ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਨਵੀਂ ਫ਼ਿਲਮ ਜੋੜੀ ਦਾ ਤੀਜਾ ਗੀਤ ‘ਜੋੜੀ ਤੇਰੀ ਮੇਰੀ’ ਹੋਇਆ ਰਿਲੀਜ਼! ਵੇਖੋ ਵੀਡੀਓ

0
138

ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ ‘ਜੋੜੀ’ ਦਾ ਹੁਣ ਤੀਜਾ ਗੀਤ ‘ਜੋੜੀ ਤੇਰੀ ਮੇਰੀ’ ਰਿਲੀਜ਼ ਹੋ ਗਿਆ ਹੈ ਇਸ ਗੀਤ ਵਿੱਚ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਦਿਖਾਉਂਦੇ ਹੋਏ ਗੀਤ ਵਿੱਚ ਸੰਗੀਤ, ਰੋਮਾਂਸ ਦੇ ਮਿਸ਼ਰਣ ਦੀ ਪੇਸ਼ਕਸ਼ ਨਜ਼ਰ ਆ ਰਹੀ ਹੈ ਖਾਸ ਗੱਲ ਇਹ ਹੈ ਕਿ ਇਸ ਦੇ ਨਾਲ-ਨਾਲ ਹੀ ਫੈਨਜ਼ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ ਨੂੰ ਬੇਹਦ ਪਸੰਦ ਕਰ ਰਹੇ ਹਨ।

ਇਸ ਗੀਤ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੇ ਗਾਇਆ ਹੈ। ਗੀਤ ਦਾ ਸੰਗੀਤ ਟਰੂ ਸਕੂਲ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਦੇ ਬੋਲ ਰਾਜ ਰਣਜੋਧ ਦੁਆਰਾ ਲਿਖੇ ਗਏ ਹਨ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ‘ਤੇ ਰਿਲੀਜ਼ ਕੀਤਾ ਗਿਆ ਹੈ ਦੱਸ ਦੇਈਏ ਕਿ ‘ਜੋੜੀ’ ਫਿਲਮ ਦੀ ਕਹਾਣੀ 80 ਦੇ ਦਹਾਕਿਆਂ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ‘ਚ ਪ੍ਰੇਮ ਕਹਾਣੀ ਤੇ ਗਾਇਕੀ ਦੇ ਸਫਰ ਨੂੰ ਦਿਖਾਇਆ ਗਿਆ ਹੈ।

ਉਥੇ ਹੀ ਜੇਕਰ ਫਿਲਮ ਦੇ ਕਰੈਡਿਟ ਦੀ ਗੱਲ ਕਰੀਏ ਤਾਂ ਇਸ ਫਿਲਮ ਜੋੜੀ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗ ਅੰਬਰਦੀਪ ਸਿੰਘ ਦੁਆਰਾ ਲਿਖੇ ਗਏ ਹਨ। ਥਿੰਦ ਮੋਸ਼ਨ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ ਅਤੇ ਇਸ ਨੂੰ ਦਲਜੀਤ ਥਿੰਦ ਅਤੇ ਕਾਰਜ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਹਨ ਇਨਾਂ ਦੋਨਾ ਤੋਂ ਇਲਾਵਾ ਇਸ ਫਿਲਮ ਵਿੱਚ ਤੁਹਾਨੂੰ ਹਰਸਿਮਰਨ, ਦ੍ਰਿਸ਼ਟੀ ਗਰੇਵਾਲ , ਹਰਦੀਪ ਗਿੱਲ, ਰਵਿੰਦਰ ਮੰਡ ਸਣੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਇਹ ਫਿਲਮ 5 ਮਈ 2023 ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਹਾਲ ਹੀ ਚ’ ਮਸ਼ਹੂਰ ਪੰਜਾਬੀ ਸਿੰਗਰ ‘ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੋਚੇਲਾ ਮਿਊਜ਼ਿਕ ਐਂਡ ਆਰਟ ਫੈਸਟੀਵਲ ਵਿੱਚ ਪਰਫਾਰਮ ਕਰ ਇਤਿਹਾਸ ਰਚਿਆ ਹੈ। ਫੈਨਜ਼ ਦੇ ਨਾਲ-ਨਾਲ ਸਿਨੇਮਾ ਜਗਤ ਦੇ ਸਿਤਾਰੇ ਗਾਇਕ ਦੀ ਤਾਰੀਫ ਕਰ ਰਹੇ ਹਨ

ਵੈੱਲ ਦੋਸਤੋ ਇਸ ਫਿਲਮ ਦੇ ਗੀਤਾਂ ਤੇ ਟ੍ਰੇਲਰ ਨੂੰ ਤਾਂ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਪਰ ਤੁਹਾਨੂੰ ਇਸ ਫਿਲਮ ਦਾ ਤੀਜਾ ‘ਜੋੜੀ ਤੇਰੀ ਮੇਰੀ’ ਗੀਤ ਕਿਵੇਂ ਦਾ ਲਗਾ ਸਾਨੂੰ ਆਪਣੇ ਵਿਚਾਰ ਦੇਣਾ ਨਾ ਭੁਲਣਾ

LEAVE A REPLY

Please enter your comment!
Please enter your name here