ਮਜ਼ੇਦਾਰ ਸ਼ਨੀਵਾਰ ਅਪਡੇਟ! ਅੱਜ ਜ਼ੀ ਪੰਜਾਬੀ ‘ਤੇ ਦੇਖਣਾ ਨਾ ਭੁੱਲੋ ਇਹ ਦੋ ਫਿਲਮਾਂ ਮੁੰਡਾ ਹੀ ਚਾਹੀਦਾ,ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ|

0
211

|7th May 2022| ਬਾਕਸ ਆਫਿਸ ਦੀਆਂ ਹਿੱਟ ਫਿਲਮਾਂ ‘ਮੁੰਡਾ ਹੀ ਚਾਹੀਦਾ’ ਅਤੇ ‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਦੇ ਨਾਲ ਤੁਹਾਡਾ ਵੀਕਐਂਡ ਮਨੋਰੰਜਨ ਭਰਪੂਰ ਹੋਵੇਗਾ, ਜੋ ਤੁਹਾਡੇ ਸ਼ਨੀਵਾਰ ਨੂੰ ਸ਼ਾਨਦਾਰ ਬਣਾ ਦੇਵੇਗੇ|

ਫਿਲਮ ਮੁੰਡਾ ਹੀ ਚਾਹੀਦਾ ਦੀ ਕਹਾਣੀ ਆਪਣੇ ਨਾਮ ਵਾਂਗ ਹੀ ਵੱਖਰੀ ਹੈ| ਫਿਲਮ ਵਿੱਚ ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਵਿੱਚ ਹਨ| ਮੁੰਡਾ ਹੀ ਚਾਹੀਦਾ ਇੱਕ ਆਦਮੀ ਦੀ ਕਹਾਣੀ ਹੈ, ਜਿਸਨੂੰ ਹਰੀਸ਼ ਵਰਮਾ ਦੁਆਰਾ ਨਿਭਾਇਆ ਗਿਆ ਹੈ| ਫਿਲਮ ਦੀ ਕਹਾਣੀ ਵਿੱਚ ਉਸਨੂੰ ਮੁੰਡਾ ਚਾਹੀਦਾ ਹੈ ਅਤੇ ਮੁੰਡੇ ਦੇ ਜਨਮ ਲਈ ਕੀ ਕੀ ਤਰਕੀਬ ਅਪਣਾਉਂਦਾ ਹੈ, ਇਸ ਫਿਲਮ ਵਿਚ ਪਤਾ ਲੱਗੇਗਾ| ਫਿਲਮ ਦੁਪਹਿਰ 1 ਵਜੇ ਜ਼ੀ ਪੰਜਾਬੀ ਤੇ ਪ੍ਰਸਾਰਿਤ ਕੀਤੀ ਜਾਵੇਗੀ ਜੋ ਤੁਹਾਡੀ ਦੁਪਹਿਰ ਨੂੰ ਮਜ਼ੇਦਾਰ ਬਣਾ ਦੇਵੇਗੀ|

ਨਵੀਂ ਜੋੜੀ, ਗਿੱਪੀ ਗਰੇਵਾਲ, ਅਤੇ ਸਰਗੁਣ ਮਹਿਤਾ ਦੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਪ੍ਰਸਾਰਿਤ ਹੋ ਰਹੀ ਹੈ, ਫਿਲਮ ਦੀ ਕਹਾਣੀ ਇਕ ਕੁੜੀ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਪਰਿਵਾਰ ਦੇ ਕਹਿਣ ਤੇ ਵਿਆਹ ਲਈ ਹਾਂ ਕਰ ਦਿੰਦੀ ਹੈ ਪਰ ਉਹ ਕਿਸੇ ਪੇਂਡੂ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਹ ਖੁਦ ਅੰਮ੍ਰਿਤਸਰ ਜਾ ਕੇ ਮੁੰਡੇ ਨੂੰ ਵਿਆਹ ਕਰਨ ਤੋਂ ਮਨਾਂ ਕਰਦੀ ਹੈ। ਇਤਫ਼ਾਕ ਨਾਲ ਉਹ ਦੋਨੋਂ ਵਾਰ ਵਾਰ ਟਕਰਾਉਂਦੇ ਹਨ,ਅਤੇ ਇਕੱਠੇ ਸਮਾਂ ਬਿਤਾਉਂਦੇ ਹਨ| ਇਹ ਰੋਮੈਂਟਿਕ ਫਿਲਮ ਰਾਤੀ 8.30 ਵਜੇ ਜ਼ੀ ਪੰਜਾਬੀ ਤੇ ਪ੍ਰਸਾਰਿਤ ਕੀਤੀ ਜਾਵੇਗੀ|

ਦੇਖਣਾ ਨਾ ਭੁੱਲੋ ਹਿੱਟ ਫ਼ਿਲਮਾਂ ਮੁੰਡਾ ਹੀ ਚਾਹੀਦਾ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਸਿਰਫ ਜ਼ੀ ਪੰਜਾਬੀ ਉੱਤੇ|

LEAVE A REPLY

Please enter your comment!
Please enter your name here