ਯੁਵਰਾਜ ਹੰਸ ਦੇ ਨਾਲ ‘ਓਹੀ ਚੰਨ ਓਹੀ ਰਾਤਾਂ ‘ ਵਿਚ ਮੰਨਾਰਾ ਚੋਪੜਾ ਆਵੇਗੀ ਨਜ਼ਰ !

0
220

ਯੁਵਰਾਜ ਹੰਸ ਨੇ ਆਪਣੀ ਆਉਣ ਵਾਲੀ ‘ਓਹੀ ਚੰਨ ਓਹੀ ਰਾਤ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਹੁਣ ਫਲੋਰ ‘ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਮੰਨਾਰਾ ਚੋਪੜਾ ‘ਓਹੀ ਚੰਨ ਓਹੀ ਰਾਤ’ ‘ਚ ਯੁਵਰਾਜ ਹੰਸ ਦੇ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਹੈ। ਮੰਨਾਰਾ ਚੋਪੜਾ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਹੈ | ਇਸ ਫਿਲਮ ਨਾਲ ਪੋਲੀਵੁੱਡ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕਰ ਰਹੀ ਹੈ। ਉਸਨੇ ਫਿਲਮ ਜ਼ਿਦ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਮੰਨਾਰਾ ਇੱਕ ਮਾਡਲ ਅਤੇ ਅਭਿਨੇਤਰੀ ਹੈ ਜਿਸ ਨੇ ਬਾਲੀਵੁੱਡ ਅਤੇ ਮੁੱਖ ਤੌਰ ‘ਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ। ਯੁਵੀ ਅਤੇ ਮੰਨਾਰਾ ਦੀ ਆਨ ਸਕਰੀਨ ਕੈਮਿਸਟਰੀ ਦੇਖਣਾ ਦਿਲਚਸਪ ਹੈ।

ਯੁਵਰਾਜ ਹੰਸ ਅਤੇ ਮੰਨਾਰਾ ਚੋਪੜਾ ਦੀ ਪ੍ਰਮੁੱਖ ਜੋੜੀ ਤੋਂ ਇਲਾਵਾ, ਬਾਕੀ ਸਟਾਰਕਾਸਟ ਦਾ ਅਜੇ ਤੱਕ ਨਿਰਮਾਤਾਵਾਂ ਨੇ ਖੁਲਾਸਾ ਨਹੀਂ ਕੀਤਾ ਹੈ। ਫਿਲਮ ਦੇ ਅਧਿਕਾਰਤ ਪੋਸਟਰ ਨੂੰ ਵੀ ਫਿਲਮ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਦੁਆਰਾ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੇ ਟਾਈਟਲ ਦੀ ਗੱਲ ਕਰੀਏ ਤਾਂ ਇਹ ਬੱਬੂ ਮਾਨ ਦੇ ਆਈਕੋਨਿਕ ਅਤੇ ਸਦਾਬਹਾਰ ਰੋਮਾਂਟਿਕ ਗੀਤ ਦੇ ਨਾਲ ਮਿਲਦਾ ਹੈ। ਇਸ ਲਈ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਸ ਫਿਲਮ ਦੀ ਕਹਾਣੀ ਵੀ ਰੋਮਾਂਟਿਕ ਹੋਣ ਵਾਲੀ ਹੈ।

ਸੁਖਬੀਰ ਸਿੰਘ ਸਹੋਤਾ ਇਸ ਫਿਲਮ ਦੇ ਡਾਇਰੈਕਟਰ ਹਨ। ਇਸ ਤੋਂ ਇਲਾਵਾ ‘ਓਹੀ ਚੰਨ ਓਹੀ ਰਾਤਾਂ ‘ ਨੂੰ ਪਵਨ ਚੋਪੜਾ, ਧਰਮੇਸ਼ ਸੂਦ ਅਤੇ ਸੁਖਬੀਰ ਸਿੰਘ ਸਹੋਤਾ ਦੁਆਰਾ ਬੈਂਕਰੋਲ ਕੀਤਾ ਗਿਆ ਹੈ। ਇਸ ਦੌਰਾਨ ਇਹ ਫਿਲਮ ‘ਸਟੈਲਰ ਫਿਲਮ ਕੰਪਨੀ’ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਫਿਲਮ ਦਾ ਸੰਗੀਤ ਡੇਵੀ ਸਿੰਘ ਵੱਲੋਂ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 2022 ‘ਚ ਰਿਲੀਜ਼ ਹੋਣ ਜਾ ਰਹੀ ਹੈ ਪਰ ਅਜੇ ਤੱਕ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਸੀਂ ਤੁਹਾਨੂੰ ਇਸ ਪ੍ਰੋਜੈਕਟ ਬਾਰੇ ਹਰ ਨਵੀਂ ਚੀਜ਼ ਬਾਰੇ ਅਪਡੇਟ ਕਰਾਂਗੇ, ਤਦ ਤੱਕ ਸਾਨੂੰ ਟਿੱਪਣੀ ਕਰਕੇ ਦੱਸੋ ਕਿ ਤੁਸੀਂ ਸਕ੍ਰੀਨ ‘ਤੇ ਯੁਵੀ ਅਤੇ ਮੰਨਾਰਾ ਨੂੰ ਦੇਖਣ ਲਈ ਕਿੰਨੇ ਉਤਸੁਕ ਹੋ ………..

LEAVE A REPLY

Please enter your comment!
Please enter your name here