ਜ਼ੀ ਪੰਜਾਬੀ ਦੇ ਨਵੇਂ ਸ਼ੋਅ “ਪੋਲੀਵੁੱਡ ਗਪਸ਼ਪ” ਨਾਲ ਆਪਣੇ ਮਨਪਸੰਦ ਪੰਜਾਬੀ ਸਿਤਾਰਿਆਂ ਨੂੰ ਹੋਰ ਕਰੀਬ ਤੋਂ ਜਾਣੋ।

0
178

ਨਵੀਆਂ ਗੱਲਾਂ ਅਤੇ ਮਸਤੀ ਨਾਲ, ਜ਼ੀ ਪੰਜਾਬੀ ਆਪਣੇ ਨਵੇਂ ਚੈਟ ਸ਼ੋਅ ‘ਪੋਲੀਵੁੱਡ ਗਪਸ਼ਪ’ ਪੇਸ਼ ਕਰ ਰਿਹਾ ਹੈ। ਜਿਸ ਵਿਚ ਤੁਸੀ ਆਪਣੇ ਮਨਪਸੰਦ ਮਸ਼ਹੂਰ ਹਸਤੀਆਂ ਨੂੰ ਹੋਰ ਵੀ ਕਰੀਬੀ ਨਾਲ ਜਾਣੋਗੇ। ਜ਼ੀ ਪੰਜਾਬੀ ਨੇ ਇਸ ਨਵੇਂ ਚੈਟ ਸ਼ੋਅ ‘ਪੋਲੀਵੁੱਡ ਗਪਸ਼ਪ’ ਨੂੰ ਇੱਕ ਨਵੀਂ ਮਨੋਰੰਜਨ ਲੜੀ ਦੇ ਨਾਲ ਪੇਸ਼ ਕੀਤਾ ਹੈ ਜੋ ਆਪਣੇ ਦਰਸ਼ਕਾਂ ਨੂੰ ਬੇਅੰਤ ਮਨੋਰੰਜਨ ਅਤੇ ਸ਼ਾਨਦਾਰ ਸਮੱਗਰੀ ਨਾਲ ਮੋਹਿਤ ਕਰੇਗਾ।

ਜ਼ੀ ਪੰਜਾਬੀ, ਪੰਜਾਬੀਆਂ ਨੂੰ ਸਮਰਪਿਤ ਇਕਲੌਤਾ ਟੈਲੀਵਿਜ਼ਨ ਨੈਟਵਰਕ, “ਪੋਲੀਵੁੱਡ ਗਪਸ਼ਪ” 13 ਅਗਸਤ 2022 ਤੋਂ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਮੇਜ਼ਬਾਨ, ਜੱਸੀ ਕੌਰ, ਜੋ ਇਸ ਸ਼ੋ ਨੂੰ ਪੇਸ਼ ਕਰਨਗੇ, ਇੱਕ ਸ਼ਾਨਦਾਰ ਅਤੇ ਬੇਮਿਸਾਲ ਕਲਾਕਾਰ ਹੈ ਜਿਸਨੇ ਕਈ ਮਸ਼ਹੂਰ ਪੰਜਾਬੀ ਸੰਗੀਤਕਾਰਾਂ ਨਾਲ ਕਈ ਗੀਤਾਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਜ਼ੀ ਪੰਜਾਬੀ ਨੇ ਹਮੇਸ਼ਾ ਹੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਇਸ ਵਿਸ਼ਵਾਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਇਹ ਨਵਾਂ ਸ਼ੋ ਪੇਸ਼ ਕਰ ਰਿਹਾ ਹੈ।

ਜੱਸੀ ਕੌਰ ਇਸ ਸ਼ੋਅ “ਪੋਲੀਵੁਡ ਗਪਸ਼ਪ” ਰਾਹੀਂ ਦਰਸ਼ਕਾਂ ਦਾ ਵੀਕਐਂਡ ਮਨੋਰੰਜਕ ਅਤੇ ਖੁਸ਼ਹਾਲ ਬਣਾਉਣ ਲਈ ਤਿਆਰ ਹੈ, ਅਤੇ ਦਰਸ਼ਕਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਜਾਵੇਗਾ ਕਿਉਂਕਿ ਸ਼ੋਅ ‘ਪੋਲੀਵੁੱਡ ਗਪਸ਼ਪ’ ਹਰ ਸ਼ਨੀਵਾਰ ਅਤੇ ਐਤਵਾਰ 13 ਅਗਸਤ 2022 ਤੋਂ ਸ਼ਾਮ 7 ਵਜੇ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਹੋਵੇਗਾ।

LEAVE A REPLY

Please enter your comment!
Please enter your name here