ਸਵਰਗੀ ਸਰਦੂਲ ਸਿਕੰਦਰ ਦੀ ਯਾਦ ਤੇ ਓਹਨਾ ਦੀ ਆਵਾਜ਼ ਵਿੱਚ, ਆਉਣ ਵਾਲੀ ਫਿਲਮ ‘ਮਾਂ’ ਦਾ ਗੀਤ ‘ਭਾਬੀ’ ਹੋ ਚੁੱਕਾ ਹੈ ਰਿਲੀਜ਼; ਫਿਲਮ 6 ਮਈ ਨੂੰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼

0
227

| 30 ਅਪ੍ਰੈਲ 2022 | ਫਿਲਮ, ‘ਮਾਂ’ ਦੀ ਰਿਲੀਜ਼ ਸਿਨੇਮਾਘਰਾਂ ਵਿੱਚ ਮਾਂ ਦਾ ਜਸ਼ਨ ਮਨਾਉਣ ਲਈ ਤਿਆਰ ਹੈ, ਮਾਵਾੰ ਨੂੰ ਸਮਰਪਿਤ ਇਹ ਫਿਲਮ ਹੋਵੇਗੀ 6 ਮਈ ਨੂੰ ਇਸ ਮਾਂ ਦਿਵਸ ‘ਤੇ ਰਿਲੀਜ਼। ਫਿਲਮ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼, ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ, ਮਾਂ ਪੇਸ਼ ਕਰ ਰਹੇ ਹਨ, ਜਿਸ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਨੇ ਕੀਤਾ ਹੈ; ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।

ਆਉਣ ਵਾਲੀ ਫਿਲਮ ਮਾਂ ਦੇ ਪਹਿਲੇ ਦੋ ਰਿਲੀਜ਼ ਹੋਏ ਗੀਤ ‘ਰੱਬ ਦਾ ਰੂਪ’ ਅਤੇ ‘ਹਰ ਜਨਮ’ ਪਹਿਲਾਂ ਹੀ ਫਿਲਮ ਅਤੇ ਦਰਸ਼ਕਾਂ ਵਿਚਕਾਰ ਇੱਕ ਅਟੁੱਟ ਰਿਸ਼ਤਾ ਬਣਾ ਚੁੱਕੇ ਹਨ। ਹੁਣ, ਨਿਰਮਾਤਾਵਾਂ ਨੇ ਸਾਗਾ ਹਿੱਟਸ ‘ਤੇ ਤੀਜਾ ਗੀਤ, ‘ਭਾਬੀ’, ਰਿਲੀਜ਼ ਕੀਤਾ ਹੈ, ਜਿਸ ਨੂੰ ਦਿੱਗਜ ਅਤੇ ਬੇਮਿਸਾਲ ਪਿਆਰੀ ਗਾਇਕ ਜੋੜੀ, ਅਮਰ ਨੂਰੀ ਅਤੇ ਸਵਰਗਵਾਸੀ ਸਰਦੂਲ ਸਿਕੰਦਰ ਦੁਆਰਾ ਗਾਇਆ ਗਿਆ ਹੈ।

ਸਵਰਗਵਾਸੀ ਸਰਦੂਲ ਸਿਕੰਦਰ ਜੀ ਨੇ ਅੱਜ ਤਕ ਸਾਨੂ ਜੋ ਗੀਤਾਂ ਦਾ ਖ਼ਜ਼ਾਨਾ ਦਿੱਤਾ ਹੈ ਉਸਨੂੰ ਸ਼ਾਇਦ ਕਦੀ ਸ਼ਬਦਾਂ ਵਿਚ ਬਿਆਨ ਨਹੀਂ ਕਿੱਤਾ ਜਾ ਸਕਦਾ। ਲੋਕ ਗੀਤਾਂ ਨੂੰ ਜਿਓਂਦਿਆਂ ਰੱਖਣ ਵਿਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਇਹਨਾਂ ਦੇ ਗੀਤ “ਰੋਡਵੇਜ਼ ਦੀ ਲਾਰੀ” ਤੇ “ਚਰਖਾ ਗਲੀ ਦੇ ਵਿਚ” ਸਾਨੂੰ ਅੱਜ ਵੀ ਉੰਨੇ ਹੀ ਪਸੰਦ ਹਨ ਜਿੰਨੇ ਕਿ ਓਹਨਾ ਦੇ ਆਉਣ ਦੇ ਸਮੇ ਸਨ। ਇੱਕ ਵਾਰ ਫਿਰ ਸਾਨੂੰ ਓਹਨਾ ਦੀ ਆਵਾਜ਼ ਸੁਨਣ ਦਾ ਮੌਕਾ ਮਿਲਿਆ ਹੈ ਫਿਲਮ ਮਾਂ ਦੇ ਜ਼ਰੀਏ, ਜਿੱਥੇ ਓਹਨਾ ਨੇ ਗੀਤ ਭਾਭੀ ਵਿਚ ਆਪਣੀ ਪਤਨੀ ਅਮਰ ਨੂਰੀ ਨਾਲ ਗੀਤ ਪੇਸ਼ ਕੀਤਾ।

ਗਾਣੇ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਹੈਪੀ ਰਾਏਕੋਟੀ ਦੁਆਰਾ ਲਿਖਿਆ ਗਿਆ ਹੈ। ਪੁਰਾਣੇ ਦੌਰ ਦੀ ਰੌਣਕ ਪੇਸ਼ ਕਰਦੇ ਹੋਏ, ਗੀਤ ਨੂੰ ਵੈਟਰਨ ਸਟਾਈਲ ਦੇ ਲਾਈਵ ਸਟੇਜ ਸ਼ੋਅ ਵਿੱਚ ਰੰਗੀਨ ਵਿਆਹ ਦੇ ਕ੍ਰਮ ਵਿੱਚ ਚਿੱਤਰਿਤ ਕੀਤਾ ਗਿਆ ਹੈ। ਸਾਰੇ ਭਾਵਨਾਤਮਕ ਬੰਧਨਾਂ ਦੇ ਵਿਚਕਾਰ, ਇਹ ਗੀਤ ਇੱਕ ਧਮਾਕੇ ਵੱਜੋਂ ਹੈ ਜੋ ਸਰੋਤਿਆਂ ਨੂੰ ਖੁਸ਼ ਕਰੇਗਾ ਅਤੇ ਸਾਨੂੰ ਸਰਦੂਲ ਜੀ ਦੇ ਹੋਣੇ ਦਾ ਐਹਸਾਸ ਦਵਾਉਗਾ। ਅਰਦਾਸ ਅਤੇ ਅਰਦਾਸ ਕਾਰਾਂ ਦੇ ਨਿਰਮਾਤਾਵਾਂ ਨੇ ਆਪਣੇ ਬੈਕ-ਟੂ-ਬੈਕ ਰਿਲੀਜ਼ ਕੀਤੇ ਗੀਤਾਂ ਨਾਲ ਦਰਸ਼ਕਾਂ ਵਿੱਚ ਨਿੱਘੇ ਜਜ਼ਬਾਤਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

6 ਮਈ 2022 ਨੂੰ ਵਿਸ਼ਵ ਭਰ ਵਿੱਚ ਇਸ ਮਾਂ ਦਿਵਸ ਨੂੰ ਮਨਾਉਣ ਲਈ ਇਸ ਵਿਲੱਖਣ ਕਹਾਣੀ, ਮਾਂ ਦੇਖਣ ਲਈ ਤਿਆਰ ਰਵੋ।

LEAVE A REPLY

Please enter your comment!
Please enter your name here