Carry On Jatta 3 ਦੀਆਂ ਐਡਵਾਂਸ ਬੂਕਿੰਗ੍ਸ ਹੋਈਆਂ ਸ਼ੁਰੂ , ਭਾਰਤ ਸਮੇਤ 30 ਦੇਸ਼ਾਂ ਵਿੱਚ ਹੋਵੇਗੀ ਰਿਲੀਜ਼ !

0
116

Carry On Jatta 3 ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਸਤੇ ਪੂਰੀ ਤਰਾਂ ਤਿਆਰ ਹੈ | ਇਹ ਫਿਲਮ ਪੰਜਾਬੀ ਫਿਲਮ ਇੰਡਸਟ੍ਰੀ ਦੀ ਸਭ ਤੋਂ ਵੱਡੀ ਫ੍ਰੈਂਚਾਇਸੀ ਮੰਨੀ ਜਾ ਰਹੀ ਹੈ | ਫਿਲਮ ਦੀ ਐਡਵਾਂਸ ਬੂਕਿੰਗ ਵੀ ਸ਼ੁਰੂ ਹੋ ਚੁੱਕੀ ਹੈ | ਇਸ ਫਿਲਮ ਨੂੰ ਲੈ ਕੇ ਵੱਡੀ ਗੱਲ ਇਹ ਵੀ ਮੰਨੀ ਜਾ ਰਹੀ ਹੈ ਕਿ ਇਹ ਫਿਲਮ ਭਾਰਤ ਸਮੇਤ 30 ਦੇਸ਼ਾਂ ਵਿੱਚ ਰਿਲੀਜ਼ ਹੋਵੇਗੀ | ਫਿਲਮ ਦੇ ਮੇਕਰਸ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਗਈ ਹੈ | ਤੁਸੀਂ ਵੀ ਇਸ ਲਿਸਟ ਨੂੰ ਹੇਠ ਦਿਖਾਈ ਗਈ ਤਸਵੀਰ ਤੇ ਦੇਖ ਸਕਦੇ ਹੋ ਜਿਥੇ ਜਿਥੇ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ |

ਫਿਲਮ Carry On Jatta 3 ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਸਾਨੂੰ ਇਸ ਫਿਲਮ ਵਿੱਚ ਗਿਪੀ ਗਰੇਵਾਲ ,ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਬੀ ਏਨ ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਜਸਵਿੰਦਰ ਭੱਲਾ, ਸ਼ਿੰਦਾ ਗਰੇਵਾਲ ਤੇ ਨਾਸਿਰ ਚਿਨਿਯੋਟੀ ਨਜ਼ਰ ਆਉਣਗੇ | ਇਹ ਫਿਲਮ ਪੰਜਾਬੀ ਇੰਡਸਟ੍ਰੀ ਦੀ ਸਭ ਤੋਂ ਮਹਿੰਗੇ ਬੱਜਟ ਵਾਲੀ ਤੇ ਵੱਡੀ ਫਿਲਮ ਮੰਨੀ ਜਾ ਰਹੀ ਹੈ | ਫਿਲਮ ਦੀ ਪ੍ਰੋਮੋਸ਼ਨ ਲਈ ਟੀਮ ਵੱਖੋ-ਵੱਖਰੇ ਦੇਸ਼ਾਂ ਵਿਚ ਵੀ ਜਾ ਚੁੱਕੀ ਹੈ ਤੇ ਮੁੰਬਈ ਦੇ ਵਿਚ ਇਸਦੇ ਟਰੇਲਰ ਨੂੰ ਲੌਂਚ ਕੀਤਾ ਗਿਆ ਹੈ | ਫਿਲਮ ਦੀ ਟੀਮ ‘ਦ ਕਪਿਲ ਸ਼ਰਮਾ ਸ਼ੋ’ ਵਿਚ ਵੀ ਪਹੁੰਚੀ | ਫਿਲਮ ਦੇ ਪ੍ਰੋਕਸ਼ਨ ਲੈਵਲ ਦਾ ਅੰਦਾਜ਼ਾ ਅਸੀਂ ਇਸਦੇ ਟ੍ਰੇਲਰ ਤੋਂ ਲਗਾ ਸਕਦੇ ਹਾਂ ਜਿਸ ਵਿਚ ਸਾਨੂੰ ਕਮਾਲ ਦੀ ਸਟਾਰਕਾਸਟ ਤੇ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਨਜ਼ਰ ਆ ਰਹੀਆਂ ਹਨ | ਫਿਲਮ ਨੂੰ ਲੰਡਨ ਦੇ ਵਿਚ ਸ਼ੂਟ ਕੀਤਾ ਗਿਆ ਹੈ | ਫਿਲਮ ਦੇ ਗੀਤ ਵੀ ਵੱਖਰਾ ਵੱਖਰਾ ਫਲੇਵਰ ਦੇ ਰਹੇ ਨੇ ਤੇ ਇਹਨਾਂ ਗੀਤਾਂ ਨੂੰ ਨਾਮੀ ਕਲਾਕਾਰਾਂ ਦੇ ਵੱਲੋਂ ਗਾਇਆ ਗਿਆ ਹੈ | ਗਾਣਿਆਂ ਦੇ ਮਿਯੂਜ਼ਿਕ ਦਾ ਸੇਹਰਾ ਜਾਨੀ ਨੂੰ ਜਾਂਦਾ ਹੈ |

Carry On Jatta 3 ਫਿਲਮ 29 ਜੂਨ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ | ਫਿਲਮ ਵਿਚ ਸਾਨੂੰ ਗਿਪੀ ਗਰੇਵਾਲ, ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੇ ਵੱਲੋਂ ਕੀਤਾ ਗਿਆ ਹੈ | ਫਿਲਮ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਰਿਲੀਜ਼ ਹੋਵੇਗੀ | ਫਿਲਮ ਨੂੰ ਵੇਖਣ ਲਈ ਕਿੰਨੇ ਉਤਸੁਕ ਹੋ ਕਾਮੈਂਟ ਸੈਕਸ਼ਨ ਵਿਚ ਦੱਸ ਸਕਦੇ ਹੋ | ਹੋਰ ਉਪਡੇਟਸ ਲਈ ਜੁੜੇ ਰਹੋ ਫੇਮਸ ਪੰਜਾਬ ਟੀ ਵੀ ਦੇ ਨਾਲ।

LEAVE A REPLY

Please enter your comment!
Please enter your name here