ਨਯਨ ਨੂੰ ਮਿਲੀ ਦੇਵਾਂਸ਼ ਦੇ ਘਰ ਰਹਿਣ ਦੀ ਇਜ਼ਾਜਤ, ਪਰ ਸ਼ਰਤਾਂ ਲਾਗੂ!!

0
212

| 16 ਮਈ 2022 | ਨਯਨ ਨੇ ਹਮੇਸ਼ਾ ਇੱਕ ਪਤਨੀ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਦਾ ਪਾਲਣ ਕੀਤਾ ਹੈ ਅਤੇ ਦੇਵਾਂਸ਼ ਦੀ ਰੱਖਿਆ ਲਈ ਇੱਕ ‘ਰੱਖਿਆ ਕਵਚ’ ਵਜੋਂ ਕੰਮ ਕੀਤਾ ਹੈ, ਭਾਵੇਂ ਉਸਨੂੰ ਕਿੰਨੀਆਂ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੋਵੇ।

ਅੱਜ ਦੇ ਐਪੀਸੋਡ ਵਿੱਚ, ਦੇਵਾਂਸ਼ ਦੀ ਮ੍ਰਿਤਕ ਦੇਹ ਬਾਰੇ ਨਯਨ ਦੀ ਭਵਿੱਖਬਾਣੀ ਉਸਨੂੰ ਵਾਪਸ ਉਸਦੇ ਸਹੁਰੇ ਘਰ ਲੈ ਜਾਵੇਗੀ ਤਾਂ ਜੋ ਉਹ ਉਸਦੇ ਨਾਲ ਰਹਿ ਕੇ ਉਸਦੀ ਰੱਖਿਆ ਕਰ ਸਕੇ। ਪਰ ਇੰਨੇ ਦੁੱਖ ਝੱਲਣ ਦੇ ਬਾਵਜੂਦ ਵੀ, ਰੀਟਾ ਦੁਆਰਾ ਉਸ ਨੂੰ ਉੱਥੇ ਰਹਿਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਪਰ ਦਾਰਜੀ ਨਯਨ ਨੂੰ ਇਜਾਜ਼ਤ ਦੇ ਦਿੰਦੇ ਹਨ। ਇਹ ਇਜਾਜ਼ਤ ਲੈਣ ਲਈ ਨਯਨ ਅੱਗੇ ਇਕ ਸ਼ਰਤ ਰੱਖੀ ਗਈ ਹੈ, ਜਿਸ ਦਾ ਖੁਲਾਸਾ ਅੱਜ ਹੋਵੇਗਾ।

ਦਾਰਜੀ ਦੀ ਕੀ ਸ਼ਰਤ ਹੋਵੇਗੀ ਕਿ ਜਿਸ ਤੋਂ ਬਾਅਦ ਹੀ ਨਯਨ ਨੂੰ ਉਸ ਘਰ ਵਿੱਚ ਰਹਿਣ ਦਿੱਤਾ ਜਾਵੇਗਾ? ਅਤੇ ਕੀ ਨਯਨ ਦਾਰਜੀ ਦੀ ਸ਼ਰਤ ਨੂੰ ਸਵੀਕਾਰ ਕਰ ਲਵੇਗੀ? ਇਹ ਸਥਿਤੀ ਜਾਣਨ ਲਈ, ‘ਨਯਨ – ਜੋ ਵੇਖੇ ਅਣਵੇਖਾ’ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਦੇਖਣਾ ਨਾ ਭੁੱਲੋ।

LEAVE A REPLY

Please enter your comment!
Please enter your name here