ਅਵੀ ਪਾਬਲਾ ਦੇ ਆਉਣ ਵਾਲੇ ਗਾਣੇ ‘ਗੋਰਾ ਗੋਰਾ ਰੰਗ’ ਦਾ ਪੋਸਟਰ ਹੋਇਆ ਰਿਲੀਜ਼

0
18822

ਪੰਜਾਬੀ ਗਾਇਕ ਅਵੀ ਪਾਬਲਾ ਦੇ ਵੱਲੋਂ ਆਪਣੇ ਆਉਣ ਵਾਲੇ ਗਾਣੇ ‘ਗੋਰਾ ਗੋਰਾ ਰੰਗ’ ਦਾ ਪੋਸਟਰ ਸ਼ੇਅਰ ਕਰ ਦਿੱਤਾ
ਗਿਆ ਹੈ । ਸੋਸ਼ਲ ਮੀਡੀਆ ਤੇ ਇਸ ਪੋਸਟਰ ਨੂੰ ਵੇਖ ਕੇ ਗਾਣੇ ਨੂੰ ਸੁਣਨ ਦੀ ਐਕਸਾਈਟਮੈਂਟ ਦਰਸ਼ਕਾਂ ਵਿੱਚ ਕ੍ਰੀਏਟ ਹੋ ਚੁੱਕੀ ਹੈ।

ਉਥੇ ਹੀ ਜੇਕਰ ਹੁਣ ਗਾਣੇ ਦੀ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਅਵੀ ਪਾਬਲਾ ਨੇ ਗਾਇਆ ਹੈ ਤੇ ਜੇਕਰ ਗੱਲ ਕਰੀਏ ਲਿਰਿਕਸ ਦੀ ਤਾਂ ਉਹ ਨੇ ਦੀਪ ਸਿੱਧੂ ਦੇ । ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਐਕਸਪੈਨਸਿਵ ਨੇ ਤੇ ਵੀਡਿਓ ਬਣਾਈ ਗਈ ਹੈ ਅਰਪਨ ਸਿੱਧੂ ਵੱਲੋਂ ।

ਇਹ ਵੀ ਦੱਸ ਦੇਈਏ ਕੀ ਗਾਣੇ ਵਿਚ ਲੀਡ ਤੇ ਨਜ਼ਰ ਆਉਣ ਵਾਲੇ ਨੇ ਨਿਹਾਰਿਕਾ ਜਿਨ੍ਹਾਂ ਦੇ ਨਾਲ ਸਾਨੂੰ ਅਵੀ ਵੀ ਨਜ਼ਰ ਆਉਣਗੇ । ਅਵੀ ਹੁਣ ਤੋਂ ਪਹਿਲਾਂ ‘ਬ੍ਰੇਕਅੱਪ ਐਂਥਮ’ ਤੇ ‘ਮਾਹੀਆ’ ਵਰਗੇ ਕਈ ਗਾਣੇ ਗਾ ਚੁੱਕੇ ਨੇ। ‘ਮਾਹੀਆ’ ਗਾਣੇ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਵੀ ਮਿਲਿਆ ਸੀ । ਅਵੀ ਨੇ ਆਪਣੇ ਕਰੀਅਰ ਵਿੱਚ ‘ਬਾਜਾਂ ਵਾਲਿਆਂ’ ਵਰਗੇ ਧਾਰਮਿਕ ਗਾਣੇ ਵੀ ਕੀਤੇ ਨੇ ।

ਅਖੀਰ ਵਿੱਚ ‘ਗੋਰਾ ਗੋਰਾ ਰੰਗ’ ਗਾਣੇ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤੇ ਇਹ 19 ਫਰਵਰੀ ਨੂੰ ਫਲੇਮ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲਾ ਹੈ ਜੇਕਰ ਤੁਹਾਨੂੰ ਵੀ ਗਾਣੇ ਨੂੰ ਸੁਣਨ ਲਈ ਐਕਸਾਈਟਮੈਂਟ ਹੈ ਤਾਂ ਦੱਸ ਸਕਦੇ ਹੋ ਕੁਮੈਂਟ ਸੈਕਸ਼ਨ ਚ…..

LEAVE A REPLY

Please enter your comment!
Please enter your name here