ਪੰਜਾਬ ਦਾ ਆਪਣਾ ‘ਦੇਸੀ ਰੌਕਸਟਾਰ’ ਗਿੱਪੀ ਗਰੇਵਾਲ ਨੇ ਹੰਬਲ ਮੋਸ਼ਨ ਪਿਕਚਰਜ਼ ਅਤੇ ਹੰਬਲ ਮਿਊਜ਼ਿਕ ਦੀ ਸਫਲ ਯਾਤਰਾ ਤੋਂ ਬਾਅਦ, ਹੁਣ ਆਪਣੇ ਨਵੇਂ ਪ੍ਰੋਡਕਸ਼ਨ ਹਾਊਸ ‘ਬਿੱਗ ਡੈਡੀ ਫਿਲਮਜ਼’ ਨੂੰ ਲੌਂਚ ਕੀਤਾ ਜਿਸ ਵਿੱਚ ਮਨੋਰੰਜਨ ਦੇ ਇੱਕ ਵੱਖਰੇ ਜ਼ੋਨ ਦੇ ਨਾਲ ਕੁਝ ਵਿਲੱਖਣ ਕਹਾਣੀਆਂ ਲੈ ਕੇ ਆ ਰਹੇ ਹਨ। ਬੈਨਰ ਵਲੋਂ ਜਲਦ ਹੀ ਫਿਲਮਾਂ ਵੀ ਰਿਲੀਜ਼ ਹੋਣਗੀਆਂ, ਜਿਨ੍ਹਾਂ ‘ਚੋਂ ਇਕ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਨਾਂ ਹਜੇ ਐਲਾਨ ਹੋਣਾ ਬਾਕੀ ਹੈ। ਇਹ ਪ੍ਰੋਡਕਸ਼ਨ ਹਾਊਸ ਦਰਸ਼ਕਾਂ ਨੂੰ ਅਚੰਭ ਕਰਨ ਵਾਲਾ ਕੰਟੇੰਟ ਪੇਸ਼ ਕਰੇਗਾ ਜੋ ਪੰਜਾਬੀ ਫਿਲਮ ਇੰਡਸਟਰੀ ਲਈ ਬਿਲਕੁਲ ਨਵਾਂ ਅਤੇ ਅਨੋਖਾ ਹੋਵੇਗਾ।
ਆਉਣ ਵਾਲੀ ਫਿਲਮ ਵਿੱਚ ਹੋਵੇਗੀ ਪੰਜਾਬ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਜਿਹਨਾਂ ਨਾਲ ਪ੍ਰਿੰਸ ਕਵਲਜੀਤ, ਧੀਰਜ ਕੁਮਾਰ ਅਤੇ ਰਘਵੀਰ ਬੋਲੀ ਇਸ ਫਿਲਮ ‘ਚ ਸਾਨੂ ਮਨੋਰੰਜੀਤ ਕਰਣਗੇ। ਫਿਲਮ ਦਾ ਨਿਰਦੇਸ਼ਨ ਗਰਿੰਦਰ ਸਿੱਧੂ ਨੇ ਕੀਤਾ ਹੈ ਅਤੇ ਗਿੱਪੀ ਗਰੇਵਾਲ ਨੇ ਨਿਰਮਾਣ ਕੀਤਾ ਹੈ।
ਇਸ ਖੁਸ਼ੀ ਦੇ ਮੌਕੇ ‘ਤੇ ਗਿੱਪੀ ਗਰੇਵਾਲ ਨੇ ਕਿਹਾ, “ਮੈਂ ਹੁਣ ਤੱਕ ਦਰਸ਼ਕਾਂ ਦੇ ਬੇਸ਼ਰਤਿਯੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਭਾਵੇਂ ਇਹ ਮੇਰੀਆਂ ਫਿਲਮਾਂ, ਮੇਰੇ ਸੰਗੀਤ ਜਾਂ ਮੇਰੇ ਕਾਰੋਬਾਰੀ ਭੂਮਿਕਾ ਲਈ ਹੋਵੇ। ਵਾਹਿਗੁਰੂ ਜੀ ਦੀ ਮੇਹਰ ਨਾਲ, ਅਸੀਂ ਇਸ ਬੈਨਰ ਹੇਠ ਆਉਣ ਵਾਲੀ ਪਹਿਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਸਾਡੀ ਇੰਡਸਟਰੀ ਦੀ ਬਹੁਤ ਹੀ ਹੁਨਰਮੰਦ ਅਭਿਨੇਤਰੀ ਨੀਰੂ ਬਾਜਵਾ ਜੀ ਦੇ ਨਾਲ ਮਸ਼ਹੂਰ ਅਦਾਕਾਰ ਪ੍ਰਿੰਸ ਕਵਲਜੀਤ, ਧੀਰਜ ਕੁਮਾਰ ਅਤੇ ਰਘਵੀਰ ਬੋਲੀ ਹਨ। ਮੈਨੂੰ ਉਮੀਦ ਹੈ ਕਿ ਦਰਸ਼ਕ ‘ਬਿਗ ਡੈਡੀ ਫਿਲਮਜ਼’ ਦੇ ਬੈਨਰ ਹੇਠ ਆਉਣ ਵਾਲੀਆਂ ਸਾਰੀਆਂ ਫਿਲਮਾਂ ਨੂੰ ਵੀ ਇਸੇ ਤਰ੍ਹਾਂ ਦਾ ਪਿਆਰ ਅਤੇ ਸਮਰਥਨ ਦਿਖਾਉਣਗੇ।”