Binnu Dhillon and Gurnam Bhullar starrer ‘Fuffad Ji’ to stream on ZEE5 on 17th December

0
359

ਜ਼ੀ 5, ਭਾਰਤ ਦੇ ਸਭ ਤੋਂ ਵੱਡੇ ਘਰੇਲੂ ਵੀਡੀਓ ਸਟ੍ਰੀਮਿੰਗ ਮੰਚ ਅਤੇ ਇੱਕ ਅਰਬ ਦਰਸ਼ਕਾਂ ਲਈ ਬਹੁ-ਭਾਸ਼ਾਈ ਕਹਾਣੀਕਾਰ, ਨੇ ਸਤੰਬਰ ਵਿੱਚ ਰੱਜ ਕੇ ਵੇਖੋ ਦੇ ਸਫਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਹਿੱਸੇ ਵਜੋਂ ਇਸ ਨੇ ਪੁਆੜਾ, ਕਿਸਮਤ 2 ਅਤੇ ਜਿੰਨੇ ਜੰਮੇ ਸਾਰੇ ਨਿਕੰਮੇ ਵਰਗੀਆਂ ਧਮਾਕੇਦਾਰ ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਜਿਹਨਾਂ ਨੂੰ ਮੰਚ ‘ਤੇ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਵਿੱਚ ਆਪਣੇ ਪੱਧ ਨੂੰ ਹੋਰ ਮਜ਼ਬੂਤ ਕਰਨ ਲਈ, ਜ਼ੀ 5 ਨੇ ਆਪਣੀ ਅਗਲੀ ਫਿਲਮ, ‘ਫੁੱਫੜ ਜੀ’ ਦੇ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਹੈ, ਜੋ ਬਾਕਸ ਆਫਿਸ ‘ਤੇ ਸਫਲ ਹੋਣ ਤੋਂ ਬਾਅਦ ਹੁਣ 17 ਦਸੰਬਰ ਨੂੰ ਡਿਜੀਟਲ ਪ੍ਰੀਮੀਅਰ ਲਈ ਤਿਆਰ ਹੈ।

ਪੰਜਾਬੀ ਘਰਾਣੇ ਵਿੱਚ ‘ਫੁੱਫੜ ਜੀ’ ਨੂੰ ਬਹੁਤ ਸਤਿਕਾਰ ਨਾਲ ਪੇਸ਼ ਕੀਤਾ ਜਾਂਦਾ ਹੈ। ਫਿਲਮ ‘ਫੁੱਫੜ ਜੀ’ ਇਸੇ ਗਤੀਸ਼ੀਲਤਾ ‘ਤੇ ਆਧਾਰਿਤ ਹੈ। ਇਸ ਫਿਲਮ ਵਿੱਚ, ਪੁਰਾਣੇ ‘ਫੁੱਫੜ ਜੀ’ (ਬਿੰਨੂ ਢਿੱਲੋਂ ਦੁਆਰਾ ਨਿਭਾਈ ਗਈ) ਦੇ ਨਿਯਮਾਂ ਨੂੰ ਪਰਿਵਾਰ ਦੇ ਨਵੇਂ ਜਵਾਈ (ਗੁਰਨਾਮ ਭੁੱਲਰ ਦੁਆਰਾ ਨਿਭਾਇਆ ਗਿਆ) ਦੁਆਰਾ ਚੁਣੌਤੀ ਦਿੱਤੀ ਗਈ ਹੈ। ਕਹਾਣੀ ਹੋਰ ਵੀ ਸੰਘਣੀ ਹੋ ਜਾਂਦੀ ਹੈ ਕਿਉਂਕਿ ਜਦੋਂ ਵੀ ਬਿੰਨੂ ਅਤੇ ਗੁਰਨਾਮ ਇੱਕ ਦੂੱਜੇ ਦਾ ਸਾਮਣਾ ਕਾਰਡ ਹਨ ਤਾਂ ਇੱਕ ਝਗੜੇ ਵਿਚ ਹੀ ਅੰਤ ਕਾਰਡ ਹਨ।

ਪੰਕਜ ਬੱਤਰਾ ਦੁਆਰਾ ਨਿਰਦੇਸ਼ਤ, ਰਾਜੂ ਵਰਮਾ ਦੁਆਰਾ ਲਿਖਿਆ ਅਤੇ ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਸਟੂਡੀਓਜ਼ ਦੁਆਰਾ ਨਿਰਮਿਤ, ‘ਫੁੱਫੜ ਜੀ’ ਕਾਮੇਡੀ ‘ਤੇ ਅਧਾਰਤ ਹੈ ਅਤੇ ਇੱਕ ਸਿਹਤਮੰਦ ਪਰਿਵਾਰਕ ਮਨੋਰੰਜਨ ਹੈ। ਇਸ ਵਿੱਚ ਜੱਸੀ ਗਿੱਲ, ਜੈਸਮੀਨ ਬਾਜਵਾ ਅਤੇ ਸਿਧਿਕਾ ਸ਼ਰਮਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਮਨੀਸ਼ ਕਾਲੜਾ, ਮੁਖ ਵਪਾਰੀ ਅਫਸਰ, ਜ਼ੀ 5 ਇੰਡੀਆ ਨੇ ਕਿਹਾ, “ਸਾਡੀ ਪੰਜਾਬ ਕੇਂਦਰਿਤ ਮੁਹਿੰਮ ‘ਜ਼ੀ 5 ਰੱਜ ਕੇ ਵੇਖੋ’ ਦੀ ਸਫਲ ਸ਼ੁਰੂਆਤ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਅਸੀਂ ਆਪਣੇ ਮਜ਼ਬੂਤ ਪੰਜਾਬੀ ਗਾਹਕਾਂ ਤੱਕ ਚੰਗਾ ਵਿਸ਼ਾ ਪ੍ਰਦਾਨ ਕਰਨ ਲਈ ਆਪਣੇ ਯਤਨਾਂ ਨਾਲ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਸਾਨੂੰ ਇੱਕ ਹੋਰ ‘ਸਿੱਧਾ-ਥੀਏਟਰ’ ਸਿਰਲੇਖ, ‘ਫੁੱਫੜ ਜੀ’ ਪੇਸ਼ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜੋ ਕਿ ਪੰਜਾਬ ਦੇ ਦਿਲਾਂ ਵਿੱਚ ਇੱਕ ਵਸੀ ਹੋਈ ਕਹਾਣੀ ਹੈ। ਅਸੀਂ ਇਸ ਵਿਸ਼ਾਲ ਉਪਭੋਗਤਾ ਅਧਾਰ ਨੂੰ ਸਾਡੇ ਵਿਸ਼ਾ ਦੀ ਪੇਸ਼ਕਸ਼ ਨਾਲ ਰੁਝੇ ਰੱਖਣ ਅਤੇ ਮਨੋਰੰਜਨ ਕਰਨ ਲਈ ਬਹੁਤ ਖੁਸ਼ ਹਾਂ।

ਨਿਰਦੇਸ਼ਕ ਪੰਕਜ ਬੱਤਰਾ ਨੇ ਟਿੱਪਣੀ ਕੀਤੀ, “ਮੈਂ ਹਮੇਸ਼ਾ ਅਜਿਹੀਆਂ ਕਹਾਣੀਆਂ ਸੁਣਾਉਣ ਦੀ ਇੱਛਾ ਰੱਖਦਾ ਹਾਂ ਜਿਨ੍ਹਾਂ ਨਾਲ ਲੋਕ ਸਬੰਧਤ ਹੋ ਸਕਦੇ ਹਨ, ਅਤੇ ਜੋ ਪਰਿਵਾਰਾਂ ਨੂੰ ਸਿਹਤਮੰਦ ਮਨੋਰੰਜਨ ਲਈ ਇਕੱਠੇ ਕਰਦੀਆਂ ਹਨ ਅਤੇ ‘ਫੁੱਫੜ ਜੀ’ ਦਾ ਇਹੀ ਉਦੇਸ਼ ਹੈ। ਮੈਨੂੰ ਖੁਸ਼ੀ ਹੈ ਕਿ 190+ ਦੇਸ਼ਾਂ ਦੇ ਲੋਕ ਇਸਨੂੰ ਜ਼ੀ 5 ‘ਤੇ ਦੇਖਣਗੇ ਅਤੇ ਇਸ ਕਾਮੇਡੀ ਫਿਲਮ ਰਾਹੀਂ ਹੱਸਣਗੇ।

ਅਭਿਨੇਤਾ ਬਿੰਨੂ ਢਿੱਲੋਂ ਨੇ ਟਿੱਪਣੀ ਕੀਤੀ, “ਅਸਲ-ਜੀਵਨ ਦੀਆਂ ਪਰੰਪਰਾਵਾਂ ਤੋਂ ਪ੍ਰੇਰਿਤ ਇਸ ਕਿਸਮ ਦੀਆਂ ਭੂਮਿਕਾਵਾਂ ਮੈਨੂੰ ਸੱਚਮੁੱਚ ਪਸੰਦ ਆਉਂਦੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ ਦੇ ਇੱਕ ਹਿੱਸੇ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੇ ਯੋਗ ਹਾਂ। ‘ਫੁੱਫੜ ਜੀ’ ਪੰਜਾਬੀ ਸੱਭਿਆਚਾਰ ਵਿੱਚ ਜਵਾਈਆਂ ਨੂੰ ਵਧੇਰੇ ਮਹੱਤਵ ਦੇਣ ਦੀ ਇੱਕ ਅਜਿਹੀ ਹੀ ਪਰੰਪਰਾ ਬਾਰੇ ਹੈ। ਮੈਨੂੰ ਯਕੀਨ ਹੈ ਕਿ ਬਹੁਤ ਲੋਕ ਇਸ ਨਾਲ ਸਬੰਧਤ ਹੋਣਗੇ ਅਤੇ ਇਸ ਨਾਲ ਹੱਸਣਗੇ।”

ਅਭਿਨੇਤਾ ਗੁਰਨਾਮ ਭੁੱਲਰ ਨੇ ਕਿਹਾ, “ਮੈਂ ਜਦੋਂ ਤੋਂ ਇਸ ਫਿਲਮ ਦੀ ਸਕ੍ਰਿਪਟ ਪੜ੍ਹੀ ਉਦੋਂ ਤੋਂ ਮੈਂ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਅੱਜ ਵੀ, ਬਾਕਸ ਆਫਿਸ ‘ਤੇ ਸਫਲ ਦੌੜ ਤੋਂ ਬਾਅਦ, ਮੈਂ ਇਸ ਪਰਿਵਾਰਕ ਮਨੋਰੰਜਨ ਲਈ ਉੰਨਾ ਹੀ ਉਤਸ਼ਾਹਿਤ ਹਾਂ ਕਿਉਂਕਿ ਇਹ ਸਿਹਤਮੰਦ ਅਤੇ ਪਰਵਾਰਿਕ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਨੂੰ ਇਕੱਠੇ ਬੈਠ ਕੇ ਦੇਖੋਗੇ ਅਤੇ ਤੁਹਾਡੇ ਦੁਆਰਾ ਅਨੁਭਵ ਕੀਤੇ ਪਲਾਂ ਨੂੰ ਮੁੜ ਬਹਾਲ ਕਰੋਗੇ।”

‘ਫੁੱਫੜ ਜੀ’ ਦਾ ਪ੍ਰੀਮੀਅਰ 17 ਦਸੰਬਰ ਨੂੰ ਜ਼ੀ 5 ‘ਤੇ ਵਿਸ਼ੇਸ਼ ਤੌਰ ‘ਤੇ ਹੋਵੇਗਾ।

LEAVE A REPLY

Please enter your comment!
Please enter your name here