ਕੀ ਦਾਰਜੀ ਦੀ ਯੋਜਨਾ ਨਯਨ ਉੱਪਰ ਹੀ ਪਲਟਵਾਰ ਕਰੇਗੀ?

0
203

| 25 ਮਈ 2022 | ਨਯਨ ਦੇਵਾਂਸ਼ ਦੇ ਘਰ ਵਿੱਚ ਨੌਕਰਾਣੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਇਹ ਯਕੀਨੀ ਬਣਾਉਣ ਲਈ ਕਿ ਉਸਦੇ ਪਤੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ, ਘਰ ਵਿੱਚ ਸਿਰਫ ਰਹਿਣ ਤੋਂ ਇਲਾਵਾ, ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਦੇਵਾਂਸ਼ ਦੇ ਭੋਜਨ ਨਾਲ ਕੋਈ ਛੇੜਛਾੜ ਨਾ ਹੋਵੇ, ਜਿਸ ਲਈ ਉਸਨੂੰ ਰਸੋਈ ਵਿਚ ਜਾਣਾ ਪਵੇਗਾ ਜਿੱਥੇ ਕਿ ਉਸਨੂੰ ਜਾਣ ਦੀ ਇਜ਼ਾਜ਼ਤ ਨਹੀਂ ਹੈ।

ਅੱਜ ਦਰਸ਼ਕ ਦੇਖਣਗੇ ਕਿ ਨਯਨ ਇੱਕ ਅਣਚਾਹੀ ਮੁਸੀਬਤ ਵਿੱਚ ਫਸੀ ਹੋਈ ਹੈ। ਦਾਰਜੀ ਨਯਨ ਨੂੰ ਰਸੋਈ ਵਿਚ ਆਉਣ ਦੀ ਇਜ਼ਾਜ਼ਤ ਦਵਾਉਣ ਲਈ ਇੱਕ ਯੋਜਨਾ ਬਣਾਉਂਦੇ ਹਨ, ਉਹ ਬਣੇ ਹੋਏ ਖਾਣੇ ਵਿੱਚ ਹੋਰ ਮਸਾਲੇ ਪਾ ਦਿੰਦੇ ਹਨ, ਤਾਂ ਜੋ ਅਗਲੀ ਵਾਰ ਪਰਿਵਾਰ ਨਯਨ ਨੂੰ ਭੋਜਨ ਤਿਆਰ ਕਰਨ ਲਈ ਕਹੇ। ਨਯਨ ਦਰਜੀ ਨੂੰ ਮਸਲੇ ਪਾਉਂਦੇ ਦੇਖ ਲੈਂਦੀ ਹੈ ਅਤੇ ਓਹਨਾ ਨੂੰ ਇਹ ਸਭ ਕਰਨ ਤੋਂ ਮਨਾ ਕਰਦੀ ਹੈ। ਪਰ, ਜਿਵੇਂ ਹੀ ਉਹ ਅਜਿਹਾ ਕਰਦੀ ਹੈ,ਸਾਰਾ ਪਰਿਵਾਰ ਵਾਪਸ ਆ ਜਾਂਦਾ ਹੈ ਅਤੇ ਨਯਨ ਨੂੰ ਰਸੋਈ ਵਿੱਚ ਵੇਖ ਕੇ ਉਸਨੂੰ ਖਾਣਾ ਪਰੋਸਣ ਲਈ ਕਹਿੰਦਾ ਹੈ।

ਕੀ ਉਹ ਪਰਿਵਾਰ ਨੂੰ ਜਿਆਦਾ ਮਸਾਲੇ ਵਾਲਾ ਭੋਜਨ ਪਰੋਸੇਗੀ ਜਾਂ ਗਿਰਾ ਦੇਵੇਗੀ? ਜਾਂ ਕੀ ਉਹ ਇਸ ਸਥਿਤੀ ਤੋਂ ਬਚ ਜਾਵੇਗੀ? ਨਯਨ ਦੇ ਇਸ ਫੈਸਲੇ ਨੂੰ ਜਾਣਨ ਲਈ, ‘ਨਯਨ-ਜੋ ਵੇਖੇ ਅਣਵੇਖਾ’ ਦਾ ਅੱਜ ਦਾ ਦਿਲਚਸਪ ਐਪੀਸੋਡ ਰਾਤ 8.30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਦੇਖੋ।

LEAVE A REPLY

Please enter your comment!
Please enter your name here