MAN WHO SERVES BOTH LIVING AND DEAD, SARABJEET SINGH ‘VELA’ ON ZEE PUNJABI SHOW

0
235

ਕੋਰੋਨਾ ਮਹਾਮਾਰੀ ‘ਚ ਜਿੱਥੇ ਇਨਸਾਨੀਅਤ ਘਟਦੀ ਨਜ਼ਰ ਆ ਰਹੀ ਸੀ, ਉੱਥੇ ਸਾਨੂ ਇੱਕ ਅਜਿਹੇ ਵਿਅਕਤੀ ਬਾਰੇ ਜਾਣਨ ਦਾ ਮੌਕਾ ਮਿਲਿਆ, ਜਿਸ ਨੇ ਦੱਸਿਆ ਕਿ ਇਨਸਾਨੀਅਤ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਸਰਬਜੀਤ ਸਿੰਘ ਨਾਮਕ ਪ੍ਰਤੀਯੋਗੀ, ਜਿਸਨੂੰ ‘ਵੇਲਾ ਬੌਬੀ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਜ਼ੀ ਪੰਜਾਬੀ ਤੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੁਆਰਾ ਹੋਸਟ ਕੀਤੇ ਗਏ ਸ਼ੋਅ ‘ਪੰਜਾਬੀਆਂ ਦੀ ਦਾਦਾਗਿਰੀ’ ‘ਤੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ।

ਸ਼ੋ ਦੇ ਆਉਣ ਵਾਲੇ ਐਪੀਸੋਡ ਤੇ ਅਸੀਂ ਸੁਣਾਂਗੇ ਇੱਕ ਆਮ ਵਿਅਕਤੀ ਦੀ ਦਿਲੋਂ ਕਹਾਣੀ ਜੋ ਹਿਮਾਚਲ ਪ੍ਰਦੇਸ਼ ਦੇ ਗਰੀਬ ਲੋਕਾਂ ਦੀ ਸਿਹਤ ਨੂੰ ਸੁਧਾਰਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਜਿੱਥੇ ਪਰਿਵਾਰਾਂ ਤੋਂ ਲੈ ਕੇ ਕਿਰਾਏ ‘ਤੇ ਰੱਖੇ ਡਰਾਈਵਰ ਵੀ ਝਿਜਕਦੇ ਸਨ, ਇਸ ਨੇਕ ਰੱਬ ਦੇ ਬੰਦੇ ਨੇ ਅਜਿਹੇ ਸਮੇਂ ਵਿੱਚ ਗਰੀਬਾਂ ਲਈ ਇੱਕ ਮੁਰਦਾ ਲਾਸ਼ ਵੈਨ ਚਲਾਉਣ ਲਈ ਸਵੈ-ਸੇਵੀ ਕੀਤਾ, ਏਹਨਾਂ ਹੀ ਨਹੀਂ ਸਰਬਜੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਇੱਕੋ ਇੱਕ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਹੈ।

ਸ਼ੋਅ ਦੇ ਹੋਸਟ ਹਰਭਜਨ ਸਿੰਘ ਵੱਲੋਂ ਜਦੋਂ ਪੁੱਛਿਆ ਗਿਆ ਕਿ ਉਹ ਅਜਿਹਾ ਕਰਨ ਵਿੱਚ ਕਿਵੇਂ ਕਾਮਯਾਬ ਹੋਏ ਤਾਂ ਓਹਨਾ ਨੇ ਜਵਾਬ ਦਿੱਤਾ,“ਮੈਂ ਵਿਦਿਆਰਥੀਆਂ ਦੁਆਰਾ ਉਨ੍ਹਾਂ ਦੇ ਘਰੋਂ ਲਿਆਂਦੀਆਂ ਵਾਧੂ ‘ਰੋਟੀ’ ਉਨ੍ਹਾਂ ਦੇ ਲੰਚ ਬਾਕਸ ਵਿੱਚ ਇਕੱਠਾ ਕਰਦਾ ਸੀ। ਅਤੇ ਕਈ ਵਾਰ ਜਦੋਂ ਕੋਈ ਵਿਦਿਆਰਥੀ ਲਿਆਉਣਾ ਭੁੱਲ ਜਾਂਦਾ ਤਾਂ ਉਹ ਆਪਣਾ ਪੂਰਾ ਲੰਚ ਬਾਕਸ ਦਾਨ ਕਰ ਦਿੰਦਾ ਸੀ ਤਾਂ ਜੋ ਉਹ ਇਸ ‘ਲੰਗਰ’ ਦਾ ਹਿੱਸਾ ਬਣ ਸਕਣ।”

‘ਪੰਜਾਬੀਆਂ ਦੀ ਦਾਦਾਗਿਰੀ’ ਵਿਚ ਸਾਨੂ ਹੋਰ ਵੀ ਐਸੀਆਂ ਬਹੁਤ ਕਹਾਣੀਆਂ ਸੁਨਣ ਨੂੰ ਮਿਲਣਗੀਆਂ ਕਿਉਂਕਿ ਇਹ ਸ਼ੋਅ ਵੱਧ ਤੋਂ ਵੱਧ ਪ੍ਰੇਰਨਾਦਾਇਕ ਅਤੇ ਮਹਾਨ ਲੋਕਾਂ ਨੂੰ ਸੱਦਾ ਦਿੰਦਾ ਹੈ।

‘ਪੰਜਾਬੀਆਂ ਦੀ ਦਾਦਾਗਿਰੀ’ ਦੇ ਨਵੀਨਤਮ ਐਪੀਸੋਡਾਂ ਨੂੰ ਦੇਖਣਾ ਨਾ ਭੁੱਲੋ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 7:00 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ, ਅਤੇ ਜ਼ੀ 5 ਐਪ ‘ਤੇ ਕਿਸੇ ਵੀ ਸਮੇਂ ਇਸਦਾ ਆਨੰਦ ਲਵੋ।

LEAVE A REPLY

Please enter your comment!
Please enter your name here