ਪੰਜਾਬੀ ਗਾਇਕ ਫਿਰੋਜ਼ ਖਾਨ ਵੱਲੋਂ ਗਾਇਆ ਹੋਇਆ ਰੋਮਾਂਟਿਕ ਸੈਡ ਸੌਂਗ ਮੈਂ ਤੇ ਮੇਰਾ ਦਿਲ ਮਾਹੀ ਮਿਊਜ਼ਿਕ ਵੱਲੋਂ ਅੱਜ ਰਿਲੀਜ਼ ਕੀਤਾ ਗਿਆ । ਪਿਛਲੇ ਕੁਝ ਸਮੇਂ ਤੋਂ ਮਾਹੀ ਮਿਊਜ਼ਿਕ ਕੰਪਨੀ ਵੱਲੋਂ ਵੱਖਰੇ ਪ੍ਰਕਾਰ ਦਾ ਮਿਊਜ਼ਿਕ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਸਰਦਾਰ ਅਲੀ ਅਤੇ ਬੂਟਾ ਮੁਹੰਮਦ ਵਰਗੇ ਗਾਇਕਾਂ ਦੇ ਦਿਲ ਨੂੰ ਛੂਹ ਜਾਣ ਵਾਲੇ ਗੀਤ ਵੀ ਸ਼ਾਮਿਲ ਨੇ । ਰੱਬ ਨੂੰ ਜੋੜਨ ਵਾਲੇ ਇਨ੍ਹਾਂ ਗੀਤਾਂ ਨੂੰ ਹਰ ਕਿਸੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।
ਮਾਹੀ ਮਿਊਜ਼ਿਕ ਦੇ ਮਲਿਕ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਮੈਂ ਦਾਅਵਾ ਕਰਦਾ ਆਉਣ ਵਾਲੇ ਸਮੇਂ ਵਿੱਚ ਵੱਖਰੇ ਤੇ ਹਾਈ ਲੈਵਲ ਮਿਊਜ਼ਿਕ ਨੂੰ ਪ੍ਰਮੋਟ ਕਰਾਂਗਾ । ਸਿਰਫ਼ ਏਨਾ ਹੀ ਨਹੀਂ ਉਨ੍ਹਾਂ ਨੇ ਦੱਸਿਆ ਆਉਣ ਵਾਲੇ ਸਮੇਂ ਵਿਚ ਪੇਜੀ ਸ਼ਾਹ ਕੋਟੀ, ਐਲੇਕਸ ਕੋਟੀ, ਜਾਵੀ ਸਿੰਘ, ਇਕਲਵ ਲਵੀ ਅਤੇ ਹੋਰ ਸਿੰਗਰਾਂ ਦੇ ਗਾਣੇ ਵੀ ਉਹ ਆਪਣੀ ਕੰਪਨੀ ਦੇ ਨਾਲ ਲੈ ਕੇ ਆਉਣਗੇ ।
ਮੈਂ ਤੇ ਮੇਰਾ ਦਿਲ ਵੀ ਕੰਪਨੀ ਦੇ ਇਕ ਇਕ ਬੰਦੇ ਦੀ ਮਿਹਨਤ ਹੈ ਜਿਸ ਵਿੱਚ ਜਿੰਮੀ ਸ਼ਰਮਾ, ਮਿਨਾਕਸ਼ੀ ਸ਼ਰਮਾ – ਮਿਊਜ਼ਿਕ ਡਾਇਰੈਕਟਰ ਅਤੇ ਰਾਈਟਰ ਜੱਗੀ ਸਿੰਘ, ਪ੍ਰੋਡਿਊਸਰ ਪ੍ਰਦੀਪ ਕੁਮਾਰ, ਕੋ ਪ੍ਰੋਡਿਊਸਰ ਪੂਨਮ ਅਤੇ ਵੀਡਿਓ ਡਾਇਰੈਕਟਰ ਮੁਨੀਸ਼ ਸ਼ਰਮਾ ਸ਼ਾਮਿਲ ਨੇ ।