ਗੋਰਾ ਰੰਗ ਜਾਂ ਸਾਫ਼ ਦਿਲ, ਤੁਹਾਡੇ ਖ਼ਿਆਲ ਵਿੱਚ ਅੱਜ ਸ਼ਾਮ 7 ਵਜੇ ਸਰਗੁਣ ਕਿਸ ਨੂੰ ਚੁਣੇਗੀ?

0
323

| 9 ਅਪ੍ਰੈਲ 2022 | ਸ਼ਨੀਵਾਰ ਸ਼ਾਮ ਲਈ ਆਪਣੀ ਸਮਾਂ-ਸੂਚੀ ਨੂੰ ਬਲੌਕ ਕਰੋ ਕਿਉਂਕਿ ਇਹ ਸਭ ਤੋਂ ਵਧੀਆ ਪੰਜਾਬੀ ਫਿਲਮਾਂ ਵਿੱਚੋਂ ਇੱਕ, ‘ਕਾਲਾ ਸ਼ਾਹ ਕਾਲਾ’ ਦੇਖਣ ਦਾ ਸਮਾਂ ਹੈ, ਜਿਸਨੇ ਸਿਨੇਮਾਘਰਾਂ ਵਿੱਚ ਲੱਖਾਂ ਦਿਲਾਂ ‘ਤੇ ਕਬਜ਼ਾ ਕੀਤਾ ਸੀ ਅਤੇ ਹੁਣ ਘਰ ਵਿੱਚ ਤੁਹਾਡੇ ਦਿਲਾਂ ‘ਤੇ ਰਾਜ ਕਰਨ ਲਈ ਤਿਆਰ ਹੈ।

ਅਮਰਜੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਵਿੱਚ ਸਰਗੁਣ ਮਹਿਤਾ, ਬਿੰਨੂ ਢਿੱਲੋਂ ਅਤੇ ਜੌਰਡਨ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ‘ਕਾਲਾ ਸ਼ਾਹ ਕਾਲਾ’ ਇੱਕ ਰੋਮਾਂਟਿਕ ਕਾਮੇਡੀ ਹੈ ਜਿਸ ਵਿੱਚ ਇੱਕ ਮਹੱਤਵਪੂਰਨ ਸਮਾਜਿਕ ਸੰਦੇਸ਼ ਹੈ।

ਕਹਾਣੀ ਬਿੰਨੂ ਢਿੱਲੋਂ ਦੁਆਰਾ ਨਿਭਾਈ ਗਏ ਕਿਦਾਰ ਲਵਲੀ ਦੇ ਆਲੇ-ਦੁਆਲੇ ਘੁੰਮਦੀ ਹੈ, ਇੱਕ ਖੁਸ਼ ਅਤੇ ਮਨਮੋਹਕ ਵਿਅਕਤੀ ਜੋ ਆਪਣੇ ਕਾਲੇ ਰੰਗ ਦੇ ਕਾਰਨ ਆਪਣੀ ਜ਼ਿੰਦਗੀ ਦਾ ਪਿਆਰ ਲੱਭਣ ਲਈ ਸੰਘਰਸ਼ ਕਰਦਾ ਹੈ। ਜਦੋਂ ਲਵਲੀ, ਇੱਕ ਸੁੰਦਰ ਕੁੜੀ ਪੰਮੀ (ਸਰਗੁਣ ਮਹਿਤਾ) ਨੂੰ ਮਿਲਦਾ ਹੈ, ਉਹ ਦੁਨੀਆਂ ਦਾ ਸਭ ਤੋਂ ਖੁਸ਼ ਵਿਅਕਤੀ ਬਣ ਜਾਂਦਾ ਹੈ! ਪਰ ਉਸਦੀ ਜ਼ਿੰਦਗੀ ਉਲਟ ਜਾਂਦੀ ਹੈ ਜਦੋਂ ਉਸਨੂੰ ਸਾਬਤ ਕਰਨਾ ਪੈਂਦਾ ਕਿ ਰੰਗ ਨਹੀਂ, ਬਲਕਿ ਦਿਲ ਮਹੱਤਵਪੂਰਣ ਹੁੰਦਾ ਹੈ।

ਪੰਮੀ(ਸਰਗੁਣ) ਗੋਰਾ ਰੰਗ ਜਾਂ ਸਾਫ਼ ਦਿਲ ਵਿੱਚ ਕਿਸਦਾ ਚੋਣ ਕਰੇਗੀ, ਕੀ ਉਸਨੂੰ ਅਹਿਸਾਸ ਹੋਵੇਗਾ ਕਿ ਪਿਆਰ ਦਾ ਮਤਲਬ ਇੱਕ ਚੰਗੇ ਦਿਲ ਨਾਲ ਹੁੰਦਾ ਹੈ? ਇਸ ਦਾ ਜਵਾਬ ਜਾਣਨ ਲਈ ਦੇਖੋ ਫਿਲਮ ‘ਕਾਲਾ ਸ਼ਾਹ ਕਾਲਾ’ ਅੱਜ ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ ‘ਤੇ।

LEAVE A REPLY

Please enter your comment!
Please enter your name here