ਕਾਮੇਡੀ, ਰੋਮਾਂਸ ਅਤੇ ਦੇਸ਼ ਭਗਤੀ ਨਾਲ ਭਰਪੂਰ, ਜ਼ੀ ਪੰਜਾਬੀ ਬਲਾਕਬਸਟਰ ਫਿਲਮਾਂ ਦੇ ਨਾਲ ਇੱਕ ਮਨੋਰੰਜਕ ਐਤਵਾਰ ਪ੍ਰਦਾਨ ਕਰਨ ਲਈ ਤਿਆਰ ਹੈ|

0
192

15th May 2022 | ਵੀਕਐਂਡ ਆ ਗਿਆ ਹੈ ਅਤੇ ਜ਼ੀ ਪੰਜਾਬੀ ਨੇ ਤੁਹਾਡੇ ਵੀਕਐਂਡ ਨੂੰ ਸ਼ਾਨਦਾਰ ਬਣਾਉਣ ਲਈ ਦੋ ਫਿਲਮਾਂ ‘ਮਿੰਦੋ ਤਸੀਲਦਾਰਨੀ’ ਅਤੇ ‘ਸੱਜਣ ਸਿੰਘ ਰੰਗਰੂਟ’ ਨਾਲ ਪੇਸ਼ ਕਰਨ ਜਾ ਹੈ |

ਫਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਮੁੰਡਾ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ ਜਿੱਥੇ ਇੱਕ ਮੱਧ-ਉਮਰ ਦਾ ਆਦਮੀ ਵਿਆਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕਿਸਮਤ ਨੇ ਉਸ ਲਈ ਇੱਕ ਹਾਸਰਸ ਪ੍ਰੇਮ ਕਹਾਣੀ ਦੀ ਯੋਜਨਾ ਬਣਾਈ ਹੈ। ਕਰਮਜੀਤ ਅਨਮੋਲ ਜੋ ਕਿ ਫਿਲਮ ਵਿੱਚ ਇੱਕ ਕੁਆਰੇ ਦੀ ਭੂਮਿਕਾ ਨਿਭਾ ਰਹੇ ਹਨ, ਫਿਲਮ ਵਿੱਚ ਇੱਕ ਅਫਵਾਹ ਫੈਲਾਉਂਦਾ ਹੈ ਕਿ ਉਹ ਇੱਕ ਉੱਚ-ਸ਼੍ਰੇਣੀ ਅਤੇ ਚੰਗੀ-ਸਿੱਖਿਅਤ ਤਸੀਲਦਾਰਨੀ, ਮਿੰਦੋ, ਕਵਿਤਾ ਕੌਸ਼ਿਕ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਡੇਟ ਕਰ ਰਿਹਾ ਹੈ। ਹਾਲਾਂਕਿ, ਅਚਾਨਕ ਉਹ ਮਿਲਦੇ ਹਨ ਅਤੇ ਕਹਾਣੀ ਵਿੱਚ ਬਹੁਤ ਸਾਰੇ ਮੋੜ ਆਉਂਦੇ ਹਨ।ਅੱਗੇ ਇਹਨਾਂ ਦੀ ਕਹਾਣੀ ਵਿੱਚ ਕੀ ਮੋੜ ਆਉਣਗੇ ਦੇਖਣ ਲਈ ਦੇਖੋ ਅੱਜ ਦੁਪਹਿਰ 1 ਵਜੇ ਜ਼ੀ ਪੰਜਾਬੀ ਉੱਤੇ ਇੱਕ ਅਨੋਖੀ ਪ੍ਰੇਮ ਕਹਾਣੀ ਮਿੰਦੋ ਤਸੀਲਦਾਰਨੀ।

ਪਹਿਲੇ ਵਿਸ਼ਵ ਯੁੱਧ ਦੇ ਸਾਰੇ ਸਿੱਖ ਸਿਪਾਹੀਆਂ ਨੂੰ ਸਮਰਪਿਤ ਫਿਲਮ, ਸੱਜਣ ਸਿੰਘ ਰੰਗਰੂਟ ਉਸ ਸਮੇਂ ਦੌਰਾਨ ਸਿੱਖਾਂ ਦੀ ਦੇਸ਼ ਭਗਤੀ ਅਤੇ ਲੜਨ ਦੇ ਜਜ਼ਬੇ ਦੀ ਪੜਚੋਲ ਕਰਦਾ ਹੈ। ਕਹਾਣੀ ਰਤਲਾਮ ਰਿਆਸਤ ਦੇ ਮਹਾਰਾਜਾ ਸੱਜਣ ਸਿੰਘ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਬ੍ਰਿਟਿਸ਼ ਭਾਰਤੀ ਫੌਜ ਦਾ ਮੈਂਬਰ ਹੋਣ ਕਾਰਨ ਦੇਸ਼ ਲਈ ਲੜਨ ਲਈ ਆਪਣਾ ਰਾਜ ਛੱਡ ਦਿੰਦਾ ਹੈ। ਅੱਜ ਰਾਤ 8.30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਸੱਜਣ ਸਿੰਘ ਰੰਗਰੂਟ ਦਾ ਦ੍ਰਿੜ ਨਿਸ਼ਚੇ ਸਫਰ ਦੇਖਦੇ ਹੋਏ ਆਪਣਾ ਦਿਲ ਮਾਣ ਨਾਲ ਭਰਨ ਲਈ ਤਿਆਰ ਹੋ ਜਾਓ|

LEAVE A REPLY

Please enter your comment!
Please enter your name here