ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਦੀ ਫਿਲਮ ‘ਮੇਰਾ ਵਿਆਹ ਕਰਵਾ ਦੋ’ ਹੋਣ ਜਾ ਰਹੀ ਹੈ ਜ਼ੀ 5 ‘ਤੇ ਪ੍ਰਸਾਰਿਤ।

0
267
ਹੁਣ ਵੇਖੋ 'ਮੇਰਾ ਵਿਆਹ ਕਰਵਾ ਦੋ', ਜ਼ੀ 5 ਦੀ ਆਪਣੀ ਫਿਲਮ।

ਜ਼ੀ5 ਨੇ ਹਾਲ ਹੀ ਵਿੱਚ ਪੰਜਾਬੀ ਭਾਸ਼ਾ ਲਈ ‘ਰੱਜ ਕੇ ਵੇਖੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਜ਼ੀ ਸਟੂਡੀਓਜ਼ ਤੋਂ ਲਾਈਵ ਥੀਏਟਰ ਦੇ ਸਿਰਲੇਖਾਂ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਦੀ ਨਵੀਨਤਮ ਫਿਲਮ ‘ਮੇਰਾ ਵਿਆਹ ਕਰਵਾ ਦੋ’ ਜਿਸਦਾ ਨਿਰਮਾਣ ਰਾਜੂ ਚੱਢਾ ਅਤੇ ਵਿਜੇ ਦੱਤਾ ਖੋਸਲਾ ਦੁਆਰਾ ਕੀਤਾ ਗਿਆ ਹੈ, ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਫਿਲਮ ਸੁਨੀਲ ਖੋਸਲਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਅਤੇ ਉਹਨਾਂ ਨੇ ਹੀ ਫਿਲਮ ਲਈ ਸਕ੍ਰੀਨਪਲੇ ਵੀ ਲਿਖਿਆ ਹੈ।

ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਫਿਲਮ ਵਿੱਚ ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸੰਨੀ ਗਿੱਲ, ਸੰਤੋਸ਼ ਮਲਹੋਤਰਾ, ਵਿਜੇ ਟੰਡਨ, ਰੇਨੂੰ ਮੋਹਾਲੀ, ਗੋਨੀ ਸੱਗੂ ਅਤੇ ਪਰਮਿੰਦਰ ਗਿੱਲ ਵੀ ਹਨ। ਫਿਲਮ ਦਾ ਸੰਗੀਤ ਜੇਐਸਐਲ, ਗੁਰਮੀਤ ਸਿੰਘ, ਗੁਰਮੋਹ, ਸ਼ਮਿਤਾ ਭਾਟਕਰ ਅਤੇ ਸੁਨੀਲ ਖੋਸਲਾ ਨੇ ਦਿੱਤਾ ਹੈ। ਫਿਲਮ ਦੇ ਗੀਤਾਂ ਵਿਚ ਆਵਾਜ਼ ਦਿਤੀ ਹੈ ਪ੍ਰਸਿੱਧ ਗਾਇਕਾਂ ਜੋਤੀ ਨੂਰਾਨ, ਮੰਨਤ ਨੂਰ, ਸ਼ਿਪਰਾ ਗੋਇਲ, ਗੁਰਮੀਤ ਸਿੰਘ, ਅਭਿਜੀਤ ਵਾਘਾਨੀ, ਵਜ਼ੀਰ ਸਿੰਘ ਅਤੇ ਵਿਭਾ ਨੇ।

ਇਹ ਫਿਲਮ, ਇੱਕ ਕੁੜੀ ਨੂਰ ਬਾਰੇ ਹੈ, ਜੋ 30 ਸਾਲ ਦੀ ਹੋਣ ਤੋਂ ਪਹਿਲਾਂ ਇੱਕ ਵਿਆਹ ਵਾਲੀ ਸਾਈਟ ‘ਤੇ ਆਪਣੇ ਲਈ ਇੱਕ ਅਨੁਕੂਲ ਮੇਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਸਨੂੰ ਆਪਣੇ ਲਈ ਕੋਈ ਮੇਲ ਲੱਭਣਾ ਮੁਸ਼ਕਲ ਲੱਗਦਾ ਹੈ, ਜਿਸ ਲਈ ਉਹ ਆਪਣੀ ਰਹਿਣ ਸਹਿਣ ਦਾ ਢੰਗ ਬਦਲਦੀ ਹੈ ਤੇ ਨਵੀਆਂ ਤਸਵੀਰਾਂ ਵਿਆਹ ਵਾਲੀ ਵੈਬਸਾਈਟ ਤੇ ਲਗਾ ਕੇ ਆਪਣਾ ਇੱਕ ਨਵੈ ਕਿਰਦਾਰ ਨੂੰ ਪੇਸ਼ ਕਰਦੀ ਹੈ। ਉਸਦਾ ਨਵਾਂ ਕਿਰਦਾਰ ਉਸਦੀ ਮਦਦ ਤਾਂ ਕਰਦਾ ਹੈ ਪਰ ਉਸਦੀ ਜ਼ਿੰਦਗੀ ਵਿੱਚ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ, ਜਦੋਂ ਉਸਦੇ ਘਰ ਦੀ ਦਹਿਲੀਜ਼ ਤੇ ਤਿਨ-ਤਿਨ ਬਰਾਤਾਂ ਆ ਕੇ ਖੜੀਆਂ ਹੋ ਜਾਂਦੀਆਂ ਨੇ ਤੇ ਉਸਨੂੰ ਤਿੰਨੇ ਲਾੜੇਆ ਵਿਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੂਰ ਤੀਨਾਂ ਵਿਚੋਂ ਕਿਸਨੂੰ ਚੁਣੇਗੀ ਤੇ ਕਿ ਇਹ ਚੋਣ ਉਸਦੇ ਲਈ ਅਸਾਨ ਹੋਵੇਗਾ ਜਾਂ ਉਸਨੂੰ ਸਾਮਣਾ ਕਰਨਾ ਪਵੇਗਾ ਹੋਰ ਮੁਸ਼ਕਿਲਾਂ ਦਾ।

ਫਿਲਮ ਬਾਰੇ ਗੱਲ ਕਰਦੇ ਹੋਏ, ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, “ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ‘ਮੇਰਾ ਵਿਆਹ ਕਾਰਾ ਦੋ’ ਦਾ ਪ੍ਰੀਮੀਅਰ ਜ਼ੀ 5 ‘ਤੇ ਹੋ ਰਿਹਾ ਹੈ ਅਤੇ 190+ ਦੇਸ਼ਾਂ ਵਿੱਚ ਸਾਰੇ ਪੰਜਾਬੀ ਦਰਸ਼ਕਾਂ ਤੱਕ ਪਹੁੰਚੇਗੀ। ਮੂਵੀ ਪ੍ਰਮੁੱਖ ਅਤੇ ਸਹਾਇਕ ਕਲਾਕਾਰਾਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਕ ਸੰਪੂਰਨ ਪਰਿਵਾਰਕ ਮਨੋਰੰਜਨ ਹੈ। ਸਾਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਅਤੇ ਉਨ੍ਹਾਂ ਨੂੰ ਸੰਤੁਸ਼ਟ ਮਹਿਸੂਸ ਕਰੇਗੀ।”

ਫਿਲਮ ਦੇ ਨਿਰਦੇਸ਼ਕ ਸੁਨੀਲ ਖੋਸਲਾ ਨੇ ਵੀ ਆਪਣੀ ਖੁਸ਼ੀ ਅਤੇ ਉਤਸ਼ਾਹ ਨੂੰ ਸਾਂਝਾ ਕੀਤਾ, “ਇਹ ਇੱਕ ਸ਼ਾਨਦਾਰ ਸਕ੍ਰਿਪਟ ਹੈ ਜਿਸ ਨੂੰ ਸਾਰੇ ਕਲਾਕਾਰਾਂ ਅਤੇ ਫਿਲਮ ਦੇ ਸੰਬੰਧੀਆਂ ਨੇ ਬਾਖੂਬੀ ਨਿਭਾਇਆ ਹੈ। ਅਸੀਂ ਇਹ ਫਿਲਮ ਨੂੰ ਬਣਾਉਣ ਵਿੱਚ ਯਕੀਨੀ ਤੌਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਅਸੀਂ ਇੱਕ ਉੱਚ ਦਰਜੇ ਦੀ ਫ਼ਿਲਮ ਪੇਸ਼ ਕਰ ਸਕੀਏ। ਅਸੀਂ ਇਸ ਪਿਆਰ ਭਰੇ ਪਰਿਵਾਰਕ ਡਰਾਮੇ ਲਈ ਦਰਸ਼ਕਾਂ ਦੇ ਹੁੰਗਾਰੇ ਨੂੰ ਦੇਖ ਕੇ ਉਤਸ਼ਾਹਿਤ ਹਾਂ।”

ਹੁਣ ਵੇਖੋ ‘ਮੇਰਾ ਵਿਆਹ ਕਰਵਾ ਦੋ’, ਜ਼ੀ 5 ਦੀ ਆਪਣੀ ਫਿਲਮ।

LEAVE A REPLY

Please enter your comment!
Please enter your name here