ਜ਼ੀ-ਪੰਜਾਬੀ ‘ਤੇ ਸ਼ਾਮੀ 7 ਵਜੇ ਐਮੀ ਵਿਰਕ ਦੀ ਸਭ ਤੋਂ ਵੱਡੀ ਪੰਜਾਬੀ ਬਲਾਕਬਸਟਰ ਫਿਲਮ “ਕਿਸਮਤ-2” ਨੂੰ ਮਿਸ ਨਾ ਕਰੋ

0
418

ਜ਼ੀ-ਪੰਜਾਬੀ ਬਲਾਕਬਸਟਰ ਹਿੱਟ ਫਿਲਮ ‘ਕਿਸਮਤ 2’ ਰਾਹੀਂ ਲੋਕਾਂ ਨੂੰ ਪਿਆਰ ਦਾ ਇੱਕ ਵੱਖਰਾ ਰੰਗ ਦਿਖਾ ਰਿਹਾ ਹੈ, ਜੋ ਕਿ ਬਾਕਸ ਆਫਿਸ ਦੇ ਕੈਸ਼ ਕਾਊਂਟਰਾਂ ‘ਤੇ ਧੂਮ ਮਚਾਉਣ ਤੋਂ ਬਾਅਦ ਅੱਜ ਸ਼ਾਮੀ 7 ਵਜੇ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗਦੀਪ ਸਿੱਧੂ ਦੁਆਰਾ ਨਿਰਦੇਸ਼ਤ ਅਤੇ ਲਿਖੀ ਗਈ, ਐਮੀ ਵਿਰਕ ਅਤੇ ਸਰਗੁਣ ਮਹਿਤਾ ਅਭਿਨੀਤ, ਕਿਸਮਤ-2 ਉੱਥੇ ਹੀ ਚਲਦੀ ਹੈ ਜਿੱਥੋਂ “ਕਿਸਮਤ” ਦਾ ਅੰਤ ਹੋਇਆ, ਭਾਵ, ਜਿੱਥੇ ਸ਼ਿਵ (ਐਮੀ ਵਿਰਕ) ਅਤੇ ਬਾਣੀ (ਸਰਗੁਣ ਮਹਿਤਾ) ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਕਹਾਣੀ ਅਧੂਰੀ ਰਹਿ ਗਈ, ਜਿਸ ਬਾਰੇ “ਕਿਸਮਤ-2” ਦੀ ਕਹਾਣੀ ਕਹਿੰਦੀ ਹੈ ਕਿ ਉਹ ਸ਼ਾਇਦ ਅਗਲੇ ਜਨਮ ਵਿੱਚ ਦੁਬਾਰਾ ਮਿਲਣਗੇ ਅਤੇ ਹੁਣ ਅਸੀਂ ਸ਼ਿਵ ਅਤੇ ਬਾਣੀ ਨੂੰ ਉਨ੍ਹਾਂ ਦੇ ਨਵੇਂ ਅਵਤਾਰਾਂ ਵਿੱਚ ਕਿਸਮਤ-2 ਰਾਹੀਂ ਦੇਖਾਂਗੇ ਪਰ ਜੋ ਬਰਕਰਾਰ ਹੈ ਉਹ ਹੈ ਇਸ ਜੋੜੀ ਦੀ ਬਾ-ਕਮਾਲ ਕੈਮਿਸਟਰੀ।

ਇਸ ਤੋਂ ਇਲਾਵਾ, ਆਉਣ ਵਾਲੇ ਹਫ਼ਤੇ ਵਿੱਚ, ਜ਼ੀ-ਪੰਜਾਬੀ ਤੁਹਾਨੂੰ ਭਾਵਨਾਵਾਂ ਦੀ ਗੇੜੀ ਵੀ ਲਵਾਇਗਾ ਕਿਉਂਕਿ ਉਨ੍ਹਾਂ ਦੇ ਸ਼ੋਅ ਛੋਟੀ ਜਠਾਣੀ, ਨਯਨ, ਗੀਤ ਢੋਲੀ ਅਤੇ ਖਸਮਾ ਨੂੰ ਖਾਣੀ ਵਿੱਚ ਹੈਰਾਨ ਕਰ ਦੇਣ ਵਾਲੇ ਮੋੜ ਆਉਣ ਵਾਲੇ ਹਨ ।

ਜਿਹੜੇ ਲੋਕ “ਕਿਸਮਤ-2” ਨੂੰ ਸਿਨੇਮਾਘਰਾਂ ਜਾਂ ਓਟੀਟੀ ਪਲੇਟਫਾਰਮਾਂ ‘ਤੇ ਦੇਖਣ ਤੋਂ ਖੁੰਝ ਗਏ, ਅੱਜ ਸ਼ਾਮੀ 7 ਵਜੇ ਜ਼ੀ-ਪੰਜਾਬੀ ‘ਤੇ ਸਭ ਤੋਂ ਵੱਡੇ ਪੰਜਾਬੀ ਬਲਾਕਬਸਟਰਾਂ ਵਿੱਚੋਂ ਇੱਕ ਨੂੰ ਦੇਖਣਾ ਨਾ ਭੁੱਲਿਓ ।

LEAVE A REPLY

Please enter your comment!
Please enter your name here