ਅਵੀ ਪਾਬਲਾ ਨੇ ਆਪਣੇ ਆਉਣ ਵਾਲੇ ਗਾਣੇ ‘ਬਿੱਲੀਆਂ ਅੱਖਾਂ ‘ ਦਾ ਪੋਸਟਰ ਕੀਤਾ ਸ਼ੇਅਰ

0
13410

ਪੰਜਾਬੀ ਗਾਇਕ ਅਵੀ ਪਾਬਲਾ ਦੇ ਵੱਲੋਂ ਆਪਣੇ ਆਉਣ ਵਾਲੇ ਗਾਣੇ ‘ਬਿੱਲੀਆਂ ਅੱਖਾਂ ‘ ਦਾ ਪੋਸਟਰ ਸ਼ੇਅਰ ਕਰ ਦਿੱਤਾ
ਗਿਆ ਹੈ । ਸੋਸ਼ਲ ਮੀਡੀਆ ਤੇ ਇਸ ਪੋਸਟਰ ਨੂੰ ਵੇਖ ਕੇ ਗਾਣੇ ਨੂੰ ਸੁਣਨ ਦੀ ਐਕਸਾਈਟਮੈਂਟ ਦਰਸ਼ਕਾਂ ਵਿੱਚ ਕ੍ਰੀਏਟ ਹੋ ਚੁੱਕੀ ਹੈ।

ਅਵੀ ਹੁਣ ਤੋਂ ਪਹਿਲਾਂ ‘ਬ੍ਰੇਕਅੱਪ ਐਂਥਮ’ ਤੇ ‘ਮਾਹੀਆ’ ਵਰਗੇ ਕਈ ਗਾਣੇ ਗਾ ਚੁੱਕੇ ਨੇ। ‘ਮਾਹੀਆ’ ਗਾਣੇ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਵੀ ਮਿਲਿਆ ਸੀ । ਅਵੀ ਨੇ ਆਪਣੇ ਕਰੀਅਰ ਵਿੱਚ ‘ਬਾਜਾਂ ਵਾਲਿਆਂ’ ਵਰਗੇ ਧਾਰਮਿਕ ਗਾਣੇ ਵੀ ਕੀਤੇ ਨੇ ।ਅਤੇ ਹਾਲ ਹੀ ਵਿਚ ਉਨ੍ਹਾਂ ਦਾ ਗਾਣਾ ‘ਗੋਰਾ ਗੋਰਾ ਰੰਗ’ ਗੀਤ ਵੀ ਰਿਲੀਜ਼ ਹੋਇਆ ਸੀ । ਅਵੀ ਪਾਬਲਾ ਅੱਜ ਦੇ ਗਾਇਕਾ ਵਾਂਗੂੰ ਇੱਕ ਹੀ ਜਾਨਰ ਦੇ ਗਾਣੇ ਨਾ ਗਾ ਕੇ ਵੱਖਰੇ-ਵੱਖਰੇ ਜਾਨਰਸ ਵਿੱਚ ਐਕਸਪੇਰੀਮੈਂਟ ਕਰਦੇ ਨੇ ਤੇ ਆਪਣੇ ਹਰ ਨਵੇਂ ਗਾਣੇ ਦੇ ਵਿਚ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਨੇ ।
ਉਥੇ ਹੀ ਜੇਕਰ ਹੁਣ ਗਾਣੇ ਦੀ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਸ ਗਾਣੇ ਨੂੰ ਅਵੀ ਪਾਬਲਾ ਨੇ ਗਾਇਆ ਹੈ ਤੇ ਜੇਕਰ ਗੱਲ ਕਰੀਏ ਲਿਰਿਕਸ ਦੀ ਤਾਂ ਉਹ ਨੇ ਰੈਮੀ ਦੇ । ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਰਿੱਕੀ ਟੀ ਗਿਫ਼ਟਰੂਲਰ ਨੇ ਤੇ ਵੀਡਿਓ ਬਣਾਈ ਗਈ ਹੈ ਅਰਪਨ ਸਿੱਧੂ ਵੱਲੋਂ । ਗਾਣੇ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਨਿਤੇਸ਼ ਉਜੌਲੀ ਵੱਲੋਂ ।
ਅਖੀਰ ਵਿੱਚ ‘ ਬਿੱਲੀਆਂ ਅੱਖਾਂ ‘ ਗਾਣੇ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤੇ ਇਹ ਗਾਣਾ ਜਲਦ ਹੀ ਫਲੇਮ ਮਿਊਜ਼ਿਕ ਅਤੇ ਨਿਤੇਸ਼ ਉਜੋਲੀ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲਾ ਹੈ । ਫਿਲਹਾਲ ਇਸ ਗਾਣੇ ਦੀ ਰਿਲੀਜ਼ ਡੇਟ ਸਾਂਝੀ ਨਹੀਂ ਕੀਤੀ ਗਈ ਹੈ ਜਿਵੇਂ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ । ਜੇਕਰ ਤੁਹਾਨੂੰ ਵੀ ਗਾਣੇ ਨੂੰ ਸੁਣਨ ਲਈ ਐਕਸਾਈਟਮੈਂਟ ਹੈ ਤਾਂ ਦੱਸ ਸਕਦੇ ਹੋ ਕੁਮੈਂਟ ਸੈਕਸ਼ਨ ਚ…..

LEAVE A REPLY

Please enter your comment!
Please enter your name here