23 ਅਕਤੂਬਰ ਨੂੰ ਦੁਪਹਿਰ 1 ਵਜੇ ਉਲਝਣਾਂ ਅਤੇ ਪਿਆਰ ਦੀ ਕਹਾਣੀ “ਸੌਹਰਿਆਂ ਦਾ ਪਿੰਡ ਆ ਗਿਆ” ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਨੂੰ ਦੇਖਣਾ ਮਿਸ ਨਾ ਕਰੋ।

0
149

| 19 ਅਕਤੂਬਰ 2022 | ਇੱਕ ਪ੍ਰੇਮ ਕਹਾਣੀ ਹੋਣ ਦੇ ਨਾਲ-ਨਾਲ, ਪੰਜਾਬੀ ਫਿਲਮ “ਸੌਹਰਿਆਂ ਦਾ ਪਿੰਡ ਆ ਗਿਆ,” ਪਿਆਰ-ਬਦਲੇ ਦੀ ਇੱਕ ਦਿਲਚਸਪ ਕਹਾਣੀ ਹੈ ਜੋ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੇ ਸੱਭਿਆਚਾਰ ਨੂੰ ਪੇਸ਼ ਕਰਦੀ ਹੈ, ਜਿਸ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਅਤੇ ਜੈਸਮੀਨ ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਪਿਆਰ ਅਤੇ ਬਦਲੇ ਦੀ ਇਸ ਕਹਾਣੀ ਨੂੰ ਜ਼ੀ ਪੰਜਾਬੀ ਆਪਣੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਵਿੱਚ ਪੇਸ਼ ਕਰਨ ਜਾ ਰਿਹਾ ਹੈ।

ਨਾਲ ਹੀ, ਫਿਲਮ ਦੀ ਕਹਾਣੀ ਹਾਸੇ-ਮਜ਼ਾਕ ਨਾਲ ਉਲਝਾਉਣ ਵਾਲਾ ਹੈ, 1990 ਦੇ ਦਹਾਕੇ ਦੇ ਸੱਭਿਆਚਾਰ ਅਤੇ ਨੈਤਿਕਤਾ ਨੂੰ ਦਰਸਾਉਂਦਾ ਹੈ ਜਦੋਂ ਪਿਆਰ ਵਿੱਚ ਪੈਣਾ ਸਭ ਤੋਂ ਮੁਸ਼ਕਿਲ ਕੰਮ ਸੀ ਅਤੇ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਣ ਦੀ ਹਿੰਮਤ ਰੱਖਣਾ ਹੋਰ ਵੀ ਚੁਣੌਤੀਪੂਰਨ ਸੀ। ਫਿਲਮ ਵਿੱਚ, ਲੜਕੀ ਦੇ ਪਰਿਵਾਰ ਨੂੰ ਜੋ ਰਿਸ਼ਤਾ ਭੇਜਿਆ ਗਿਆ ਸੀ, ਉਸੇ ਪਿੰਡ ਵਿੱਚ ਪ੍ਰੇਮੀ ਅਤੇ ਉਸਦਾ ਦੋਸਤ ਇੱਕੋਂ ਨਾਮ ਅਤੇ ਇੱਕੋਂ ਪਿੰਡ ਵਿੱਚ ਹੋਣ ਕਰਕੇ ਉਲਝ ਜਾਂਦੀ ਹੈ ਜਿਸ ਕਾਰਨ ਕੁੜੀ ਦਾ ਪ੍ਰੇਮੀ ਨਹੀਂ ਬਲਕਿ ਉਸਦਾ ਦੋਸਤ ਕੁੜੀ ਦਾ ਲਾੜਾ ਬਣ ਜਾਂਦਾ ਹੈ।

ਇਸ ਲਈ ਜੇਕਰ ਤੁਸੀਂ ਆਪਣੇ ਟੈਲੀਵਿਜ਼ਨ ਸਕ੍ਰੀਨਾਂ ‘ਤੇ ਇਸ ਉਲਝਣ ਵਾਲੀ ਪ੍ਰੇਮ ਕਹਾਣੀ ਨੂੰ ਦੇਖਣਾ ਨਹੀਂ ਭੁੱਲਣਾ ਚਾਹੁੰਦੇ ਹੋ, ਤਾਂ 23 ਅਕਤੂਬਰ ਨੂੰ ਦੁਪਹਿਰ 1 ਵਜੇ ਜ਼ੀ ਪੰਜਾਬੀ ‘ਤੇ ਟਿਊਨ ਕਰਨਾ ਨਾ ਭੁੱਲੋ।

LEAVE A REPLY

Please enter your comment!
Please enter your name here