ਜਾਣੋ ਨਯਨ ਅਤੇ ਦੇਵਾਂਸ਼ ਦੀ ਅਸਲ ਜ਼ਿੰਦਗੀ ਚ ਪਿਆਰ ਸ਼ਬਦ ਦਾ ਕਿ ਮਤਲਬ ਹੈ ।

0
198

ਇਸ ਵੈਲੇਨਟਾਈਨ ਡੇਅ ਤੇ ਸਾਡੀਆਂ ਮਸ਼ਹੂਰ ਹਸਤੀਆਂ ਨੇ ਵੀ ਕੀਤਾ ਇੱਕ ਦੂੱਜੇ ਨੂੰ ਪਿਆਰ ਦਾ ਇਜ਼ਹਾਰ। ਟੀਵੀ ਤੇ ਆਈ ਨਵੀਂ ਜੋੜੀ ਦੇਵਾਂਸ਼ ਤੇ ਨਯਨ ਬਣੇ ਹੋਰ ਨਵੀਆਂ ਜੋੜ੍ਹੀਆਂ ਲਈ ਆਦਰਸ਼ ਜੋੜ੍ਹੀ ਜਿਨ੍ਹਾਂਨੇ ਬਖੇਰਿਆ ਪਿਆਰ ਦਾ ਜਾਦੂ।

ਹਾਲ ਹੀ ਵਿੱਚ, ਜ਼ੀ ਪੰਜਾਬੀ ਦੇ ਮਸ਼ਹੂਰ ਸ਼ੋਅ ‘ਨਯਨ ਜੋ ਵੇਖੇ ਅਣਵੇਖਾ’ ਤੋਂ ਸਾਡੀ ਮਨਪਸੰਦ ਔਨ-ਸਕਰੀਨ ਜੋੜੀ ਦੇਵਾਂਸ਼ ਅਤੇ ਨਯਨ, ਜ਼ੀ ਪੰਜਾਬੀ ਦੇ ਇੱਕ ਹੋਰ ਪ੍ਰਸਿੱਧ ਸ਼ੋਅ ‘ਸੁਪਰਸਟਾਰ ਨੂਹ’ ਦੇ ਪੇਸ਼ਕਾਰ ਮੀਸ਼ਾ ਸਬਰਵਾਲ ਨਾਲ ਫੇਸਬੁੱਕ ‘ਤੇ ਲਾਈਵ ਹੋਏ ਤੇ ਆਪਣੀ ਸ਼ਾਨਦਾਰ ਕੈਮਿਸਟਰੀ ਅਤੇ ਚੰਚਲ ਮਜ਼ਾਕ ਦਾ ਪ੍ਰਦਰਸ਼ਨ ਕੀਤਾ।

ਇਹ ਸਿਤਾਰੇ ਚੈਨਲ ਦੀ ਵੈਲੇਨਟਾਈਨ ਵਿਸ਼ੇਸ਼ ਫੇਸਬੁੱਕ ਲਾਈਵ ਸੀਰੀਜ਼ ਦੇ ਕ੍ਰਮ ਵਿੱਚ ਲਾਈਵ ਹੋਏ ਜਿਥੇ ਓਹਨਾ ਨੇ ਹੋਸਟ ਮੀਸ਼ਾ ਸਰੋਵਾਲ ਦੁਆਰਾ ਪੁੱਛੇ ਜਾਣ ਤੇ ਆਪਣੇ ਵੈਲੇਨਟਾਈਨ ਪਲਾਨ ਨੂੰ ਸਾਂਝਾ ਕੀਤਾ ਅਤੇ ਇੱਕ ਝਲਕ ਦਿੱਤੀ ਕਿ ਪਿਆਰ ਸ਼ਬਦ ਉਨ੍ਹਾਂ ਲਈ ਕੀ ਮੁੱਲ ਰੱਖਦਾ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨਯਨ ਉਰਫ਼ ਅੰਕਿਤਾ ਸੈਲੀ ਨੇ ਕਿਹਾ, “ਨਯਨ ਲਈ ਪਿਆਰ ਦਾ ਮਤਲਬ ਹੈ ਆਪਣੇ ਪਤੀ ਦੇਵਾਂਸ਼ ਦੀ ਸੁਰੱਖਿਆ।” ਅਤੇ ਆਪਣੇ ਆਪ ਲਈ ਵੀ ਅੰਕਿਤਾ ਦਾ ਅਰਥ ਬਹੁਤਾ ਨਹੀਂ ਬਦਲਦਾ ਕਿਉਂਕਿ ਉਹ ਹਮੇਸ਼ਾਂ ਆਪਣੇ ਨਾਲ ਜੁੜ੍ਹੇ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਨਾਲ ਹੀ ਦੇਵਾਂਸ਼ ਉਰਫ਼ ਮਨਜੀਤ ਐਸ ਮੱਕੜ ਨੇ ਜਵਾਬ ਦਿੱਤਾ, “ਮੇਰੇ ਲਈ ਪਿਆਰ ਉਹ ਚੀਜ਼ ਹੈ ਜੋ ਕੁਦਰਤੀ ਤੌਰ ‘ਤੇ ਵਾਪਰਦੀ ਹੈ ਅਤੇ ਜਿਸ ਨਾਲ ਮੈਂ ਅਸਲ ਜ਼ਿੰਦਗੀ ਵਿੱਚ ਵੀ ਜੁੜ ਸਕਦਾ ਹਾਂ।”

ਕਲਾਕਾਰਾਂ ਨੇ ਆਪਣੇ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਲਗਾਤਾਰ ਪ੍ਰਾਪਤ ਕਰਦੇ ਰਹਿਣਗੇ। ਤਾਂਕਿ ਤੁਸੀਂ ਵੀ ਉਹਨਾਂ ਦੀ ਗਲਪ ਅਤੇ ਜਾਦੂਈ ਯੋਗਤਾਵਾਂ ਦਾ ਅਨੁਭਵ ਕਰਨ ਤੋਂ ਨਾ ਰਹਿ ਜਾਓ ਇਸ ਲਈ ਰਾਤ 8:30 ਵਜੇ ਜ਼ੀ ਪੰਜਾਬੀ ‘ਤੇ ਟਿਊਨ ਇਨ ਕਰੋ, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਜਾਂ ਇਸਨੂੰ ਜ਼ੀ 5 ‘ਤੇ ਕਿਸੇ ਵੀ ਸਮੇਂ ਦੇਖੋ।

LEAVE A REPLY

Please enter your comment!
Please enter your name here