇ ਜੋ ਕਿ ਸਾਡੇ ਪੰਜਾਬ ਦੇ ਕਲਾਕਾਰ ਨੇ ਇਸ ਫਿਲਮ ਦੇ ਜ਼ਰੀਏ ਹਾਰਡੀ ਸੰਧੂ ਦਾ ਆਫੀਸ਼ੀਅਲ ਡੈਬਿਊ ਹੋਣ ਵਾਲਾ ਹੈ । ਫਿਲਮ ਦੇ ਰਿਲੀਜ਼ ਹੋਏ ਟੀਜ਼ਰ ਦੇ ਵਿੱਚ ਵੀ ਸਾਨੂੰ ਹਾਰਡੀ ਸੰਧੂ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਜੇਕਰ ਐਮੀ ਵਿਰਕ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਇਸ ਤੋਂ ਪਹਿਲਾਂ ਉਹ ਬਹੁਤਾ ‘ਭੁੱਜ :ਦੀ ਪਰਾਈਡ ਆਫ ਇੰਡੀਆ’ ਵਿਚ ਨਜ਼ਰ ਆ ਚੁੱਕੇ ਨੇ ।

ਬੌਲੀਵੁੱਡ ਦੇ ਵਿੱਚ ਐਮੀ ਵਿਰਕ ਦੀ ਇਹ ਦੂਸਰੀ ਫ਼ਿਲਮ ਹੋਣ ਵਾਲੀ ਏ ਹਾਲਾਂਕਿ ਪਾਲੀਵੁੱਡ ਦੇ ਵਿੱਚ ਤੇ ਐਮੀ ਵਿਰਕ ਟੌਪ ਐਕਟਰਸ ਦੇ ਵਿਚ ਆਉਂਦੇ ਨੇ ਪਰ ਹੁਣ ਬਾਲੀਵੁੱਡ ਦੇ ਵਿਚ ਵੀ ਐਮੀ ਵਿਰਕ ਕਾਫ਼ੀ ਨਾਮ ਖੱਟ ਰਹੇ ਨੇ ।

ਹੁਣ ਜੇਕਰ ਐਮੀ ਵਿਰਕ ਤੇ ਹਾਰਡੀ ਸੰਧੂ ਦੇ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਬਲਵਿੰਦਰ ਸਿੰਘ ਸੰਧੂ ਜੀ ਦਾ ਕਿਰਦਾਰ ਨਿਭਾਉਣ ਵਾਲੇ ਨੇ ਤੇ ਉੱਥੇ ਹੀ ਹਾਰਡੀ ਸੰਧੂ ਮਦਨ ਲਾਲ ਜੀ ਦਾ ਕਿਰਦਾਰ ਨਿਭਾਉਣਗੇ ਜਿਨ੍ਹਾਂ ਦੀ ਬੌਲਿੰਗ ਦੀ ਦੁਨੀਆ ਦੀਵਾਨੀ ਹੈ ਤੇ ਭਾਰਤ ਦੀ ਜਿੱਤ ਵਿੱਚ ਉਨ੍ਹਾਂ ਦੀ ਬੌਲਿੰਗ ਦਾ ਕਾਫ਼ੀ ਵੱਡਾ ਹੱਥ ਰਿਹਾ। ਸੂਤਰਾਂ ਮੁਤਾਬਕ ਹਾਰਡੀ ਸੰਧੂ ਦਾ ਇਹ ਸੁਪਨਾ ਸੀ ਕਿ ਉਹ ਇੱਕ ਕ੍ਰਿਕਟਰ ਦਾ ਕਿਰਦਾਰ ਨਿਭਾਉਣ ਕਿਉਂਕਿ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਇੱਕ ਕ੍ਰਿਕਟਰ ਰਹੇ ਨੇ।

ਇਹ ਵੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਰਣਵੀਰ ਸਿੰਘ ਦੇ ਨਾਲ ਦੀਪਿਕਾ ਪਾਦੁਕੋਣ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਂਦੇ ਹੋਏ ਵੇਖਣ ਨੂੰ ਮਿਲਣਗੇ ਯਾਨੀ ਕਿ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦਾ ਕਿਰਦਾਰ ਦੀਪਿਕਾ ਪਾਦੁਕੋਣ ਦੇ ਵੱਲੋਂ ਨਿਭਾਇਆ ਜਾਵੇਗਾ ।

ਆਖ਼ਿਰ ਤੇ ਫ਼ਿਲਮ ਦੇ ਟ੍ਰੇਲਰ ਦੀ ਗੱਲ ਕੀਤੀ ਜਾਵੇ ਤੇ 30 ਨਵੰਬਰ ਨੂੰ ਸਾਡੇ ਸਾਹਮਣੇ ਆ ਜਾਵੇਗਾ ਤੇ ਇਹ ਫਿਲਮ 24 ਦਸੰਬਰ ਨੂੰ ਰਿਲੀਜ਼ ਹੋ ਕੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਵੇਗੀ ਤੁਹਾਡਾ ਕੀ ਕਹਿਣਾ ਇਸ ਬਾਰੇ ਦੱਸ ਸਕਦੇ ਹੋ ਕੁਮੈਂਟ ਸੈਕਸ਼ਨ ਦੇ ਵਿੱਚ………

LEAVE A REPLY

Please enter your comment!
Please enter your name here