‘ਕੈਰੀ ਆਨ ਜੱਟਾ 3’ ਦਾ ‘ਲਹਿੰਗਾ’ ਗੀਤ ਹੋਇਆ ਰਿਲੀਜ਼, ਭੰਗੜਾ ਟ੍ਰੈਕ ਨੂੰ ਮਿਲਿਆ ਬੇਸ਼ੁਮਾਰ ਪਿਆਰ !

0
119

ਬਹੁਚਰਚਿਤ ਮਲਟੀਸਟਾਰਰ ਫਿਲਮ ‘ਕੈਰੀ ਆਨ ਜੱਟਾ 3’ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਫਿਲਮ ਦੇ ਗੀਤ ਵੀ ਰਿਲੀਜ਼ ਹੋ ਰਹੇ ਹਨ। ਇਸ ਤੋਂ ਇਲਾਵਾ, ‘ਲਹਿੰਗਾ’ ਦੇ ਨਾਮ ਨਾਲ ਆਉਣ ਵਾਲੇ ਗੀਤ ਦਾ ਪਹਿਲਾ ਪੋਸਟਰ ਵੀ ਸਾਹਮਣੇ ਆਇਆ ਸੀ ਤੇ ਹੁਣ ਗੀਤ ਰਿਲੀਜ਼ ਹੋ ਚੁਕਿਆ ਹੈ । ਇਸ ਗੀਤ ‘ਚ ਅਸੀਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੂੰ ਦੇਖ ਸਕਦੇ ਹਾਂ। ਇਹਨਾਂ ਦੋਹਾ ਦੀ ਕੈਮਿਸਟ੍ਰੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਹ ਗੀਤ ਕਿਸੇ ਬਾੱਲੀਵੂਡ ਗੀਤ ਤੋਂ ਘਟ ਨਹੀਂ ਲਗ ਰਿਹਾ ਹੈ । ਇਸ ਗੀਤ ਨੂੰ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ:-

ਇਸ ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਇਸ ਤੋਂ ਇਲਾਵਾ, ਸੰਗੀਤ ਅਤੇ ਰਚਨਾ ਦਾ ਸਿਹਰਾ ਵੀ ਜਾਨੀ ਨੂੰ ਜਾਂਦਾ ਹੈ। ਇਸ ਗੀਤ ਦਾ ਵੀਡੀਓ ਗੌਰਵ ਕਾਰਤਿਕ ਨੇ ਡਾਇਰੈਕਟ ਕੀਤਾ ਹੈ। ਇਹ ਗੀਤ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਹੈ। ਇਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਫਿਲਮ ਵਿੱਚ ਅਸੀਂ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸੋਨਮ ਬਾਜਵਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸਿਰ ਚਿਨਯੋਤੀ ਅਤੇ ਹੋਰ ਕਈ ਕਲਾਕਾਰਾਂ ਨੂੰ ਦੇਖਾਂਗੇ । ‘ਕੈਰੀ ਆਨ ਜੱਟਾ 3’ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ‘ਕੈਰੀ ਆਨ ਜੱਟਾ 3’ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਤਾਂ ਆਓ ਕਮੈਂਟ ਸੈਕਸ਼ਨ ‘ਚ ਦੱਸੋ ਕਿ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਕਿੰਨੇ ਉਤਸ਼ਾਹਿਤ ਹੋ। ਹੋਰ ਅੱਪਡੇਟ ਲਈ ਫੇਮਸ ਪੰਜਾਬ ਟੀ ਵੀ ਨਾਲ ਜੁੜੇ ਰਹੋ।

LEAVE A REPLY

Please enter your comment!
Please enter your name here