ਜ਼ੀ ਪੰਜਾਬੀ ਨੇ ਇਸ ਵਿਸਾਖੀ ਤੇ ਕਿੱਤਾ 2 ਨਵੇਂ ਸ਼ੋਅ, ‘ਅੰਤਾਕਸ਼ਰੀ ਸੀਜ਼ਨ 2’ ਅਤੇ ‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵੱਸੇ’ ਦਾ ਐਲਾਨ।

0
228

| 6 ਅਪ੍ਰੈਲ 2022 | ਜ਼ੀ ਪੰਜਾਬੀ ਆਪਣੇ ਦੋ ਨਵੇਂ ਸ਼ੋਅ ‘ਅੰਤਾਕਸ਼ਰੀ ਸੀਜ਼ਨ 2’ ਅਤੇ ‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵੱਸੇ’ ਦੇ ਲਾਂਚ ਦੇ ਨਾਲ ਵਿਸਾਖੀ ਦਾ ਜਸ਼ਨ ਮਨਾ ਰਿਹਾ ਹੈ। ਚੈਨਲ ਨੇ ਪਹਿਲਾਂ ਵੀ ਆਪਣੇ ਸ਼ੋਅ ਅੰਤਾਕਸ਼ਰੀ ਦੇ ਪਹਿਲੇ ਸੀਜ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ ਅਤੇ ਹੁਣ ਇਸਦੇ ਸੀਜ਼ਨ 2 ਨਾਲ ਮੁੜ ਵਾਪਸੀ ਕਰ ਰਿਹਾ ਹੈ। ਇਸਦੇ ਨਾਲ ਹੀ ਉਸਦਾ ਦੂਸਰਾ ਨਵਾਂ ਫਿਕਸ਼ਨ ਸ਼ੋਅ ‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵੱਸੇ’ ਹੈ ਜੋ ਇੱਕ ਮੱਧ-ਉਮਰ ਦੀ ਔਰਤ ਦੀ ਅਣਸੁਣੀ ਕਹਾਣੀ ਹੈ ਜਿਸਨੂੰ ਉਸਦੀ ਹੀ ਨੂੰਹ ਦੁੱਜਾ ਵਿਆਹ ਕਰਾਉਣ ਲਈ ਪ੍ਰੇਰਿਤ ਕਰਦੀ ਹੈ।

ਅੰਤਾਕਸ਼ਰੀ ਸੀਜ਼ਨ 2 ਦੀ ਮੇਜ਼ਬਾਨੀ ਮਾਸਟਰ ਸਲੀਮ ਅਤੇ ਮੀਸ਼ਾ ਸਾਰੋਵਾਲ ਕਰਣਗੇ ਹਨ। ਜਿੱਥੇ ‘ਮਾਸਟਰ ਸਲੀਮ’ ਆਪਣੀ ਸੁਰੀਲੀ ਆਵਾਜ਼ ਲਈ ਜਾਣੇ ਜਾਂਦੇ ਹਨ, ਉਥੇ ਹੀ ਮੀਸ਼ਾ ਸਰੋਵਾਲ ਇੱਕ ਪ੍ਰਸਿੱਧ ਚਿਹਰਾ ਹੈ ਜੋ ਜ਼ੀ ਪੰਜਾਬੀ ‘ਤੇ ‘ਸੁਪਰਸਟਾਰ ਨੂਹ’ ਸ਼ੋਅ ਦੀ ਮੇਜ਼ਬਾਨੀ ਵੀ ਕਰਦੀ ਹੈ। ਇਹ ਸ਼ੋਅ 16 ਅਪ੍ਰੈਲ ਤੋਂ ਹਰ ਸ਼ਨੀਵਾਰ-ਐਤਵਾਰ ਸ਼ਾਮ 7 ਵਜੇ ਪ੍ਰਸਾਰਿਤ ਹੋਵੇਗਾ।

‘ਸੱਸੇ ਨੀ ਸੱਸੇ-ਤੂੰ ਖੁਸ਼ੀਆਂ ਚ ਵੱਸੇ’ ਇੱਕ ਮੱਧ-ਉਮਰ ਦੀ ਔਰਤ ਦੀ ਅਨੋਖੀ ਕਹਾਣੀ ਹੈ ਜਿਸ ਨੂੰ ਉਸਦੀ ਆਪਣੀ ਨੂੰਹ ਦੁਬਾਰਾ ਵਿਆਹ ਕਰਨ ਲਈ ਮਨਾਉਂਦੀ ਹੈ! ਇਸ ਕਹਾਣੀ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੂੰਹ-ਸੱਸ ਦਾ ਇਹ ਫੈਸਲਾ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਨਾਲ ਸਾਹਮਣਾ ਕਰੇਗਾ? ਇਹ ਸ਼ੋਅ ਹਰ ਸੋਮ-ਸ਼ੁੱਕਰ, 25 ਅਪ੍ਰੈਲ ਤੋਂ ਸ਼ਾਮ 7 ਵਜੇ ਪ੍ਰਸਾਰਿਤ ਹੋਵੇਗਾ।

ਇਸ ਲਈ ਨਵੇਂ ਸ਼ੋਅ ਦੇ ਕਦੇ ਨਾ ਖ਼ਤਮ ਹੋਣ ਵਾਲੇ ਮਨੋਰੰਜਕ ਲਾਂਚ ਨੂੰ ਦੇਖਣ ਲਈ ਸ਼ਾਮ 7 ਵਜੇ ਜ਼ੀ ਪੰਜਾਬੀ ‘ਤੇ ਟਿਊਨ ਇਨ ਕਰਨਾ ਨਾ ਭੁੱਲੋ।

LEAVE A REPLY

Please enter your comment!
Please enter your name here