ਟੋਕਰਾ ਟੀਵੀ ਦੇ ਹਰਜੀਤ ਕਾਕਾ ਨੇ ਬਣਾਈ ਪੌਲੀਵੁੱਡ ਵਿੱਚ ਵੀ ਖ਼ਾਸ ਜਗ੍ਹਾ, ਨਜ਼ਰ ਆਉਣਗੇ ਕਈ ਫ਼ਿਲਮਾਂ ‘ਚ

0
214

ਅੱਜ ਦੇ ਇਸ ਇੰਟਰਨੇਟ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹਕੇ ਬੋਲਦਾ ਹੈ | ਇਸ ਸੋਸ਼ਲ ਮੀਡੀਆ ਨੇ ਸਾਨੂੰ ਕਈ ਸਟਾਰ ਵੀ ਦਿੱਤੇ ਹਨ ਅਤੇ ਜ਼ਮੀਨੀ ਪੱਧਰ ਤੋਂ ਕਈ ਸਾਰੇ ਕਲਾਕਾਰ ਵੀ ਸਾਡੇ ਸਾਹਮਣੇ ਆ ਰਹੇ ਹਨ ਜਿਹਨਾਂ ਵਿਚੋਂ ਇੱਕ ਹਨ ਹਰਜੀਤ ਕਾਕਾ | ਇਕ ਕਮਾਲ ਦੇ ਅਦਾਕਾਰ ਹੋਣ ਦੇ ਨਾਲ ਨਾਲ ਉਹ ਚੰਗਾ ਲਿਖਣਾ ਵੀ ਜਾਣਦੇ ਹਨ ਅਤੇ ਓਹਨਾ ਦੇ ਬੋਲਣ ਦੇ ਤਰੀਕੇ ਤੋਂ ਲੈਕੇ ਓਹਨਾ ਦੀਆਂ ਵੀਡਿਓਜ਼ ਦੇ ਕਾਨਸੈਪਟ ਨੂੰ ਵੀ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ |

ਜੇਕਰ ਤੁਸੀ ਓਹਨਾ ਦੇ ਫੋਲੋਵਰਸ ਵਿਚੋਂ ਹੀ ਇੱਕ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਓਹਨਾ ਵੱਲੋਂ ‘ਟੋਕਰਾ ਟੀ ਵੀ’ ਨਾਮ ਦਾ ਯੂ ਟਿਯੂਬ ਚੈੱਨਲ ਚਲਾਇਆ ਜਾਂਦਾ ਹੈ ਜਿਸਤੇ ਉਹ ਲੀਹ ਤੋਂ ਵੱਖਰਾ ਅਤੇ ਹਾਸੋ ਰਸ ਵਾਲਾ ਕੰਟੇੰਟ ਅਪਲੋਡ ਕਰਦੇ ਹਨ | ਡੇਢ ਲੱਖ ਦੇ ਕਰੀਬ ਸੁਬਸਕ੍ਰਾਈਬਰਸ ਵਾਲੇ ਇਸ ਯੂ ਟਿਯੂਬ ਚੈੱਨਲ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਵੇਖਦੇ ਹਨ |

ਦਸ ਦੇਈਏ ਕਿ ਹਰਜੀਤ ਕਾਕਾ ਜ਼ਿਲਾ ਲੁਧਿਆਣਾ ਦੇ ਜੰਮਪਲ ਹਨ ਅਤੇ ਓਹਨਾ ਨੇ ਆਪਣੀ ਗ੍ਰੇਜੁਏਸ਼ਨ ਅਤੇ ਮਾਸਟਰਜ਼ ਇਨ ਪੰਜਾਬੀ ਲੁਧਿਆਣਾ ਦੇ ਕਾਲਜ ਤੋਂ ਹੀ ਕੀਤੀ ਜਿਸਤੋਂ ਮਗਰੋਂ ਓਹਨਾ ਨੇ ਸੁਪਨਿਆਂ ਦੇ ਸ਼ਹਿਰ ਚੰਡੀਗੜ ਵੱਲ ਰੁਖ ਕੀਤਾ ਅਤੇ ਐੱਮ.ਏ.ਇਨ ਮਿਯੂਸਿਕ ਦੇ ਨਾਲ ਨਾਲ ਰੰਗਮੰਚ ਦੀ ਦੁਨੀਆ ਦੇ ਨਾਲ ਵੀ ਜੁੜੇ ਰਹੇ | ਜਿਸ ਕਾਰਨ ਓਹਨਾ ਕੋਲ ਕਲਾ ਦੇ ਪ੍ਰੋਗਰਾਮਾਂ ਵਿਚ ਭਾਗ ਲੈਕੇ ਜਿੱਤ ਹਾਸਿਲ ਕਰਨ ਦੇ ਲਗਭਗ 265 ਸਾਰਟੀਫੀਕੇਟ ਵੀ ਹਨ | ਦੱਸਣਯੋਗ ਇਹ ਵੀ ਹੈ ਕਿ ਹਰਜੀਤ ਅਤੇ ਸ਼ਰਨ ਕਾਕਾ ਨੇ ਹਾਲੇ ਤੱਕ ਪੜਾਈ ਨਹੀਂ ਛੱਡੀ ਹੈ | ਜ਼ਿਕਰਯੋਗ ਹੈ ਕਿ ਹਰਜੀਤ ਕਾਕਾ ਆਉਣ ਵਾਲੇ ਸਮੇਂ ਵਿੱਚ ਪਰਮੀਸ਼ ਵਰਮਾ ਦੀ ਫ਼ਿਲਮ ‘ਮੈਂ ਤੇ ਬਾਪੂ’ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਤੇ ਪਾਲੀਵੁੱਡ ਇੰਡਸਟਰੀ ਚ ਉਨ੍ਹਾਂ ਕੋਲ ਹੋਰ ਵੀ ਕਈ ਪ੍ਰਾਜੈਕਟਸ ਨੇ ।

ਹਰਜੀਤ ਚੰਗੇ ਮਿਮਿਕਰੀ ਆਰਟਿਸਟ ਹੋਣ ਦੇ ਨਾਲ ਨਾਲ 2015 ਤੋਂ ਨੁੱਕੜ ਨਾਟਕ ਵੀ ਕਰਦੇ ਰਹੇ ਹਨ ਜੋ ਇਹ ਦਰਸ਼ਾਉਂਦਾ ਹੈ ਕਿ ਕਲਾ ਅਤੇ ਰੰਗਮੰਚ ਨਾਲ ਇਹਨਾਂ ਦਾ ਰਿਸ਼ਤਾ ਕਾਫੀ ਡੂੰਘਾ ਹੈ | ਹਰਜੀਤ ਅਤੇ ਸ਼ਰਨ ਮਿਲਕੇ ਅੱਜ ਬਹੁਤ ਸਾਰੇ ਲੋਕਾਂ ਦੇ ਮਨੋਰੰਜਨ ਦਾ ਕਾਰਨ ਬਣ ਰਹੇ ਨੇ ਅਤੇ ਸੋਸ਼ਲ ਮੀਡਿਆ ਤੇ ਵੀ ਓਹਨਾ ਨੂੰ ਲੱਖਾਂ ਲੋਕ ਫ਼ੋੱਲੋ ਕਰਦੇ ਨੇ | ਜੇਕਰ ਤੁਸੀ ਵੀ ਉਹਨਾਂ ਦੇ ਪ੍ਰਸ਼ੰਸਕਾਂ ਵਿਚੋਂ ਹੀ ਇੱਕ ਹੋ ਤਾਂ ਜ਼ਰੂਰ ਦੱਸੋ ਕਮੈਂਟ ਕਰਕੇ,………………..

LEAVE A REPLY

Please enter your comment!
Please enter your name here