ਹਰਮਨ ਪਿਆਰਾ ਗਾਇਕ ਰਣਬੀਰ

0
239

ਰਣਬੀਰ ਇੱਕ ਮਸ਼ਹੂਰ ਪੰਜਾਬੀ ਗਾਇਕ ਹੈ ਜਿਸਦਾ ਜਨਮ 28 ਜੂਨ 1991 ਨੂੰ ਫਰੀਦਕੋਟ, ਪੰਜਾਬ, ਭਾਰਤ ਵਿੱਚ ਹੋਇਆ । ਉਸਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਦਸੰਬਰ, 2016 ਵਿੱਚ ਟੀ-ਸੀਰੀਜ਼ ਤੋਂ ਆਪਣੇ ਪਹਿਲੇ ਟਰੈਕ ‘ਫਾਦਰ ਸਾਬ’ ਨਾ਼ਲ਼ ਕੀਤੀ ਸੀ। ਰਣਬੀਰ ਨੇ ਆਪਣੀ ਮੁੱਢਲੀ ਸਿੱਖਿਆ ਫਰੀਦਕੋਟ ਤੋਂ ਹੀ ਪੂਰੀ ਕੀਤੀ। ਉਸਨੇ ਪੰਜਾਬੀ ਲੋਕ ਗਾਇਕ ਸ੍ਰੀ ਕਲਵਿੰਦਰ ਕੰਵਲ ਜੀ ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ। ਇਸ ਦੇ ਨਾਲ ਹੀ ਯੂਟਿਊਬ ‘ਤੇ 150 ਮਿਲੀਅਨ ਤੋਂ ਵੱਧ ਵਿਊਜ਼ ਦੇ ਨਾਲ ਰਣਬੀਰ ਨੇ ਹਿੱਟ ਗੀਤ “ਕਦੇ ਤਾਂ ਤੂੰ ਅਵੇਂਗਾ” ਨਾ਼ਲ ਦੁਨਿਆਂ ਦਾ ਦਿਲ ਜਿੱਤਿਆ ਹਾਲ ਹੀ ਵਿੱਚ ਉਸਨੇ ਆਪਣਾ ਪਹਿਲਾ EP ਆਪਣੇ ਖੁਦ ਦੇ ਯੂਟਿਊਬ ਚੈਨਲ “ਰਣਬੀਰ ਮਿਊਜ਼ਿਕ” ‘ਤੇ ਜਾਰੀ ਕੀਤਾ। ਕੁੱਲ ਮਿਲਾ ਕੇ ਇੰਟਰਨੈੱਟ ‘ਤੇ ਉਸ ਦੇ ਨਾਂ ‘ਤੇ ਲਗਭਗ 20 ਗੀਤ ਰਿਲੀਜ਼ ਹੋ ਚੁੱਕੇ ਹਨ। ਨੇੜਲੇ ਭਵਿੱਖ ਵਿੱਚ ਰਣਬੀਰ ਆਪਣੇ ਵੱਡੇ ਪ੍ਰੋਜੈਕਟ ਲੈ ਕੇ ਆ ਰਿਹਾ ਹੈ ਜੋ ਜਲਦੀ ਹੀ ਸਭ ਤੋਂ ਵੱਡੇ ਸੰਗੀਤ ਲੇਬਲ ਜਿਵੇਂ ਕਿ ਟੀ ਸੀਰੀਜ਼, ਕਰਾਊਨ ਰਿਕਾਰਡਜ਼, ਸਪੀਡ ਰਿਕਾਰਡਜ਼ ਆਦਿ ਤੋਂ ਰਿਲੀਜ਼ ਹੋਣ ਜਾ ਰਹੇ ਹਨ।

LEAVE A REPLY

Please enter your comment!
Please enter your name here