‘ਖ਼ਸਮਾਂ ਨੂੰ ਖਾਣੀ’ ਨੇ ਸਫਲਤਾਪੂਰਵਕ ਪੂਰੇ ਕੀਤੇ ‘500 ਐਪੀਸੋਡ’!

0
217

|29 ਮਾਰਚ 2022| ਪੰਜਾਬੀ ਟੀਵੀ ਸ਼ੋਅ ‘ਖ਼ਸਮਾਂ ਨੂੰ ਖਾਣੀ’ ਨੇ ਹਾਲ ਹੀ ਵਿੱਚ ‘500 ਐਪੀਸੋਡਾਂ’ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਅਜੇ ਵੀ ਊੰਚੀਆਂ ਦੀ ਪੌੜੀ ਚੜ੍ਹ ਰਿਹਾ ਹੈ। ਨਾਟਕ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ, ਇਹ ਸ਼ੋਅ ਪਹਿਲੀ ਵਾਰ ਪ੍ਰਸਾਰਿਤ ਹੋਣ ਦੇ ਦਿਨ ਤੋਂ ਹੀ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਕਾਸਟ ਅਤੇ ਕਰੂ ਨੇ ਸੈੱਟ ‘ਤੇ ਕੇਕ ਕੱਟ ਕੇ ਜਸ਼ਨ ਮਨਾਇਆ ਅਤੇ ਇਸ ਦੀ ਸਫਲਤਾ ਪਿੱਛੇ ਹਰੇਕ ਵਿਅਕਤੀ ਨੂੰ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਤੇ ਕਲਾਕਾਰਾਂ ਨੇ ਆਪਣਾ ਉਤਸ਼ਾਹ ਅਤੇ ਖੁਸ਼ੀ ਸਾਂਝੀ ਕੀਤੀ।

ਦੇਸ਼ੋ (ਅਮਨਜੋਤ) ਨੇ ਕਿਹਾ, “ਦੇਸ਼ੋ ਦੀ ਭੂਮਿਕਾ ਲਈ ਮੈਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ ਅਤੇ ਮੈਂ ਸਾਰੇ ਪ੍ਰਸ਼ੰਸਕਾਂ ਦੀ ਬਹੁਤ ਧੰਨਵਾਦੀ ਹਾਂ। ਉਤਰਾਅ-ਚੜ੍ਹਾਅ ਦੇ ਦੌਰਾਨ, ਸ਼ੋਅ ਦੇ ਕਲਾਕਾਰ ਅਤੇ ਟੀਮ ਨੇ ਹਮੇਸ਼ਾ ਮੈਨੂੰ ਅਵਿਸ਼ਵਾਸ਼ਯੋਗ ਤੌਰ ‘ਤੇ ਸਹਿਯੋਗ ਦਿੱਤਾ ਹੈ। ਮੇਰੀ ਅਤੇ ਇਹ ਟੀਮ ਦੀ ਸੰਯੁਕਤ ਮਿਹਨਤ ਹੈ ਜਿਸ ਨੇ ਇਸ ਸਫਲਤਾ ਨੂੰ ਸੰਭਵ ਬਣਾਇਆ ਹੈ। ਜਿਵੇਂ ਕਿ ਦੇਸ਼ੋ ਅਤੇ ਰਣਵੀਰ ਦੀ ਯਾਤਰਾ ਇੱਕ ਵਾਰ ਫਿਰ ਰੋਮਾਂਚਕ ਮੋੜ ਲੈਂਦੀ ਹੈ, ਅਸੀਂ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ਦਾ ਸੰਕਲਪ ਕਰਦੇ ਹਾਂ।

ਇਸ ਤੋਂ ਇਲਾਵਾ, ਜ਼ੀ ਪੰਜਾਬੀ ਦੇ ਚੀਫ਼ ਚੈਨਲ ਅਫ਼ਸਰ ਸ੍ਰੀ ਰਾਹੁਲ ਰਾਓ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ, “ਸਾਡੇ ਸ਼ੋਅ ‘ਖ਼ਸਮਾਂ ਨੂੰ ਖਾਣੀ’ ਨੂੰ ਪੰਜਾਬ ਵੱਲੋਂ ਜੋ ਪਿਆਰ ਮਿਲਿਆ ਹੈ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ, ਅਸੀਂ ਦੁਨੀਆ ਭਰ ਦੇ ਪੰਜਾਬੀਆਂ ਦਾ ਮਾਣ ਕਰਦੇ ਰਹਾਂਗੇ। ਮਨੋਰੰਜਨ ਦੀ ਕਲਾਸ ਵਿੱਚ ਸਭ ਤੋਂ ਵਧੀਆ ਬਣਨ ਲਈ ਸਖ਼ਤ ਮਿਹਨਤ ਕਰਾਂਗੇ।”

ਆਉਣ ਵਾਲੇ ਹਫ਼ਤੇ ਵਿੱਚ, ਘਟਨਾਵਾਂ ਇੱਕ ਨਾਟਕੀ ਮੋੜ ਲੈਣਗੀਆਂ ਜਦੋਂ ਦੇਸ਼ੋ ਨੂੰ ਪਤਾ ਲੱਗੇਗਾ ਕਿ ਰਣਵੀਰ ਅਤੇ ਮਿੰਨੀ ਦਾ ਵਿਆਹ ਹੋ ਗਿਆ ਹੈ। ਇਸ ਬਾਰੇ ਉਸਦੀ ਪ੍ਰਤੀਕਿਰਿਆ ਕੀ ਹੋਵੇਗੀ? ਹੋਰ ਜਾਣਨ ਲਈ ਸ਼ੋਅ ਨਾਲ ਜੁੜੇ ਰਹੋ!!

ਅਸੀਂ ਸਾਰੀ ਕਾਸਟ ਅਤੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਅਜਿਹੀਆਂ ਹੋਰ ਸਫਲਤਾਵਾਂ ਪ੍ਰਾਪਤ ਕਰਣ। ਤੁਸੀਂ ਦੇਖਦੇ ਰਹੋ ‘ਖ਼ਸਮਾਂ ਨੂੰ ਖਾਣੀ’ ਸਿਰਫ ਜ਼ੀ ਪੰਜਾਬੀ ਚੈਨਲ ‘ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:00 ਵਜੇ; ਇਸ ਤੋਂ ਇਲਾਵਾ ਤੁਸੀਂ ਜ਼ੀ 5 ਐਪ ‘ਤੇ ਕਿਸੇ ਵੀ ਸਮੇਂ ਅਤੇ ਕਿਤੇ ਵੀ ਇਹ ਸ਼ੋ ਦੇਖ ਸਕਦੇ ਹੋ।

LEAVE A REPLY

Please enter your comment!
Please enter your name here