ਦਿਲਜੀਤ ਦੋਸਾਂਝ- ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਦਾ ਦੂਜਾ ਗੀਤ ‘ਟਕੂਏ ਚਲਾਉਣ ਨੀ ਮੈਂ ਜਾਣਦਾ’ ਹੋਇਆ ਰਿਲੀਜ਼, ਪੰਜਾਬੀ ਵਿਰਸੇ ਦੀ ਦਿਖ ਰਹੀ ਹੈ ਝਲਕ

0
142

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ। ਉਨ੍ਹਾਂ ਨੇ ਇਸ ਸਾਲ ਆਪਣੇ ਨਾਂ ਕਈ ਵੱਡੀਆਂ ਉਪਲੱਬਧੀਆਂ ਕੀਤੀਆਂ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਕੋਚੈਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਦਾ ਹਿੱਸਾ ਬਣੇ। ਇਸ ਦੌਰਾਨ ਕਲਾਕਾਰ ਨੇ ਆਪਣੇ ਗੀਤਾਂ ਦੀ ਬੀਟਸ ਨਾਲ ਨਾ ਸਿਰਫ ਪੰਜਾਬੀਆਂ ਸਗੋਂ ਵਿਦੇਸ਼ੀਆਂ ਨੂੰ ਵੀ ਨੱਚਣ ਲਗਾ ਦਿੱਤਾ। ਦਿਲਜੀਤ ਦੀ ਇਸ ਪ੍ਰਸਿੱਧੀ ਦੀ ਪਾਲੀਵੁੱਡ, ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰਿਆਂ ਨੇ ਵੀ ਪ੍ਰਸ਼ੰਸ਼ਾ ਕੀਤੀ ਤੇ ਹੁਣ ਇਕ ਬਾਰ ਫਿਰ ਤੋਂ ਦਿਲਜੀਤ ਦੋਸਾਂਝ ਚਰਚਾ ਵਿੱਚ ਆ ਗਏ ਨੇ ਜੀ ਹਾਂ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ ‘ਜੋੜੀ’ ਦਾ ਪਹਿਲਾ ਗੀਤ ‘ਜਿਗਰਾ ਤਾਂ ਲੈ ਜਾ ਗੱਬਰੂਆ’ ਰਿਲੀਜ਼ ਹੋਇਆ ਸੀ ਤੇ ਹੁਣ ਇਸ ਫਿਲਮ ਦਾ ਦੂਜਾ ਗੀਤ ‘ਟਕੂਏ ਚਲਾਉਣ ਨੀ ਮੈਂ ਜਾਣਦਾ’ ਰਿਲੀਜ਼ ਹੋ ਗਿਆ ਹੈ ਇਸ ਗੀਤ ਵਿੱਚ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਦਿਖਾਉਂਦੇ ਹੋਏ ਗੀਤ ਵਿੱਚ ਸੰਗੀਤ, ਰੋਮਾਂਸ ਅਤੇ ਕਾਮੇਡੀ ਦੇ ਮਿਸ਼ਰਣ ਦੀ ਪੇਸ਼ਕਸ਼ ਕਰਦੇ ਹੋਏ, ‘ਜੋੜੀ’ ਫ਼ਿਲਮ ਦਾ ਇਹ ਗੀਤ ਸਭ ਦੇ ਮਨ ਨੂੰ ਮੋਹ ਰਿਹਾ ਹੈ

ਇਸ ਗੀਤ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੇ ਗਾਇਆ ਹੈ। ਗੀਤ ਦਾ ਸੰਗੀਤ ਟਰੂ ਸਕੂਲ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਦੇ ਬੋਲ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ‘ਤੇ ਰਿਲੀਜ਼ ਕੀਤਾ ਗਿਆ ਹੈ ਦਸ ਦਈਏ 2023 ਵਿੱਚ ਪੰਜਾਬੀ ਸਿਨੇਮਾ ਨਾ ਸਿਰਫ਼ ਨਵੀਆਂ ਸਕ੍ਰਿਪਟਾਂ ਅਤੇ ਨਵੀਆਂ ਕਹਾਣੀਆਂ ਨੂੰ ਪੇਸ਼ ਕਰ ਰਿਹਾ ਹੈ ਬਲਕਿ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਕੁਝ ਨਵੀਆਂ ਜੋੜੀਆਂ ਵੀ ਪੇਸ਼ ਕਰ ਰਿਹਾ ਹੈ। ਇਹ ਨਵੀਂ ਆਨ-ਸਕਰੀਨ ਜੋੜੀ ਦਰਸ਼ਕਾਂ ਨੂੰ ਜੋੜੀ ਰੱਖਣ ਲਈ ਮਨੋਰੰਜਨ ਦੇ ਇੱਕ ਨਵੇਂ ਮੁਕਾਮ ‘ਤੇ ਪਹੁੰਚਾਉਣ ਦਾ ਦਾਅਵਾ ਕਰਦੀ ਹੈ।

ਕਾਬਿਲੇਗ਼ੌਰ ਹੈ ਕਿ ‘ਜੋੜੀ’ ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ‘ਚ ਪ੍ਰੇਮ ਕਹਾਣੀ ਤੇ ਗਾਇਕੀ ਦੇ ਸਫਰ ਨੂੰ ਦਿਖਾਇਆ ਗਿਆ ਹੈ। ਉਥੇ ਹੀ ਜੇਕਰ ਫਿਲਮ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ ਜੋੜੀ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗ ਅੰਬਰਦੀਪ ਸਿੰਘ ਦੁਆਰਾ ਲਿਖੇ ਗਏ ਹਨ। ਥਿੰਦ ਮੋਸ਼ਨ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ ਅਤੇ ਇਸ ਨੂੰ ਦਲਜੀਤ ਥਿੰਦ ਅਤੇ ਕਾਰਜ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਹਨ। ਨਿਮਰਤ ਹਮੇਸ਼ਾ ਵਾਂਗ ਫਿਲਮ ‘ਚ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਤੋਂ ਇਲਾਵਾ ਇਸ ਫਿਲਮ ਵਿੱਚ ਤੁਹਾਨੂੰ ਹਰਸਿਮਰਨ, ਦ੍ਰਿਸ਼ਟੀ ਗਰੇਵਾਲ , ਹਰਦੀਪ ਗਿੱਲ, ਰਵਿੰਦਰ ਮੰਡ ਸਣੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਵੈੱਲ ਦੋਸਤੋ ਇਸ ਫਿਲਮ ਦੇ ਗੀਤਾਂ ਤੇ ਟ੍ਰੇਲਰ ਨੂੰ ਤਾਂ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਪਰ ਤੁਹਾਨੂੰ ਇਸ ਫਿਲਮ ਦਾ ਦੂਜਾ ਗੀਤ ਕਿਵੇਂ ਦਾ ਲਗਾ ਸਾਨੂੰ ਆਪਣੇ ਵਿਚਾਰ ਦੇਣਾ ਨਾ ਭੁਲਣਾ-

LEAVE A REPLY

Please enter your comment!
Please enter your name here