ਮਨੋਰੰਜਨ ਤੋਂ ਬਿਨਾਂ ਐਤਵਾਰ? ਇਹ ਪੰਜਾਬੀ ਬਲਾਕਬਸਟਰ ਓਟੀਟੀ ਫਿਲਮ “ਬਾਪੂ ਬਾਹਰ ਭੇਜਦੇ” ਅੱਜ ਦੁਪਹਿਰ 1 ਵਜੇ ਜ਼ੀ ਪੰਜਾਬੀ ਤੇ ਆਪਣੇ ਟੈਲੀਵਿਜ਼ਨ ਸਕ੍ਰੀਨਾਂ ‘ਤੇ ਦੇਖੋ।

0
183

ਇਸ ਐਤਵਾਰ, ਕਾਮੇਡੀ-ਡਰਾਮਾ ਪਰਿਵਾਰਕ ਫਿਲਮ “ਬਾਪੂ ਬਾਹਰ ਭੇਜਦੇ” ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੇਖੋ, ਜਿਸ ਨੇ ਓਟੀਟੀ ਪਲੇਟਫਾਰਮ ‘ਤੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਹੁਣ ਤੁਹਾਡੇ ਟੈਲੀਵਿਜ਼ਨ ਚੈਨਲ ਜ਼ੀ ਪੰਜਾਬੀ ‘ਤੇ ਪ੍ਰੀਮੀਅਰ ਕੀਤੀ ਜਾਵੇਗੀ।

“ਬਾਪੂ ਬਾਹਰ ਭੇਜਦੇ” ਇੱਕ ਕਾਲਜ ਦੇ ਮੁੰਡੇ ਗੁਰਨਾਮ ਦੀ ਕਹਾਣੀ ਹੈ, ਜੋ ਤਰਲੋਕ ਸਿੰਘ ਦੁਆਰਾ ਨਿਭਾਇਆ ਗਿਆ ਹੈ, ਜੋ ਮੁਸਕਾਨ ਵਰਮਾ ਦੁਆਰਾ ਨਿਭਾਈ ਗਈ ਆਪਣੀ ਕਾਲਜ ਦੀ ਦੋਸਤ ਸਿਮਰਨ ਨਾਲ ਪਿਆਰ ਵਿੱਚ ਪੈ ਜਾਂਦਾ ਹੈ, ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪਰ ਕਹਾਣੀ ਉਦੋਂ ਪਲਟ ਜਾਂਦੀ ਹੈ ਜਦੋਂ ਕੁੜੀ ਦੇ ਮਾਪੇ ਸਿਮਰਨ ਦਾ ਵਿਆਹ ਗੁਰਨਾਮ ਨਾਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਫਿਰ ਉਹ ਆਪਣੀ ਜ਼ਿੰਦਗੀ ਨੂੰ ਬਦਲਣ ਅਤੇ ਆਪਣੇ ਪਿਆਰ ਲਈ ਇੱਕ ਜ਼ਿੰਮੇਵਾਰ ਲੜਕਾ ਬਣਨ ਦਾ ਫੈਸਲਾ ਕਰਦਾ ਹੈ ਜਿਸ ਲਈ ਭਾਰਤ ਤੋਂ ਕਿਸੇ ਹੋਰ ਦੇਸ਼ ਵਿੱਚ ਪ੍ਰਵੇਸ਼ ਕਰਨ ਦਾ ਫੈਂਸਲਾ ਕਰਦਾ ਹੈ ਪਰ ਉਸਦੇ ਪਿਤਾ, ਮਲਕੀਤ ਰੌਣੀ ਦੁਆਰਾ ਨਿਭਾਇਆ ਗਿਆ ਕਿਰਦਾਰ ਇਸ ਵਿੱਚ ਉਸਦਾ ਸਮਰਥਨ ਨਹੀਂ ਕਰਦਾ।

ਕੀ ਗੁਰਨਾਮ ਆਪਣੇ ਪਿਤਾ ਨੂੰ ਦੇਸ਼ ਛੱਡਣ ਦੇ ਆਪਣੇ ਫੈਂਸਲੇ ਨਾਲ ਸਹਿਮਤ ਹੋਣ ਲਈ ਮਨਾਉਣ ਵਿੱਚ ਕਾਮਯਾਬ ਹੋਵੇਗਾ? ਤੁਸੀ ਐੱਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੁੰਗੇ, ਜੋ ਇੱਕ ਨਵੀਂ ਕਹਾਣੀ ਅਤੇ ਕਿਰਦਾਰਾਂ ਨਾਲ ਤੁਹਾਡਾ ਮਨੋਰੰਜਨ ਕਰੇਗੀ, ਇਸ ਐਤਵਾਰ ਦੁਪਹਿਰ 1 ਵਜੇ ਜ਼ੀ ਪੰਜਾਬੀ ਤੇ “ਬਾਪੂ ਬਹਾਰ ਭੇਜਦੇ” ਵੇਖੋ।

LEAVE A REPLY

Please enter your comment!
Please enter your name here