ਜੋਤੀ ਨੂਰਾਂ ਅਤੇ ਵਿਕਰਮ ਸਾਹਨੀ ਦਾ ਪੰਜਾਬੀ ਗੀਤ ‘ਤੇਰੇ ਇਸ਼ਕ’ ਦਰਸ਼ਕਾਂ ਦੀ ਕਚਹਿਰੀ ‘ਚ

0
418

ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਗਾਇਕਾ ਜੋਤੀ ਨੂਰਾਂ ਦਾ ਨਵਾਂ ਗੀਤ ‘ਤੇਰੇ ਇਸ਼ਕ’ ਲੋਕਾਂ ਦੀ ਕਚਹਿਰੀ ਵਿੱਚ ਆ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਰੋਮੀ ਬੈਂਸ ਅਤੇ ਟ੍ਰੈਡੀਸ਼ਨਲ ਬੋਲ ਬਾਬਾ ਬੁੱਲੇ ਸ਼ਾਹ ਵੱਲੋਂ ਲਿਖੇ ਗਏ ਹਨ। ਗੀਤ ਦੀ ਆਵਾਜ਼ ਜੀਤੂ ਗਾਬਾ ਦੁਆਰਾ ਤਿਆਰ ਕੀਤੀ ਗਈ ਹੈ। ਗੀਤ ਦਾ ਕੰਸੈਪਟ ਅਤੇ ਵੀਡੀਓ ਮਸ਼ਹੂਰ ਕਲਾ ਨਿਰਦੇਸ਼ਕ ਜਗਮੀਤ ਬੱਲ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸ਼ਾਨਦਾਰ ਵੀਡੀਓ ਤੁਰਕੀ ਦੇ ਇਸਤਾਂਬੁਲ ਦੇ ਵੱਖ ਵੱਖ ਪੁਰਾਣੇ ਮਹਿਲਾ ਅਤੇ ਵਿਰਾਸਤੀ ਸਥਾਨਾਂ ‘ਤੇ ਫ਼ਿਲਮਾਈ ਗਈ ਹੈ। ਇਹ ਗੀਤ ਜੀਵੰਤ ਸੰਗੀਤ ਅਤੇ ਸੂਫ਼ੀ ਗੀਤਾਂ ਦੀ ਧਰਤੀ ਦੇ ਅਮੀਰ ਦ੍ਰਿਸ਼ਾਂ ਨੂੰ ਦਰਸਾਉਂਦਾ ਹੈ।

ਇਹ ਗੀਤ ਕੋਵਿਡ ਤੋਂ ਪ੍ਰੇਰਿਤ ਵਿਕਰਮ ਸਾਹਨੀ ਅਤੇ ਜੋਤੀ ਨੂਰਾ ਦੁਆਰਾ ਗਾਏ ਗਏ ਪਹਿਲੇ ਗੀਤ ‘ਇਕ ਤੂੰ ਹੀ ਤੂੰ” ਦੀ ਨਿਰੰਤਰਤਾ ਵਿੱਚ ਹੈ। ਜਿਸ ਨੇ ਰਿਲੀਜ਼ ਦੇ ਸਿਰਫ ਇਕ ਮਹੀਨੇ ਵਿਚ ਦੱਸ ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਸੀ।

ਵਿਕਰਮ ਸਾਹਨੀ ਨੇ ਕਿਹਾ ਕਿ ਇਹ ਗੀਤ ਬਾਬਾ ਬੁੱਲ੍ਹੇ ਸ਼ਾਹ ਨੂੰ ਸਮਰਪਿਤ ਹੈ ਅਤੇ ਇਸ ਦਾ ਰੇਖਾਂਕਿਤ ਅਰਥ ‘ਇਸ਼ਕ ਹਕੀਕੀ’ ਹੈ । ਉਨ੍ਹਾਂ ਨੇ ਕਿਹਾ ਸੂਫ਼ੀ ਸੰਗੀਤ ਗਾਉਣਾ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਧੁਨਿਕ ਸੰਗੀਤ ਨਾਲ ਮਿਲਾਏ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨਾ ਮੇਰਾ ਜਨੂੰਨ ਹੈ ।

ਜੋਤੀ ਨੂਰਾਂ ਨੇ ਕਿਹਾ ਕਿ ਇਹ ਸੂਫੀ ਗੀਤ ਗਾਣਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ ਅਤੇ ਮੈਂ ਇਸ ਗੀਤ ਦੇ ਸੰਗੀਤਕ ਕੰਪੋਜੀਸ਼ਨ ਅਤੇ ਭਰਪੂਰ ਵੀਡੀਓ ਤੋਂ ਬਹੁਤ ਪ੍ਰਭਾਵਿਤ ਹੋਈ ਹਾਂ।

ਵਿਕਰਮ ਸਾਹਨੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ 500 ਤੋਂ ਵੱਧ ਆਕਸੀਜਨ ਕੰਸੇਨਟ੍ਰੇਟਰ ਅਤੇ ਹਜ਼ਾਰ ਤੋਂ ਵੱਧ ਆਕਸੀਜਨ ਸਿਲੰਡਰ ਸਪਲਾਈ ਕਰਕੇ ਕੋਵਿਡ ਰਾਹਤ ਪ੍ਰਦਾਨ ਕਰਨ ਲਈ ਸਰਗਰਮ ਰਹੇ ਹਨ। ਉਹ ਅੰਮ੍ਰਿਤਸਰ ਅਤੇ ਹੋਰ ਥਾਵਾਂ ਤੇ ਨਸ਼ਾ ਛਡਾਓ ਅਤੇ ਮੁੜ ਵਸੇਵਾ ਕੇਂਦਰ ਸਮੇਤ ਕਈ ਵਿਸ਼ਵ ਪੱਧਰੀ ਹੁਨਰ ਕੇਂਦਰ ਵੀ ਚਲਾ ਰਹੇ ਹਨ। ਸਾਹਨੀ ਨੇ ਹਾਲ ਹੀ ਵਿਚ ਅਫਗਾਨ ਸ਼ਰਨਾਰਥੀਆਂ ਨੂੰ ਬਾਹਰ ਕੱਢਿਆ ਹੈ ਅਤੇ ਉਨ੍ਹਾਂ ਤੇ ਮੁੜ ਵਸੇਬੇ ਲਈ ਇੱਕ ਹੋਰ ਪ੍ਰੋਗਰਾਮ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਚਲਾਇਆ ਹੈ

LEAVE A REPLY

Please enter your comment!
Please enter your name here