Neeru Bajwa once again fascinates with her dance moves in the latest song ‘Gori Diyan Jhanjran’

0
295

ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਪੇਸ਼ ਹੋਇਆ ਇੱਕ ਹੋਰ ਗੀਤ ‘ਗੋਰੀ ਦੀਆਂ ਝਾਂਜਰਾਂ’, ਜਿਸਨੇ ਸਬਨੁ ਆਪਣੇ ਰੰਗਾਂ ਵਿਚ ਰੰਗ ਲਿਆ ਹੈ, ਇਹ ਗੀਤ ਹੰਬਲ ਮਿਊਜ਼ਿਕ ਦੇ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ, ਜਿਸਨੂੰ ਬੇਹਤਰੀਨ ਗਾਇਕਾ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ।

ਇਸ ਗੀਤ ਦਾ ਸੰਗੀਤ ਪੰਜਾਬ ਦੇ ਬੇਮਿਸਾਲ ਸੰਗੀਤਕਾਰ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਅਤੇ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ। ਵੀਡੀਓ ਪੰਜਾਬੀ ਸਾਬਿਆਚਾਰਕ ਰੰਗਾਂ ਨੂੰ ਉਭਾਰ ਰਹੀ ਹੈ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਵਿੱਚ ਸੱਤ ਹੀਰੋਇਨਾਂ ਹਨ, ਪਰ ਫਿਲਮ ਦਾ ਇਹ ਗੀਤ ਸਾਡੀ ਪਸੰਦੀਦਾ ਫ਼ਿਲਮੀ ‘ਜੋੜੀ’ ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ‘ਤੇ ਦਰਸ਼ਾਯਾ ਗਿਆ ਹੈ ਜੋ ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੇ ਨੇ।

ਨੀਰੂ ਬਾਜਵਾ ਨੇ ਹਮੇਸ਼ਾ ਹੀ ਹਰ ਪੰਜਾਬੀ ਦੇ ਦਿਲ ‘ਚ ਆਪਣੀ ਥਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਇਹ ਗੀਤ ਉਸ ਪਿਆਰ ਨੂੰ ਬਣਾਏ ਰੱਖਣ ਦੀ ਇੱਕ ਹੋਰ ਵਜ੍ਹਾ ਬਣ ਚੁੱਕਾ ਹੈ। ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਪਿਆਰ, ਸੰਗੀਤ ਅਤੇ ਮਸਤੀ ਦਾ ਮਿਸ਼ਰਣ ਹੈ, ਜੋ ਕਿ ਇੱਕ ਫਿਲਮ ਨੂੰ ਇੱਕ ਮਸਾਲ ਬਣਾਉਣ ਲਈ ਸੰਪੂਰਣ ਹਨ ਅਤੇ ਇਹ ਫਿਲਮ ਯਕੀਨੀ ਤੌਰ ‘ਤੇ 2021 ਦੀ ਸਭ ਤੋਂ ਵੱਡੀ ਹਿੱਟ ਹੋਵੇਗੀ।

ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਹਾੱਸੇ ਅਤੇ ਸੰਗੀਤਕ ਧੁਨਾਂ ਨਾਲ ਤੁਹਾਨੂੰ 17 ਦਸੰਬਰ 2021 ਨੂੰ ਮਨੋਰੰਜਕ ਕਰੇਗੀ।

LEAVE A REPLY

Please enter your comment!
Please enter your name here