ਕਿਵੇਂ ਮਨਾਉਂਦੇ ਨੇ ਪੰਜਾਬੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਲੋਹੜੀ ਦਾ ਤਿਉਹਾਰ?

0
86

ਲੋਹੜੀ ਦੇ ਤਿਉਹਾਰ ਦੇ ਇੱਕ ਦਿਲਕਸ਼ ਜਸ਼ਨ ਵਿੱਚ, ਜ਼ੀ ਪੰਜਾਬੀ ਦੀ “ਨਯਨ ਜੋ ਵੇਖੇ ਅਣਵੇਖਾ” ਦੀ ਮੁੱਖ ਅਦਾਕਾਰਾ ਅੰਕਿਤਾ ਸੈਲੀ ਅਤੇ “ਗੀਤ ਢੋਲੀ” ਦੀ ਮੁੱਖ ਅਦਾਕਾਰਾ ਗੁਰਪ੍ਰੀਤ ਕੌਰ ਨੇ ਆਪਣੀ ਘਰ ਦੀ ਲੋਹੜੀ ਬਾਰੇ ਦਰਸ਼ਕਾਂ ਨੂੰ ਦੱਸਿਆ।

ਅੰਕਿਤਾ ਸੈਲੀ ਨੇ ਇਸ ਖੁਸ਼ੀ ਦੇ ਮੌਕੇ ਸਾਂਝੇ ਕੀਤੇ, “ਇਹ ਲੋਹੜੀ ਦਾ ਤਿਉਹਾਰ ਪਰਿਵਾਰ ਦੇ ਪਿਆਰ ਅਤੇ ਏਕਤਾ ਦਾ ਤਿਉਹਾਰ ਹੈ। ਅਸੀਂ ਇੱਕ ਪੂਰੇ ਪਰਿਵਾਰ ਨੇ ਇੱਕ ਜਗ੍ਹਾ ਇਕੱਠੇ ਹੋ ਪੂਰੇ ਪੰਜਾਬੀ ਸਟਾਈਲ ਵਿੱਚ ਲੋਹੜੀ ਮਨਾਈ ਅੱਗ ਬਾਲੀ ਜਿਸ ਦੇ ਆਲੇ ਦੁਆਲੇ ਅਸੀਂ ਇਕੱਠੇ ਹੋਏ ਤੇ ਸਭ ਨੇ ਵਾਰੀ-ਵਾਰੀ ਮੱਥਾ ਟੇਕਿਆ ਤੇ ਪਰਿਵਾਰ ਦੀ ਖੁਸ਼ੀ ਲਈ ਦੁਆਵਾਂ ਮੰਗਿਆ| ਮਿੱਠੇ ਵਜੋਂ ਰਿਓੜੀਆਂ, ਗੱਚਕ, ਗੁੜ ਮੂੰਗਫਲੀ ਦੀ ਸੁਗਾਤ ਰੱਖੀ ਤੇ ਬਾਅਦ ਵਿੱਚ ਅਸੀਂ ਪੀਲੇ ਚਾਵਲ ਬਣਾਏ, ਸੱਚਮੁੱਚ ਇਹ ਲੋਹੜੀ ਪਰਿਵਾਰ ਨੂੰ ਇੱਕ ਸਾਥ ਲਿਆਉਣ ਦਾ ਹੀ ਦੂਜਾ ਨਾਂ ਹੈ।”

ਗੁਰਪ੍ਰੀਤ ਕੌਰ ਨੇ ਖੁਸ਼ੀ ਦੀ ਲਹਿਰ ਨੂੰ ਸਾਂਝਾ ਕਰਦੇ ਹੋਏ ਕਿਹਾ, “ਮੇਰੇ ਲਈ ਲੋਹੜੀ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਜੁੜਨ ਦਾ ਹੀ ਮੌਕਾ ਹੈ। ਬੇਸ਼ੱਕ ਮੈਂ ਆਪਣੇ ਪੂਰੇ ਪਰਿਵਾਰ ਨੂੰ ਸਮੇ ਨਾਂ ਦੇ ਸਕਾ ਪਰ ਮੈਂ ਤਿਉਹਾਰਾਂ ਸਮੇਂ ਆਪਣੇ ਪਰਿਵਾਰ ਨਾਲ ਰਹਿਣ ਦਾ ਮੌਕਾ ਕਦੇ ਨਹੀਂ ਖੋਂਦੀ| ਇਸ ਵਾਰ ਦੀ ਲੋਹੜੀ ਤੇ ਮੇਰੇ ਸਾਰੇ ਦੋਸਤ ਮੇਰੇ ਘਰ ਆਏ ਤੇ ਅਸੀਂ ਲੋਹੜੀ ਪੂਰੀ ਖੱਪ ਪਾ ਕੇ ਮਨਾਈ, ਡੀ.ਜੇ. ਲੱਗੇ ਡਾਂਸ ਕੀਤਾ ਤੇ ਘਰ ਅੰਦਰ ਹੀ ਮੁਕਾਬਲੇ ਕਰਵਾਏ ਪੂਰੇ ਦਿਨ ਤੇ ਰਾਤ ਅਸੀਂ ਮੌਜ ਮਸਤੀ ਕੀਤੀ| ਪਤੰਗ ਮੁਕਾਬਲੇ ਚ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਮਈ ਹੀ ਜਿੱਤੀ, ਸੱਚਮੁੱਚ ਇਹ ਲੋਹੜੀ ਦਾ ਤਿਉਹਾਰ ਮੇਰੇ ਲਈ ਬਹੁਤ ਹੀ ਖਾਸ ਹੈ।”

LEAVE A REPLY

Please enter your comment!
Please enter your name here