ਜੋਤਿਕਾ ਟਾਂਗਰੀ ਅਤੇ ਸਚਿਨ ਅਹੂਜਾ ਦਾ ‘ਓਕੇ ਗੁਡਬਾਈ’ ਗੀਤ ਰਿਲੀਜ਼ ਹੋ ਗਿਆ ਹੈ।

0
199

ਇਸ ਗੀਤ ਦੀ ਖਬਰ ਸ਼ੁਰੂ ਵਿੱਚ ਸਚਿਨ ਅਹੂਜਾ ਦੁਆਰਾ ਬਣਾਏ ਗਏ ਇੱਕ ਸਸਪੈਂਸ ਨਾਲ ਸ਼ੁਰੂ ਹੋਈ ਸੀ ਜਿਸਨੂੰ ਸਚਿਨ ਆਹੂਜਾ ਨੇ ਕੁਝ ਦਿਨ ਪਹਿਲਾਂ ਹੀ ਸਾਫ਼ ਕੀਤਾ ਸੀ। ਹੁਣ ਆਖ਼ਰਕਾਰ, ਦਰਸ਼ਕ ਜੋਤਿਕਾ ਟਾਂਗਰੀ ਦੁਆਰਾ ਗਾਇਆ ਗੀਤ ਦੇਖ ਤੇ ਸੁਣ ਸਕਣਗੇ।

ਇਹ ਗੀਤ ਵਿਆਹ ਦੀ ਥੀਮ ‘ਤੇ ਆਧਾਰਿਤ ਹੈ ਅਤੇ ਲਾੜੇ ਨੂੰ ‘ਜੋਖਮ ਲੈਣ ਵਾਲਾ’ ਅਤੇ ਲਾੜੀ ਨੂੰ ‘ਆਪਣੇ ਜੋਖਮ ‘ਤੇ ਵਿਆਹ ਕਰੋ’ ਇਹ ਬੋਰਡ ਹੱਥ ‘ਚ ਫੜ੍ਹੇ ਦਿਖਾਇਆ ਗਿਆ। ਗੀਤ ਨੂੰ ਰਿਲੀਜ਼ ਕਰਨ ਦਾ ਇਹ ਬਹਿਤਰ ਸਮਾਂ ਹੈ ਕਿਉਂਕਿ ਇਹ ਵਿਆਹਾਂ ਦਾ ਸੀਜ਼ਨ ਹੈ। ਗੀਤ ਸੁਣ ਕੇ ਲੋਕ ਨੱਚਣ ਲਈ ਮਜਬੂਰ ਹੋ ਜਾਣਗੇ।

ਜੋਤਿਕਾ ਟਾਂਗਰੀ ਦੀ ਗੱਲ ਕਰਦੇ ਹਾਂ, ਉਹ ਪਹਿਲਾਂ ਹੀ ਲੋਕਾਂ ਦੀ ਪਸੰਦ ਬਣ ਚੁੱਕੀ ਹੈ ਆਪਣੇ ਸੁਰੀਲੇ ਤੇ ਹਿੱਟ ਗੀਤਾਂ ਨਾਲ ਜਿਵੇਂ, ਬਾਜਰੇ ਦਾ ਸਿੱਟਾ। ਜੋਤਿਕਾ ਤੋਂ ਉਮੀਦਾਂ ਬਹੁਤ ਹਨ ਅਤੇ ਇਸ ਗੀਤ ਨਾਲ ਉਹ ਯਕੀਨੀ ਤੌਰ ‘ਤੇ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਵੇਗੀ।

ਗੀਤ ਨੂੰ ਮਿਊਜ਼ਿਕ ਬੈਂਕ ਅਤੇ ਬਿਸਮਾਦ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਦੇ ਨਾਲ ਸਚਿਨ ਆਹੂਜਾ ਨੇ ਕੰਪੋਜ਼ ਕੀਤਾ ਹੈ। ਇਸ ਨੂੰ ਚੇਤਨ ਬਧਨ ਨੇ ਲਿਖਿਆ ਹੈ, ਜਿਸ ਦਾ ਨਿਰਦੇਸ਼ਨ ਅੰਕੁਰ ਚੌਧਰੀ ਨੇ ਕੀਤਾ ਹੈ।

LEAVE A REPLY

Please enter your comment!
Please enter your name here